ਪੰਜਾਬ ਦਾ ਦਰਦ ਰੱਖਣ ਵਾਲਾ ਹਰ ਇੱਕ ਸੱਜਣ ‘ਪਾਣੀ ਬਚਾਓ ਪੰਜਾਬ ਬਚਾਓ’ ਮੁਹਿੰਮ ਨਾਲ ਜੁੜਣ ਲਈ ਮੋਗਾ ਪੁੱਜੇ: ਬੱਬੀ ਬਾਦਲ

ਨਿਊਜ਼ ਡੈਸਕ ਸਰਵਿਸ
ਮੁਹਾਲੀ, 6 ਦਸੰਬਰ
ਪੰਜਾਬ ਦੀ ਇਤਿਹਾਸਕ ਧਰਤੀ ’ਤੇ ਅਕਾਲ ਪੁਰਖ ਨੇ ਦਰਿਆਈ ਪਾਣੀਆਂ ਦੀ ਬਖਸਿਸ ਕੀਤੀ ਹੋਈ ਹੈ। ਇਸ ਦਰਿਆਈ ਪਾਣੀ ਉੱਤੇ ਸਿਰਫ ਤੇ ਸਿਰਫ਼ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਹੋਰ ਸੂਬੇ ਦਾ। ਇਹ ਗੱਲ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਇੱਥੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਐਸਵਾਈਐਲ ਦਾ ਫੈਸਲਾ ਜੋ ਕਿ ਸੁਪਰੀਮ ਕੋਰਟ ਨੇ ਆਪਣੇ ਅਧਿਕਾਰ ਖੇਤਰ ਤੋ ਬਾਹਰ ਹੋ ਕੇ ਲਿਆ ਹੈ। ਉਨ੍ਹਾਂ ਇਸ ਫੈਸਲੇ ਨੂੰ ਪੰਜਾਬ ਦੀ ਜਨਤਾ ਨੇ ਸ਼ਰੇਆਮ ਧੱਕਾ ਕਰਾਰ ਦਿੱਤਾ ਹੈ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਜਮੀਨ ਹੇਠਲਾ ਪਾਣੀ ਪਹਿਲਾ ਹੀ ਭਿਆਨਕ ਹੱਦ ਤੱਕ ਹੇਠਾਂ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ 8 ਦਸੰਬਰ ਨੂੰ ਹੋਣ ਵਾਲੀ ਪਾਣੀ ਬਚਾਓ ਪੰਜਾਬ ਬਚਾਓ ਮੋਗਾ ਰੈਲੀ ਵਿੱਚ ਰਿਕਾਰਡ ਤੋੜ ਇਕੱਠ ਹੋਵੇਗਾ। ਇਸ ਰੈਲੀ ਵਿੱਚ ਪੰਜਾਬ ਦੀਆਂ ਦੁਸਮਣ ਜਮਾਤਾ ਦੀ ਨਿਗਾ ਟਿੱਕੀ ਹੋਈ ਹੈ। ਜੋ ਪੰਜਾਬ ਦੇ ਪਾਣੀ ਨੂੰ ਬਾਹਰਲੇ ਸੂਬਿਆਂ ਵਿੱਚ ਲਿਜਾਣਾ ਚਾਹੁੰਦੇ ਹਨ। ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹਿਲਾ ਹੀ ਐਲਾਨ ਕਰ ਚੁੱਕੇ ਹਨ। ਕਿ ਉਹ ਪਾਣੀ ਦੀ ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ। ਅਤੇ ਪੰਜਾਬ ਨੂੰ ਕਿਸੇ ਵੀ ਕੀਮਤ ’ਤੇ ਰੇਗਿਸਤਾਨ ਨਹੀਂ ਬਨਣ ਦਿੱਤਾ ਜਾਵੇਗਾ। ਬੱਬੀ ਬਾਦਲ ਨੇ ਪੰਜਾਬ ਦੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਸ ਮੋਗਾ ਰੈਲੀ ਵਿੱਚ ਪੰਜਾਬ ਦੇ ਹਿੱਤਾ ਲਈ ਹੂਮ ਹੂਮਾ ਕੇ ਪੁੱਜਣ।
ਇਸ ਮੌਕੇ ਬਲਬੀਰ ਸਿੰਘ ਖਾਲਸਾ, ਜਸਰਾਜ ਸਿੰਘ ਸੋਨੂੰ, ਹਰਚੇਤ ਸਿੰਘ, ਹਰਪਾਲ ਸਿੰਘ, ਹਰਕਿਰਤ ਸਿੰਘ, ਵਿਕਰਮ ਸਿੰਘ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਢੇਲਪੁਰ, ਚੰਨਣ ਸਿੰਘ, ਗੁਰਜੀਤ ਸਿੰਘ, ਕਰਮ ਸਿੰਘ, ਲਖਵਿੰਦਰ ਸਿੰਘ, ਮਾਨ ਸਿੰਘ, ਬਿੱਲੂ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਅਵਤਾਰ ਸਿੰਘ, ਹਰਦੀਪ ਸਿੰਘ, ਪਰਦੀਪ ਸਿੰਘ ਦੱਪਰ ਆਦਿ ਵੀ ਹਾਜ਼ਰ ਸਨ।

Load More Related Articles

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…