ਬੱਬੀ ਬਾਦਲ ਨੇ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਣੀਆਂ

ਸਿਆਸਤਦਾਨਾਂ ਨੇ ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਤਹਿਤ ਵਿਦਿਆਰਥੀ ਵਰਗ ’ਤੇ ਹਮਲਾ ਕੀਤਾ: ਬੱਬੀ ਬਾਦਲ

ਮੁਹਾਲੀ ਹਲਕੇ ਦੇ ਨੌਜਵਾਨਾਂ ਵੱਲੋਂ ਬੱਬੀ ਬਾਦਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਸਮਰਥਨ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਨੌਜਵਾਨ ਵਰਗ ਅਤੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਸੁਣੀਆਂ। ਮੀਟਿੰਗ ਵਿੱਚ ਮੌਜੂਦਾ ਵਿੱਦਿਅਕ ਢਾਂਚੇ, ਵਿਦਿਆਰਥੀਆਂ ਦੀਆਂ ਦਰਪੇਸ਼ ਮੁਸ਼ਕਲਾਂ, ਚੁਣੌਤੀਆਂ ’ਤੇ ਵਿਚਾਰ-ਵਿਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਸ਼ਾਸਕ ਵਿੱਦਿਆ ਪ੍ਰਤੀ ਨੀਤੀ ਬਣਾਉਣ ਵਿੱਚ ਅਸਫਲ ਸਿੱਧ ਹੋਏ ਹਨ। ਜਿਸ ਦਾ ਨਤੀਜਾ ਅੱਜ ਦੇਸ਼ ਤੇ ਸੂਬੇ ਦਾ ਭਵਿੱਖ ਭੁਗਤ ਰਿਹਾ ਹੈ। ਅੰਤਾਂ ਦੀ ਬੇਰੁਜ਼ਗਾਰੀ, ਅਨਪੜ੍ਹਤਾ, ਘੋਰ ਗਰੀਬੀ ਤੇ ਬੁਨਿਆਦੀ ਸਹੂਲਤਾਂ ਤੋਂ ਵਾਂਝੀ ਨੌਜਵਾਨੀ ਕੁਰਾਹੇ ਪੈਣ ਦੇ ਕੰਢੇ ਪੁੱਜ ਗਈ ਹੈ।
ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਅਜੇ ਵੀ ਸਮਾਂ ਹੈ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸਤਦਾਨਾਂ ਨੇ ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਤਹਿਤ ਵਿਦਿਆਰਥੀ ਵਰਗ ’ਤੇ ਹਮਲਾ ਕੀਤਾ ਹੈ। ਫਿਰਕੂ ਫਾਸ਼ੀਵਾਦੀ ਸ਼ਕਤੀਆਂ ਦੇਸ਼ ਨੂੰ ਫਿਰਕੂ ਅੱਗ ਵਿੱਚ ਝੋਕਣ ਲਈ ਲਗਾਤਾਰ ਤਤਪਰ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਗਰੀਬ ਹੋਰ ਗਰੀਬ ਹੋ ਰਿਹਾ ਹੈ ਜਦੋਂਕਿ ਕਾਰਪੋਰੇਟ ਘਰਾਣੇ ਨੌਜਵਾਨਾਂ ਦੀ ਵਿੱਦਿਆ ਦਾ ਮੁੱਲ ਨਹੀਂ ਪਾ ਰਿਹਾ। ਜਿਸ ਕਾਰਨ ਡਿਗਰੀ ਹੋਲਡਰ ਨੌਜਵਾਨ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਬੀਏ ਪਾਸ ਨੌਜਵਾਨ ਦਿਹਾੜੀਆਂ ਕਰਨ ਲਈ ਮਜਬੂਰ ਹੈ। ਪੰਜਾਬ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਲਈ ਟੈਂਕੀਆਂ ਅਤੇ ਟਾਵਰਾਂ ’ਤੇ ਚੜ੍ਹ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਜਦੋਂਕਿ ਹੁਕਮਰਾਨ ਲੱਛੇਦਾਰ ਭਾਸ਼ਣ ਦੇ ਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਹਨ।
ਸ੍ਰੀ ਬੱਬੀ ਬਾਦਲ ਨੇ ਚਿੰਤਾ ਜਾਹਿਰ ਕੀਤੀ ਕਿ ਨਿਰੰਤਰ ਵਧ ਰਹੇ ਪਾੜਿਆਂ ਨੂੰ ਖ਼ਤਮ ਕਰਨ ਜਾਂ ਘੱਟ ਕਰਨ ਲਈ ਹਾਕਮ ਕਦੋਂ ਸੁਚੇਤ ਹੋਣਗੇ? ਕਿਸੇ ਵੀ ਦੇਸ਼ ਦਾ ਸਰਮਾਇਆ ਜਾਂ ਅਸਲ ਜਾਇਦਾਦ ਉਸ ਮੁਲਕ ਦਾ ਪੜਿਆ ਲਿਖਿਆ ਨੌਜੁਆਨ ਤੇ ਸਿਹਤਮੰਦ ਵਰਗ ਹੁੰਦਾ ਹੈ ਕੀ ਦੋਨਾਂ ਸੂਰਤਾਂ ਚ ਸੂਬਾ ਕਿੱਥੇ ਹੈ? ਇਕ ਪਾਸੇ ਧਨਾਢ ਵਰਗ ਹੈ ਜੋ ਪ੍ਰਾਈਵੇਟ ਜੈੱਟਾਂ ਨਾਲ ਵੀਹ-ਵੀਹ ਮੀਲ ਸਫ਼ਰ ਤੈਅ ਕਰਦੇ ਹਨ ਤੇ ਦੂਜੇ ਪਾਸੇ ਦਿਹਾਤੀ ਖੇਤਰਾਂ ਦੇ ਬੱਚੇ ਹਨ ਜੋ ਕਈ ਮੀਲ ਤੁਰ ਕੇ ਵੀ ਮੁਫ਼ਤ ਦੀ ਵਿਦਿਆ ਨਹੀ ਲੈ ਪਾਉਂਦੇ। ਉਨ੍ਹਾਂ ਕਿਹਾ ਕਿ ਅਸਲੀਅਤ ਚ ਭਾਰਤ ਇਕ ਅਮੀਰ ਮੁਲਕ ਹੈ ਪਰ ਇੱਥੋਂ ਦੇ ਲੋਕ ਗਰੀਬ ਹਨ। ਉਨ੍ਹਾਂ ਦੱਸਿਆ ਕਿ ਸੰਵਿਧਾਨ ਘੜਨ ਵਾਲਿਆਂ ਨੇ ਸਿੱਖਿਆ ਨੂੰ ਵਧੇਰੇ ਮਹੱਤਤਾ ਦਿੱਤੀ ਸੀ ਤੇ ਸਰਵ-ਵਿਆਪਕ ਸਿੱਖਿਆ ਦੇ ਟੀਚੇ ਦੀ ਪੂਰਤੀ ਲਈ ਲਈ 10 ਸਾਲ ਦੀ ਸਮਾਂ ਨਿਰਧਾਰਿਤ ਕੀਤੀ ਸੀ। ਪਰ ਅੱਜ ਦੇਸ਼ ਦੀ ਸਿੱਖਿਆ ਨੀਤੀ ਦਾ ਕੀ ਹਾਲ ਹੈ ਕਿ ਅੱਧੀ ਆਬਾਦੀ ਆਪਣੇ ਦਸਤਖ਼ਤ ਵੀ ਨਹੀ ਕਰ ਸਕਦੀ। ਉਨ੍ਹਾਂ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿੱਚ ਹੋ ਰਹੀ ਲੁੱਟ ਨੂੰ ਬੰਦ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਨੌਜਵਾਨਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਬੱਬੀ ਬਾਦਲ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਬਲਵਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਘੜੂੰਆਂ, ਜਵਾਲਾ ਸਿੰਘ, ਹਨੀ ਰਾਣਾ, ਕੰਵਲਜੀਤ ਸਿੰਘ ਪੱਤੋ, ਜਸਪ੍ਰੀਤ ਸਿੰਘ, ਬਿਕਰਮ ਸਿੰਘ, ਤਰਨਜੋਤ ਸਿੰਘ, ਮਨਜੋਤ ਸਿੰਘ, ਅਨੁਰਾਗ ਰਾਉ, ਕੁਲਦੀਪ ਸਿੰਘ, ਦਿਲਪ੍ਰੀਤ ਸਿੰਘ, ਦੁਸੰਤ ਸਿੰਘ, ਅਨਮੋਲ, ਨਵਦੀਪ ਸਿੰਘ, ਅਮਰਜੀਤ ਸਿੰਘ, ਅਸੀਸ ਸਿੰਘ, ਸਿਮਰਨਜੀਤ ਸਿੰਘ, ਸਹਿਜ ਸਿੰਘ, ਹਰਪਾਲ ਸਿੰਘ, ਇਕਬਾਲ ਸਿੰਘ, ਹਿੰਮਤ ਸਿੰਘ, ਰਾਕੇਸ਼, ਕਮਲ, ਕਰਨ, ਪ੍ਰਿੰਸ, ਸੇਠੀ, ਸਾਗਰ, ਅਮਨ, ਸੋਰਵ ਅਤੇ ਰਾਹੁਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…