Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਸੈਕਟਰ-66 ਵਿੱਚ ਮੰਗਲਵਾਰ ਰਾਤ ਨੂੰ 5 ਦੁਕਾਨਾਂ ਦੇ ਤਾਲੇ ਤੋੜੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ: ਸਥਾਨਕ ਸੈਕਟਰ-66 ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪੰਜ ਦੁਕਾਨਾਂ ਤੇ ਤਾਲੇ ਤੋੜ ਦਿੱਤੇ। ਚੋਰ ਇਕ ਨਾਈ ਦੀ ਦੁਕਾਨ ਵਿੱਚੋਂ ਡਰਾਇਰ ਮਸ਼ੀਨ, ਦੋ ਸਟੇਟਨਰ, 2500 ਰੁਪਏ, ਇੱਕ ਮੋਬਾਇਲ ਅਤੇ ਕੁਝ ਕਰੀਮਾਂ ਲੈ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਬੀਤੀ ਰਾਤ ਸੈਕਟਰ-66 ਵਿਚ ਸਥਿਤ ਦੋ ਨਾਈ ਦੀਆਂ ਦੁਕਾਨਾਂ, ਇੱਕ ਖਾਲੀ ਦੁਕਾਨ, ਇਕ ਕਰਿਆਣਾ ਦੀ ਦੁਕਾਨ ਅਤੇ ਇਕ ਕਲੀਨਿਕ ਦੇ ਤਾਲੇ ਤੋੜ ਦਿੱਤੇ। ਯੂਨੀਵਰਸਲ ਹੇਅਰ ਡ੍ਰੈਸਰ ਦੇ ਮਾਲਕ ਮੁਹੰਮਦ ਅਕੀਲ ਨੇ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਦਾ ਤਾਲਾ ਤੋੜ ਕੇ ਇਕ ਡਰਾਇਰ ਮਸ਼ੀਨ, ਦੋ ਸਟੇਟਨਰ, 2500 ਰੁਪਏ, ਇਕ ਮੋਬਾਇਲ ਅਤੇ ਕੁਝ ਕਰੀਮਾਂ ਵੀ ਲੈ ਗਏ। ਆਰ ਵੀ ਬੀ ਐਸ ਹੇਅਰ ਡ੍ਰੈਸਰ ਦੇ ਮਾਲਕ ਦਾ ਕਹਿਣਾ ਸੀ ਕਿ ਉਸ ਦੀ ਦੁਕਾਨ ਦਾ ਸਿਰਫ ਤਾਲਾ ਹੀ ਤੋੜਿਆ ਗਿਆ ਹੈ, ਕੋਈ ਸਾਮਾਨ ਚੋਰੀ ਨਹੀਂ ਹੋਇਆ। ਸੋਨੂੰ ਡਿਪਾਰਟਮੈਂਟ ਸਟੋਰ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਹਨਾਂ ਦੀ ਦੁਕਾਨ ਦਾ ਤਾਲਾ ਹੀ ਤੋੜਿਆ ਹੈ, ਕੋਈ ਸਮਾਨ ਚੋਰੀ ਨਹੀਂ ਕੀਤਾ ਗਿਆ। ਇਸ ਮੌਕੇ ਡਾਕਟਰ ਗੁਨੀਤਾ ਨੇ ਦੱਸਿਆ ਕਿ ਉਹਨਾਂ ਦੇ ਕਲੀਨਿਕ ਦੇ ਸ਼ਟਰ ਦਾ ਤਾਲਾ ਅਤੇ ਸ਼ੀਸ਼ਾ ਹੀ ਤੋੜ ਗਏ ਹਨ, ਕੋਈ ਸਮਾਨ ਚੋਰੀ ਨਹੀਂ ਹੋਇਆ। ਇਲਾਕੇ ਦੀ ਕੌਂਸਲਰ ਰਜਨੀ ਗੋਇਲ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਮਾਰਕੀਟ ਵਿੱਚ ਦੋ ਨਾਈ ਦੀਆਂ ਦੁਕਾਨਾਂ, ਇੱਕ ਖਾਲੀ ਦੁਕਾਨ, ਇੱਕ ਕਰਿਆਣਾ ਦੀ ਦੁਕਾਨ ਅਤੇ ਇੱਕ ਕਲੀਨਿਕ ਦੇ ਤਾਲੇ ਤੋੜੇ ਹਨ। ਇਸ ਖੇਤਰ ਵਿੱਚ ਦਿਨੇ ਜਾਂ ਰਾਤ ਨੂੰ ਕੋਈ ਪੁਲੀਸ ਗਸ਼ਤ ਹੁੰਦੀ ਨਜ਼ਰ ਆਉਂਦੀ ਹੈ। ਜਿਸ ਕਾਰਨ ਸ਼ਹਿਰ ਵਿੱਚ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਉਧਰ, ਇਸ ਮਾਰਕੀਟ ਦੇ ਜ਼ਿਆਦਾਤਰ ਦੁਕਾਨਦਾਰਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਇਹ ਕੰਮ ਕਿਸੇ ਚੋਰ ਦਾ ਨਾ ਹੋਵੇ ਅਤੇ ਇਹ ਸਿਰਫ਼ ਕਿਸੇ ਭੇਤੀ ਬੰਦੇ ਦਾ ਕੰਮ ਹੋਵੇ। ਦੁਕਾਨਦਾਰਾਂ ਨੇ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਕੋਈ ਸ਼ਰਾਰਤੀ ਅਨਸਰਾਂ ਨੇ ਸਿਰਫ਼ ਸੈਕਟਰ ਵਿੱਚ ਦਹਿਸ਼ਤ ਪਾਉਣ ਦੀ ਨੀਅਤ ਨਾਲ ਦੁਕਾਨਾਂ ਦੇ ਤਾਲੇ ਤੋੜੇ ਹੋਣ। ਸੈਕਟਰ ਵਾਸੀਆਂ ਦਾ ਇਹ ਵੀ ਕਹਿਣਾ ਸੀ ਕਿ ਇਸ ਖੇਤਰ ਵਿੱਚ ਬਹੁਤੇ ਫਲੈਟਾਂ ਵਿੱਚ ਬਾਹਰਲੇ ਸੂਬਿਆਂ ਅਤੇ ਜ਼ਿਲ੍ਹਿਆਂ ਦੇ ਵਿਅਕਤੀ ਕਿਰਾਏ ’ਤੇ ਹਨ ਅਤੇ ਇਨ੍ਹਾਂ ’ਚੋਂ ਬਹੁਤੇ ਵਿਅਕਤੀਆਂ ਦੀ ਪੁਲੀਸ ਵੈਰੀਫਿਕੇਸ਼ਨ ਵੀ ਨਹੀਂ ਹੋਈ ਹੈ। ਲੋਕਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੈਕਟਰ ਵਾਸੀਆਂ ਨੇ ਅਣਅਧਿਕਾਰਤ ਪੀਜੀ ਦੇ ਖ਼ਿਲਾਫ਼ ਧਰਨੇ ਵੀ ਲਗਾਏ ਸੀ ਲੇਕਿਨ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਨੇ ਦੱਸਿਆ ਕਿ ਪੀਜੀ ਵਿੱਚ ਰਹਿੰਦੇ ਮੁੰਡੇ ਕੁੜੀਆਂ ਦੇਰ ਰਾਤ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਸੜਕਾਂ ’ਤੇ ਖਾਰੂ ਪਾਉਂਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ