ਆਲ ਪਾਰਟੀ ਮੀਟਿੰਗ: ਬਸਪਾ ਵੱਲੋਂ ਕਿਸਾਨ ਅੰਦੋਲਨ ਤੇ ਸਰਕਾਰ ਦੇ ਸਾਂਝੇ ਮਤੇ ਦੀ ਪੂਰਨ ਹਮਾਇਤ

ਆਲ ਪਾਰਟੀ ਮੀਟਿੰਗ ਵਿੱਚ ਮਜ਼ਦੂਰ ਵਿਰੋਧੀ ਕਾਨੂੰਨ ਰੱਦ ਕਰਨ ਤੇ ਸਕਾਲਰਸ਼ਿਪ ਸਕੀਮ ਲਾਗੂ ਕਰਨ ਦੀ ਮੰਗ ਉੱਠੀ

ਰਾਸ਼ਟਰਪਤੀ ਨੂੰ ਮਿਲਣ ਬਾਰੇ 8 ਮਹੀਨਿਆਂ ’ਚ ਪੰਜਾਬ ਸਰਕਾਰ ਨੇ ਡੱਕਾ ਨਹੀਂ ਤੋੜਿਆ: ਜਸਵੀਰ ਗੜ੍ਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਆਲ ਪਾਰਟੀ ਮੀਟਿੰਗ ਵਿੱਚ ਬੋਲਦਿਆ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿੱਚ ਬਸਪਾ ਦਾ ਪੂਰਾ ਸਮਰਥਨ ਹੈ ਅਤੇ ਪੰਜਾਬ ਸਰਕਾਰ ਦੇ ਮਤੇ ਦਾ ਸਮਰਥਨ ਕਰਦੀ ਹੈ। ਲੇਕਿਨ ਇਸ ਮਤੇ ਵਿੱਚ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਨ ਦਾ ਮੁੱਦਾ ਵੀ ਜੋੜਿਆਂ ਜਾਣਾ ਚਾਹੀਦਾ ਹੈ। 15 ਮਿੰਟਾਂ ਦੀ ਬੇਬਾਕੀ ਦੇ ਬੋਲਾਂ ਨਾਲ ਨੌਜਵਾਨ ਆਗੂ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪਿਛਲੀ ਆਲ ਪਾਰਟੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਆਲ ਪਾਰਟੀ ਵਫ਼ਦ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਸੀ ਲੇਕਿਨ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਡੱਕਾ ਨਹੀਂ ਤੋੜਿਆ। ਮੌਜੂਦਾ ਮੀਟਿੰਗ ਨੂੰ ਬਸਪਾ ਪੰਜਾਬ ਨੇ ਜਾਭਾ ਦਾ ਭੇੜ ਐਲਾਨਿਆ।
ਬਸਪਾ ਪ੍ਰਧਾਨ ਨੇ ਮੀਟਿੰਗ ਵਿੱਚ ਕਿਹਾ ਕਿ ਅੱਜ ਦੇ ਪੰਜਾਬ ਨੂੰ ਦਲਿਤ ਪੰਜਾਬ ਬਣਾਉਣ ਦੀ ਕੋਸ਼ਿਸ਼ ਵਿੱਚ ਕੇਂਦਰ ਸਰਕਾਰ ਨੇ ਪੂਰਾ ਤਾਣ ਲਗਾ ਦਿੱਤਾ ਹੈ। ਕਿਸਾਨਾਂ ਦੀ ਐਮਐਸਪੀ ਲਾਗੂ ਰਹਿਣ ਦੇ ਨਾਲ-ਨਾਲ ਪੰਜਾਬ ਵਿੱਚ ਦਲਿਤ ਮੁਲਾਜ਼ਮ ਦੀਆਂ ਤਰੱਕੀਆਂ ਦਾ ਮੁੱਦਾ ਅਤੇ 10 ਅਕਤੂਬਰ 2014 ਦਾ ਪੱਤਰ ਰੱਦ ਕਰਨ ਦਾ ਮੁੱਦਾ ਵੀ ਬਸਪਾ ਨੇ ਚੁੱਕਿਆ। 150 ਤੋਂ ਵੱਧ ਕਿਸਾਨਾਂ ਮਜ਼ਦੂਰਾਂ ਦੀਆਂ ਅੰਦੋਲਨ ਵਿੱਚ ਹੋਈਆਂ ਮੌਤਾਂ ਦੇ ਪੀੜਤ ਪਰਿਵਾਰਾਂ ਲਈ ਐਕਸਗਰੇਸੀਆ ਗਰਾਂਟ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਜਿਸ ਵਿੱਚ ਖਾਸ ਤੌਰ ’ਤੇ ਮਰਹੂਮ ਬਸਪਾ ਆਗੂ ਮੋਤੀ ਲਾਲ ਸ਼ਾਸਿਆ ਲਈ ਐਕਸਗਰੇਸੀਆ ਗਰਾਂਟ ਅਤੇ ਨੌਕਰੀ ਦੀ ਮੰਗ ਕੀਤੀ ਜੋ ਕਿ ਸਿੰਘੂ ਬਾਰਡਰ ਤੋਂ ਬਿਮਾਰ ਹੋ ਕੇ ਆਇਆ ਸੀ ਅਤੇ ਮੌਤ ਹੋ ਗਈ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ. ਨਛੱਤਰ ਪਾਲ ਨੇ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਨਵਾਂ ਸ਼ਹਿਰ ਦੇ ਕਾਜਮਪੁਰ ਪਿੰਡ ਦੇ ਰਣਜੀਤ ਸਿੰਘ ਦਾ ਮੁੱਦਾ ਵੀ ਚੁੱਕਿਆ ਗਿਆ। ਜਿਸ ’ਤੇ ਪੁਲੀਸ ਨੇ ਅੰਨ੍ਹੇਵਾਹ ਤਸ਼ੱਦਦ ਕਰਦਿਆਂ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਸਰੀਰਕ ਤੌਰ ’ਤੇ ਕਾਫੀ ਨੁਕਸਾਨ ਪਹੁੰਚਾਇਆ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…