Nabaz-e-punjab.com

ਬੱਬੀ ਬਾਦਲ ਨੇ ਜਯੋਤੀ ਸਰੂਪ ਕੰਨਿਆ ਆਸ਼ਰਮ ਦੀਆਂ ਬੱਚੀਆਂ ਨਾਲ ਮਨਾਇਆ ਆਪਣਾ ਜਨਮ ਦਿਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਅਗਸਤ:
ਸੀਨੀਅਰ ਅਕਾਲੀ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਇੱਥੋਂ ਦੇ ਜਯੋਤੀ ਸਰੂਪ ਕੰਨਿਆ ਆਸ਼ਰਮ ਦੀਆਂ ਬੱਚੀਆਂ ਨਾਲ ਕੇਕ ਕੱਟ ਕੇ ਆਪਣਾ ਜਨਮ ਦਿਨ ਮਨਾਇਆ ਅਤੇ ਇਸ ਮੌਕੇ ਬੱਚੀਆਂ ਨੂੰ ਮਠਿਆਈਆਂ ਅਤੇ ਫਲ ਵੀ ਵੰਡੇ। ਇਸ ਮੌਕੇ ਬੋਲਦਿਆਂ ਸ੍ਰੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਅੱਜ ਸਮਾਜ ਦੀ ਰਫ਼ਤਾਰ ਬਹੁਤ ਤੇਜ਼ ਹੋ ਚੁੱਕੀ ਹੈ ਅਤੇ ਲੋਕ ਸਿਰਫ਼ ਆਪਣੇ ਆਪ ਤੱਕ ਸਿਮਟ ਕੇ ਰਹਿ ਗਏ ਹਨ। ਜੋ ਕਿ ਸਮਾਜ ਦਾ ਬਹੁਤ ਹੀ ਨਾਂਅ ਪੱਖੀ ਰੁਝਾਨ ਹੈ। ਉਹਨਾਂ ਕਿਹਾ ਕਿ ਉਹ ਆਪਣੇ ਸਿਆਸੀ ਰੁਝੇਵਿਆ ਤੋੱ ਟਾਇਮ ਕੱਢ ਕੇ ਹਰ ਸਾਲ ਆਪਣਾ ਜਨਮ ਦਿਨ ਇਹਨਾਂ ਬੱਚੀਆਂ ਨਾਲ ਮਨਾਉੱਦੇ ਹਨ ਤਾਂ ਜੋ ਕਿ ਇਹ ਬੱਚੀਆਂ ਵੀ ਆਪਣੇ ਆਪ ਨੂੰ ਅਨਾਥ ਨਾ ਸਮਝਣ।
ਇਸ ਮੌਕੇ ਆਸ਼ਰਮ ਦੇ ਪ੍ਰਬੰਧਕ ਡਾ. ਹਰਮਿੰਦਰ ਸਿੰਘ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਨਰਿੰਦਰ ਸਿੰਘ ਮੈਣੀ, ਹਰਜੀਤ ਸਿੰਘ ਜੀਤੀ, ਸ਼ਵਿੰਦਰ ਸਿੰਘ ਛਿੰਦੀ, ਅਵਤਾਰ ਸਿੰਘ ਬਡਾਲੀ, ਗੁਰਚਰਨ ਸਿੰਘ, ਪ੍ਰਦੀਪ ਸਿੰਘ ਸੰਤੇਮਾਜਰਾ, ਹਰਦੀਪ ਸਿੰਘ, ਪਵਨ ਸ਼ਰਮਾ, ਨੇਤਰ ਸਿੰਘ, ਕਮਲਜੀਤ ਸਿੰਘ, ਸੁਖਮੰਤਰ ਸਿੰਘ ਸੁੱਖੀ, ਜਗਦੀਪ ਸਿੰਘ, ਹਰਪ੍ਰੀਤ ਸਿੰਘ, ਜਗਤਦੀਪ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…