ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਫਗਵਾੜਾ ਤੋਂ ਹੋਣਗੇ ਉਮੀਦਵਾਰ

ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ ਸੁਪਨੇ ਪੰਜਾਬ ਦੇ ਨੌਜਵਾਨ ਪੂਰੇ ਕਰਨਗੇ: ਆਕਾਸ਼ ਆਨੰਦ

ਬਸਪਾ ਤੇ ਅਕਾਲੀ ਦਲ ਦਾ ਗਠਜੋੜ ਲੰਬਾ ਚਲੇਗਾ, ਦੋਨੋਂ ਪੰਜਾਬ ਦੀਆਂ ਪੰਜਾਬੀ ਪਾਰਟੀਆਂ: ਸੁਖਬੀਰ ਬਾਦਲ

ਬਸਪਾ ਨੇ ਹਮੇਸ਼ਾ ਲੜੀ ਹੈ ਕਿਸਾਨੋ ਮਜ਼ਦੂਰ ਦੀ ਲੜਾਈ: ਰਾਮਜੀ ਗੌਤਮ

ਕਾਂਗਰਸ ਤੇ ਆਪ ਦਾ ਸੂਪੜਾ ਬਸਪਾ ਅਕਾਲੀ ਗੱਠਜੋੜ ਸਾਫ ਕਰੇਗੀ: ਬੈਨੀਵਾਲ

ਨਬਜ਼-ਏ-ਪੰਜਾਬ ਬਿਊਰੋ, ਫਗਵਾੜਾ 29 ਅਗਸਤ:
ਬਹੁਜਨ ਸਮਾਜ ਪਰਟੀ ਦੀ ਫਗਵਾੜਾ ਵਿਖੇ ਵਿਸ਼ਾਲ ਅਲਖ ਜਗਾਓ ਰੈਲੀ ਹੋਈ ਜਿਸ ਵਿੱਚ ਬਸਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਸ਼੍ਰੀ ਅਨੰਦ ਕੁਮਾਰ ਜੀ, ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਅਕਾਸ਼ ਅਨੰਦ ਜੀ, ਰਾਜ ਸਭਾ ਮੈਂਬਰ ਸ਼੍ਰੀ ਰਾਮਜੀ ਗੋਤਮ, ਪੰਜਾਬ ਬਸਪਾ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ, ਸ਼੍ਰੀ ਵਿਪੁਲ ਕੁਮਾਰ ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਵਿਸ਼ਾਲ ਰੈਲੀ ਵਿਚ ਮੁੱਖ ਬੁਲਾਰਿਆ ਵਜੋਂ ਸ਼ਿਰਕਤ ਕੀਤੀ। ਹਾਲਾਂਕਿ ਕਿਸਾਨਾ ਦਾ ਦੋ ਘੰਟੇ ਦਾ ਪੂਰਾ ਪੰਜਾਬ ਬੰਦ ਸੀ। ਬਸਪਾ ਵਲੋਂ ਵੀ ਦੋ ਘੰਟੇ ਲਈ ਰੇੈਲੀ ਕਿਸ਼ਾਨਾ ਲਈ ਦੇਰੀ ਨਾਲ ਸੂਰੁ ਕੀਤੀ । ਪੰਜਾਬ ਬੰਦ ਦੇ ਬਾਵਜੂਦ ਲੱਖਾ ਦੀ ਸਮੂਲੀਅਤ ਰੈਲੀ ਵਿੱਚ ਪਹੁੰਚੀ। ਸਾਰਾ ਫਗਵਾੜਾ ਨੀਲੇ ਝੰਡਿਆਂ ਤੇ ਫਲੈਕਸਾ ਨਾਲ ਨੀਲਾ ਨੀਲਾ ਹੋਇਆ ਪਿਆ ਸੀ। ਅਜਿਹੀਆਂ ਖਬਰਾਂ ਹਨ ਕਿ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਲੀਡਰਸ਼ਿਪ ਪੂਰੇ ਪੰਜਾਬ ਵਿਚ ਇਸ ਰੈਲੀ ਦੇ ਬਹਾਨੇ ਨਾਲ ਬੂਥ ਪੱਧਰ ਤੇ ਤਾਲਮੇਲ ਬਨਾਉਣ ਦਾ ਕੰਮ ਪੂਰਾ ਕਰ ਚੁੱਕੀ ਹੈ। ਰੈਲੀ ਵਿੱਚ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਸਾਰਿਆ ਨੂੰ ਜੀ ਆਇਆ ਆਖਿਆ।
ਮੰਚ ਤੋਂ ਬੋਲਦਿਆ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਅਕਾਸ਼ ਅਨੰਦ ਜੀ ਨੇ ਕਿਹਾ ਕਿ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦਾ ਸੁਪਨਾ ਪੰਜਾਬ ਦੇ ਲੋਕ ਪੂਰਾ ਕਰਨਗੇ। ਇਸ ਮੌਕੇ ਸਾਹਿਬ ਕਾਂਸ਼ੀ ਰਾਮ ਜੀ ਬਾਰੇ ਗੱਲ ਕਰਦਿਆਂ ਆਕਾਸ਼ ਆਨੰਦ ਜੀ ਭਾਵੁਕ ਹੋ ਗਏ, ਗਲਾ ਭਰ ਆਇਆ। ਪੰਡਾਲ ਤੋਂ ਲੋਕ ਆਪ ਮੁਹਾਰੇ ਆਕਾਸ਼ ਭਈਆ ਆਗੇ ਬਢੋ, ਹਮ ਤੁਹਾਰੇ ਸਾਥ ਹੈ ਦੇ ਨਾਹਰੇ ਗੂੰਜਣ ਲੱਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਜੀ ਦੀ ਪ੍ਰਸੰਸ਼ਾ ਨਾਲ਼ ਆਪਣਾ ਭਾਸ਼ਣ ਸ਼ੁਰੂ ਕਰਦਿਆ ਕਿਹਾ ਕਿ ਸਾਡਾ ਗੱਠਜੋੜ ਅੱਧੇ ਬੋਲਾ ਨਾਲ ਹੋਇਆ ਹੈ। ਭਾਜਪਾ ਨੇ ਕਿਸਾਨੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਬਸਪਾ ਨਾਲ ਸਾਡਾ ਸਮਝੋਤਾ ਲੰਮਾ ਚੱਲੇਗਾ, ਇਸ ਲਈ ਓਹਨਾ ਨੇ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਜੀ ਦਾ ਧੰਨਵਾਦ ਕੀਤਾ। ਇਹ ਕਿਸਾਨਾ ਮਜਦੂਰਾ ਦਾ ਸਮਝੋਤਾ ਹੈ । ਕਾਗਰਸ ਨੇ ਸ਼ਰਾਬ ਮਾਫੀਆ, ਰੇਤ ਮਾਫੀਆ ਨਾਲ ਪੰਜਾਬ ਲੁਟਿਆ ਹੈ। ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੋਨੋ ਪੰਜਾਬ ਦੀਆ ਪਾਰਟੀਆ ਹਨ। ਮੈਂ ਅਤੇ ਸਾਹਿਬ ਕਾਂਸ਼ੀ ਰਾਮ 1996 ਵਿੱਚ ਇਕੱਠੇ ਮੈਂਬਰ ਪਾਰਲੀਮੈਂਟ ਬਣੇ ਸਨ। ਗੱਠਜੋੜ ਦਾ 13 ਸੂਤਰੀ ਪ੍ਰੋਗਰਾਮ ਕਾਂਗਰਸ ਭਾਜਪਾ ਦੀ ਅਲਖ ਮਕਾਉਣ ਦਾ ਕੰਮ ਕਰੇਗਾ।

ਸ਼੍ਰੀ ਰਣਧੀਰ ਸਿੰਘ ਬੈਨੀਪਾਲ ਪੰਜਾਬ ਇੰਚਾਰਜ ਜੀ ਨੇ ਕਿਹਾ ਕੇ ਕਾਂਗਰਸ ਨੇ ਬਸਪਾ ਦੀ ਅਲਖ ਜਗਾਓ ਰੈਲੀ ਨੂੰ ਅਸਫਲ ਕਰਨ ਲਈ ਅੱਜ ਦੀ ਪੰਜਾਬ ਬੰਦ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਕਾਂਗਰਸ ਤੇ ਆਪ ਦਾ ਸੂਪੜਾ ਬਸਪਾ ਅਕਾਲੀ ਗੱਠਜੋੜ ਸਾਫ ਕਰੇਗੀ। ਰਾਜ ਸਭਾ ਮੈਂਬਰ ਸ਼੍ਰੀ ਰਾਮਜੀ ਗੌਤਮ ਨੇ ਕਿਹਾ ਕਿ ਦੇਸ਼ ਨੂੰ ਡੁਬਾਉਣ ਲਈ ਕਾਂਗਰਸ ਜਿੰਮੇਵਾਰ ਹੈ ਜਿਸਦੇ ਰਾਜ ਵਿਚ ਜੀਪ ਘੋਟਾਲੇ ਤੋਂ ਲੈਕੇ ਕੋਲਾ ਘੋਟਾਲਾ ਹੋਇਆ ਹੈ। ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕੇ ਕਾਂਗਰਸ ਦੀ ਚੋਰੀ ਮੋਹਾਲੀ, ਨਾਭਾ, ਹੋਸ਼ਿਆਰਪੁਰ, ਲੁਧਿਆਣਾ ਦੇ ਕੈਬਨਿਟ ਰੈਂਕ ਦੇ ਮੰਤਰੀਆਂ ਨੇ ਸੈਂਕੜੇ ਕਰੋੜ ਦੇ ਘਪਲੇ ਬੇਨਕਾਬ ਹੋ ਚੁਕੇ ਹਨ ਜਦੋਂਕਿ ਚੋਰੀ ਕਰਨ ਵਾਲੀ ਕਾਂਗਰਸ ਦਲਿਤਾ ਪੱਛੜੇ ਵਰਗਾਂ ਨਾਲ ਸੀਨਾਜੋਰੀ ਕਰ ਰਹੀ ਹੈ। ਮੰਚ ਸੰਚਾਲਨ ਸੂਬਾ ਜਨਰਲ ਸਕੱਤਰ ਸ਼੍ਰੀ ਨਛੱਤਰ ਪਾਲ ਜੀ ਨੇ ਕੀਤਾ।

ਸੂਬਾ ਉੱਪ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ, ਸੂਬਾਜਨਰਲ ਸਕੱਤਰ ਡਾ ਨਛੱਤਰ ਪਾਲ, ਬਲਵਿੰਦਰ ਕੁਮਾਰ, ਡਾ ਦਲਜੀਤ ਸਿੰਘ ਚੀਮਾ, ਜਰਨੈਲ ਸਿੰਘ ਵਾਹਿਦ, ਹੀਰਾ ਸਿੰਘ ਗਾਬੜੀਆ, ਸਰਵਣ ਸਿੰਘ ਕੁਲਾਰ, ਰਜਿੰਦਰ ਚੰਦੀ, ਰਣਜੀਤ ਸਿੰਘ ਖੁਰਾਣਾ, ਬਲਦੇਵ ਸਿੰਘ ਖਹਿਰਾ, ਡਾ ਸੁਖਵਿੰਦਰ ਸੁੱਖੀ, ਗੁਰਪ੍ਰਤਾਪ ਵਡਾਲਾ, ਦਵਿੰਦਰ ਸਿੰਘ ਡਾਪਾਈ, ਹਰਜੀਤ ਸਿੰਘ ਵਾਲੀਆ, ਐਡਵੋਕੇਟ ਰਣਜੀਤ ਕੁਮਾਰ, ਗੁਰਲਾਲ ਸੈਲਾ, ਰਾਜਾ ਰਜਿੰਦਰ ਸਿੰਘ ਨਨਹੇੜਿਆ, ਗੁਰਮੇਲ ਚੁੰਬਰ, ਰਮੇਸ਼ ਕੌਲ, ਅਜੀਤ ਸਿੰਘ ਭੈਣੀ, ਮਨਜੀਤ ਸਿੰਘ ਅਟਵਾਲ, ਡਾ ਸੁਖਬੀਰ ਸਿੰਘ ਸਲਾਰਪੁਰ, ਹਿਮਤ ਕੁਮਾਰ ਬਾਬੀ, ਕੁਲਦੀਪ ਸਿੰਘ ਸਰਦੂਲਗੜ੍ਹ,ਸ੍ਰੀ ਚਮਕੌਰ ਸਿੰਘ ਵੀਰ, ਰਜਿੰਦਰ ਸਿੰਘ ਰੀਹਲ, ਜੋਗਾ ਸਿੰਘ ਪਨੋਦੀਆਂ,ਲਾਲ ਸਿੰਘ ਸੁਲਹਾਣੀ, ਨਿਰਮਲ ਸਿੰਘ ਸੁੱਮਣ, ਗੁਰਬਕਸ਼ ਸਿੰਘ ਸ਼ੇਰਗਿੱਲ, ਰੋਹਿਤ ਖੋਖਰ, ਸੂਬੇ ਦੇ ਸਕੱਤਰ ਸੁਮਿੱਤਰ ਸਿੰਘ ਸਿਕਰੀ, ਡਾ ਜਸਪ੍ਰੀਤ ਸਿੰਘ, ਜਗਜੀਤ ਸਿੰਘ ਛੜਬੜ੍ਹ, ਹਰਭਜਨ ਸਿੰਘ ਬਲਾਲੋ, ਅਸ਼ੋਕ ਸੰਧੂ, ਬਲਜੀਤ ਸਿੰਘ ਭਾਰਾਪੁਰ, ਸੁਖਦੇਵ ਸਿੰਘ ਸ਼ੀਰਾ, ਦਰਸ਼ਨ ਸਿੰਘ ਝਲੂਰ, ਦਲਜੀਤ ਰਾਏ, ਗੁਰਮੇਲ ਸਿੰਘ ਜੀਕੇ, ਸੰਤ ਰਾਮ ਮੱਲੀਆਂ, ਪਰਵੀਨ ਬੰਗਾ, ਰਾਮ ਸਿੰਘ ਗੋਗੀ, ਵਿਜੈ ਬੱਧਣ, ਸ੍ਰੀਮਤੀ ਰਚਨਾ ਦੇਵੀ, ਹਰਬੰਸ ਲਾਲ ਚਨਕੋਆ, ਪਰਮਜੀਤ ਮੱਲ, ਪੀਡੀ ਸ਼ਾਂਤ ਆਦਿ ਸ਼ਾਮਿਲ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…