nabaz-e-punjab.com

ਆਰੀਅਨਜ਼ ਬਿਜ਼ਨਸ ਸਕੂਲ ਦੇ ਐਮਬੀਏ ਦੀ ਪ੍ਰੀਖਿਆ ਵਿੱਚ ਹੋਣਹਾਰ ਵਿਦਿਆਰਥੀਆਂ ਮਾਰੀਆਂ ਮੱਲਾਂ

ਵਿਦਿਆਰਥੀਆਂ ਨੇ ਸਖ਼ਤ ਮਿਹਨਤ ਨਾਲ 99 ਫੀਸਦੀ ਨਤੀਜੇ ਦੇ ਕੇ ਕਾਲਜ ਦਾ ਨਾਂ ਚਮਕਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਆਰੀਅਨਜ਼ ਗਰੁੱਪ ਆਫ਼ ਕਾਲਜ਼ਿਜ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਤੋਂ ਸਫ਼ਲਤਾ ਦੇ ਝੰਡੇ ਗੱਡੇ ਹਨ। ਸੰਸਥਾ ਦੇ ਆਰੀਅਨਜ਼ ਬਿਜ਼ਨੈਸ ਸਕੂਲ (ਏਬੀਐਸ), ਚੰਡੀਗੜ ਦੇ ਐਮ ਬੀ ਏ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਵੱਲੋਂ ਅਪਰੈਲ 2017 ਵਿੱਚ ਕਰਵਾਏ ਗਏ ਐਮ ਬੀ ਏ ਦੇ ਅਖਰੀਲੇ ਸਮੈਸਟਰ ਦੀ ਪ੍ਰੀਖਿਆ ਵਿਚ ਪ੍ਰੀਖਿਆ ਵਿੱਚ 99 ਫੀਸਦੀ ਨਤੀਜੇ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਅੰਡੇਮਾਨ ਤੇ ਨਿਕੋਬਾਰ ਟਾਪੂ ਦੀ ਵਿੰਸੀ ਮੈਥਿਊ ਨੇ 90.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਹਰਿਆਣਾ ਦੇ ਵਿਜੇਂਦਰ ਸਿੰਘ 83 ਫੀਸਦੀ ਅੰਕ ਲੈ ਕੇ ਦੂਜਾ ਅਤੇ ਜੇ.ਕੇ. ਦੇ ਸਈਅਦ ਮੁਹੰਮਦ ਸਲੀਮ ਨੇ 81 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਬਿਜ਼ਨਸ ਸਕੂਲ ਨੇ ਪਿੱਛਲੇ 11 ਸਾਲਾਂ ਵਿੱਚ ਆਪਣੀ ਸਖ਼ਤ ਮਿਹਨਤ ਸਦਕਾ ਸਿੱਖਿਆ ਦੇ ਖੇਤਰ ਵਿਚ ਆਪਣਾ ਨਾਂ ਬਣਾਇਆ ਅਤੇ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਰੀਅਨਜ਼ ਬਿਜਨਸ ਸਕੂਲ ਉੱਤਰੀ ਭਾਰਤ ਦਾ ਪਹਿਲਾ ਪ੍ਰਾਈਵੇਟ ਬਿਜ਼ਨੈਸ ਸਕੂਲ ਹੈ ਜਿਸ ਨੇ ਕ੍ਰਮਵਾਰ ਆਈਏਆਈਐਮ, ਐਕਸਐਲਆਰਆਈ, ਏਆਈਐਮਏ, ਜੀਐਮਏਕ (ਯੂਐਸਏ), ਈ.ਟੀ.ਐਸ. (ਯੂਐਸਏ) ਤੋਂ ਕੈਟ, ਐਕਸੈਟ, ਮੈਟ, ਜੀਮੈਟ ਅਤੇ ਗ੍ਰੈ ਨੂੰ ਵਰਤਣ ਦੀ ਪ੍ਰਵਾਨਗੀ ਪ੍ਰਾਪਤ ਕੀਤੀ ਹੈ। ਸ੍ਰੀ ਕਟਾਰੀਆ ਨੇ ਅੱਗੇ ਕਿਹਾ ਕਿ ਆਰੀਅਨਜ਼ ਬੀ-ਸਕੂਲ ਪੂਰੇ ਦੇਸ਼ ਦਾ 22ਵਾਂ ਬਿਜ਼ਨਸ ਸਕੂਲ ਹੈ ਜਿਸਨੇ (ਐਸੋਸੀਏਸ਼ਨ ਟੂ ਐਡਵਾਂਸ ਕਾਲਜੀਏਟ ਸਕੂਲ ਆਫ਼ ਬਿਜਨਸ, ਯੂ.ਐਸ.ਏ.) ਦੀ ਕੌਮਾਂਤਰੀ ਮੈਂਬਰੀ ਪ੍ਰਾਪਤ ਕੀਤੀ ਹੈ। ਸਾਲ 2011 ਵਿਚ ਦੈਨਿਕ ਭਾਸਕਰ ਸਮੂਹ (ਭਾਸਕਰ ਲਕਸ਼) ਨੇ ਇਸ ਗਰੁੱਪ ਨੂੰ ਭਾਰਤ ਦੇ ਚੋਟੀ ਦੇ ਪ੍ਰਾਈਵੇਟ ਬਿਜ਼ਨੈਸ ਸਕੂਲਾਂ ਵਿਚੋਂ 48ਵਾਂ ਸਥਾਨ ਦਿੱਤਾ ਹੈ।
ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਪ੍ੋਫੈਸਰ ਬੀ. ਐਸ. ਸਿੱਧੂ ਨੇ ਕਿਹਾ ਕਿ ਐਬੀਐਸ ਦਾ ਐਮ.ਬੀ.ਏ. ਕੋਰਸ ਏ.ਆਈ.ਸੀ.ਟੀ. ਨਵੀਂ ਦਿੱਲੀ ਦੁਆਰਾ ਮਨਜ਼ੂਰ ਕੀਤਾ ਗਿਆ ਹੈ ਅਤੇ ਐਮਆਰਐਸ-ਪੀਟੀਯੂ ਬਠਿੰਡਾ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇੱਥੇ ਵਿਦਿਆਰਥੀਆਂ ਦੀ ਵਿਦਿਅਕ ਸਿੱਖਿਆ ਦੇ ਨਾਲ-ਨਾਲ ਸਰਵਪੱਖੀ ਸਖ਼ਸ਼ੀਅਤ ਦੀ ਉਸਾਰੀ ਵੀ ਕੀਤੀ ਜਾਂਦੀ ਹੈ । ਕਾਲਜ ਵੱਲੋਂ ਵੱਖ-ਵੱਖ ਉਦਯੋਗਾਂ, ਬਹੁ ਕੌਮੀ ਕੰਪਨੀਆਂ ਅਤੇ ਲਾਈਵ ਪ੍ਰਾਜੈਕਟਾਂ ਆਦਿ ਨਾਲ ਸੰਪਰਕ ਕਰਕੇ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ। ਆਰੀਅਨਜ਼ ਗਰੁੱਪ ਦੀ ਰਜਿਸਟਰਾਰ ਸੁੱਖਅਮਨ ਬਾਠ ਨੇ ਕਿਹਾ ਕਿ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨੇ ਪਿਛਲੇ 11 ਸਾਲਾਂ ਵਿੱਚ ਪਲੇਸਮੈਂਟ ਵਿੱਚ ਰਿਕਾਰਡ ਬਣਾਇਆ ਹੈ। ਆਰੀਅਨਜ਼ ਨੇ ਆਪਣੇ ਕਾਰਜਕਾਲ ਵਿਚ ਹੁਣ ਤਕ 43 ਨੌਕਰੀ ਮੇਲਿਆਂ ਦਾ ਆਯੋਜਨ ਕੀਤਾ ਹੈ, ਜਿਸ ਵਿਚ ਵਿਅਕਤੀਗਤ ਅਤੇ ਸਾਂਝੇ ਸਮਰੱਥਾ ਵਿੱਚ 1290 ਕੰਪਨੀਆਂ ਹਿੱਸਾ ਲਿਆ ਅਤੇ ਵੱਖ-ਵੱਖ ਅਹੁਦਿਆਂ ’ਤੇ 16000 ਉਮੀਦਵਾਰਾਂ ਨੂੰ ਨੌਕਰੀ ਦਿੱਤੀ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…