Nabaz-e-punjab.com

ਕੇਂਦਰੀ ਬਜਟ ਲੰਬਾਈ ਵਿੱਚ ਤਾਂ ਕਾਬਿਲ-ਏ-ਤਾਰੀਫ, ਪਰ ਅੰਦਰੋਂ ਖੋਖਲਾ: ਮਨਪ੍ਰੀਤ ਬਾਦਲ

ਕੇਂਦਰੀ ਵਿੱਤ ਮੰਤਰੀ ਦੇ ਜੀ ਡੀ ਪੀ ਦੇ 10 ਪ੍ਰਤੀਸ਼ਤ ਰਹਿਣ ਦੇ ਅਨੁਮਾਨ ਨੂੰ ਹਾਸੋਹੀਣਾ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 01 ਫਰਵਰੀ:
ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰੀ ਬਜਟ ਆਪਣੀ ਲੰਬਾਈ ਵਿੱਚ ਤਾਂ ਕਾਬਿਲ-ਏ-ਤਾਰੀਫ ਹੈ ਪਰ ਅੰਦਰੋਂ ਪੂਰੀ ਤਰ•ਾਂ ਖੋਖਲਾ ਹੈ।
ਉਨ•ਾਂ ਬਜਟ ਵਿੱਚ ਦਰਸਾਏ ਅੰਕੜਿਆਂ ‘ਤੇ ਆਪਣੇ ਪ੍ਰਤੀਕਿਰਿਆ ਜਾਹਿਰ ਕਰਦਿਆਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਜੀ ਡੀ ਪੀ ਦਾ 10 ਪ੍ਰਤੀਸ਼ਤ ਤੱਕ ਵਧ ਜਾਣ ਦੇ ਅਨੁਮਾਨ ਨੂੰ ਹਾਸੋਹੀਣਾ ਦੱਸਿਆ ਹੈ ਜਦੋਂ ਕਿ ਸਾਰੀਆਂ ਸਥਿਤੀਆਂ ਇਸਦੇ ਵਿਰੁੱਧ ਹਨ ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਇੰਟਰਨੈਸ਼ਨਲ ਮੋਨਟਰੀ ਫੰਡ ਅਨੁਸਾਰ ਭਾਰਤ ਦੀ ਅਗਲੇ ਸਾਲ ਦੀ ਜੀ ਡੀ ਪੀ 4.8 ਫੀਸਦੀ ਤੱਕ ਹੀ ਜਾ ਸਕਦੀ ਹੈ।
ਆਰਥਿਕਤਾ ਚਾਰ ਵਿਆਪਕ ਮਾਪਦੰਡਾਂ ‘ਤੇ ਕੰਮ ਕਰਦੀ ਹੈ —- ਨਿੱਜੀ ਖਪਤ, ਸਰਕਾਰੀ ਖਰਚੇ, ਨਿਰਯਾਤ ਅਤੇ ਕਾਰਪੋਰੇਟ ਨਿਵੇਸ਼। ਉਪਭੋਗਤਾਵਾਂ ਦੇ ਖਰਚਿਆਂ ਵਿੱਚ ਕਮੀਂ ਆਈ ਹੈ ਜਿਸਨੂੰ ਆਟੋਮੋਬਾਇਲ, ਐਫ ਐਮ ਸੀ ਜੀ, ਰੀਅਲਸਟੇਟ ਅਤੇ ਪ੍ਰਚੂਨ ਖੇਤਰ ਵਿੱਚ ਵੀ ਦੇਖਿਆ ਜਾ ਰਿਹਾ ਹੈ। ਲਗਾਤਾਰ ਪੰਜ ਮਹੀਨਿਆਂ ਤੋਂ ਨਿਰਯਾਤ ਵਿੱਚ ਵੀ ਕਮੀ ਆਈ ਹੈ ਅਤੇ ਸਰਕਾਰ ਦੇ ਰਵੱਈਏ ਨਾਲ ਇਸਦੀ ਸਥਿਤੀ ਹੋਰ ਖਰਾਬ ਹੋਵੇਗੀ। ਵਿੱਤ ਮੰਤਰੀ ਵੱਲੋਂ ਪਿਛਲੇ ਸਾਲ ਕਾਰਪੋਰੇਟ ਕਰ ਵਿੱਚ ਕਮੀਂ ਕਰਨ ਦੇ ਬਾਵਜੂਦ ਵੀ ਕਾਰਪੋਰੇਟ ਨਿਵੇਸ਼ ਵਿੱਚ ਕੋਈ ਵਾਧਾ ਨਹੀਂ ਹੋਇਆ ਅਤੇ ਵਿਤੀ ਘਾਟੇ ਕਾਰਨ ਸਰਕਾਰੀ ਖਰਚਿਆਂ ਨੂੰ ਵੀ ਸੀਮਤ ਕੀਤਾ ਗਿਆ ਹੈ ਜੋ ਕਿ ਮੰਤਰੀ ਵੱਲੋਂ ਆਪ ਮੰਨਿਆ ਗਿਆ ਹੈ ਕਿ ਪਹਿਲਾਂ ਇਸਦੇ 3.2 ਫੀਸਦ ਹੋਣ ਦੇ ਕਿਆਸ ਲਗਾਏ ਗਏ ਸੀ ਕਿ ਜੋ ਕਿ 3.8 ਫੀਸਦ ਹੋ ਗਿਆ ਹੈ। ਉਨ•ਾਂ ਕਿਹਾ ਹੈ ਕਿ ਇਹ ਐਨ ਡੀ ਏ ਸਰਕਾਰ ਦੀ ਪਿਛਲੇ ਸਾਲਾਂ ਵਿੱਚ ਕੀਤੇ ਗਏ ਮਾੜੇ ਪ੍ਰਬੰਧਾਂ ਦਾ ਨਤੀਜਾ ਹੈ ਕਿ ਆਰਥਿਕ ਵਿਕਾਸ ਦੇ ਨਾਲ ਸਬੰਧਤ ਚਾਰੋਂ ਖੇਤਰਾਂ ਵਿੱਚ ਗਿਰਾਵਟ ਆਈ ਹੈ।
ਇਹ ਕਹਿੰਦਿਆਂ ਮੈਨੂੰ ਬੁਰਾ ਲੱਗ ਰਿਹਾ ਹੈ ਕਿ ਭਾਰਤ ਇੱਕ ਖੜੋਤ ਵੱਲ ਵਧ ਰਿਹਾ ਹੈ। ਸਾਨੂੰ ਇਸ ਬਜਟ ਤੋਂ ਰਚਨਾਤਮਕ ਸੁਧਾਰਾਂ ਦੀ ਉਮੀਦ ਸੀ ਪਰ ਇਸ ਵਿਚ ਸਾਨੂੰ ਕੇਵਲ ਪ੍ਰਧਾਨ ਮੰਤਰੀ ਦੀ ਸ਼ਾਨ ਵਿਚ ਪੜੇ ਕਸੀਦੇ ਹੀ ਦਿਸਦੇ ਹਨ। ਇਸ ਤਰਾਂ ਦੇ ਵਿਤੀ ਘਾਟੇ ਦੇ ਪੱਧਰ ‘ਤੇ ਮੈਨੂੰ ਉਮੀਦ ਹੈ ਕਿ ਜਲਦ ਹੀ ਅੰਤਰਰਾਸ਼ਟਰੀ ਏਜੰਸੀਆਂ ਵਲੋਂ ਵੀ ਭਾਰਤ ਦੀ ਕਰੈਡਿਟ ਰੇਟਿੰਗ ਘਟੇਗੀ।
ਉਨ•ਾਂ ਕਿਹਾ ਕਿ ਉਹ ਵਿਸ਼ੇਸ਼ ਤੌਰ ‘ਤੇ ਇਸ ਕਰਕੇ ਪਰੇਸ਼ਾਨ ਹਨ ਕਿ ਭਾਰਤ ਦੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਲਈ ਕਿਸੇ ਵੀ ਸਕੀਮ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। “ਕੁਝ ਸਾਲ ਪਹਿਲਾਂ ਪ੍ਰਧਾਨ ਮੰਤਰੀ ਪਕੌੜੇ ਤਲਣ ਦੀ ਗੱਲ ਕਰ ਰਹੇ ਸੀ ਅਤੇ ਹੁਣ ਆਰਥਿਕ ਪ੍ਰਬੰਧਕ ਆਪਣੀ ਤਰਾਂ ਵਿਲੱਖਣ ਤਰ•ਾਂ ਤੇ ਹਾਸੋਹੀਣੇ ਧਾਲੀਨਾਮਿਕ ਦੀ ਧਾਰਨਾ ਨਾਲ ਸਾਹਮਣੇ ਆਏ ਹਨ।” ਉਨ•ਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਇਸ ਤਰਾਂ ਦੇ ਤੱਥ ਘਿਨੌਣੇ ਜਾਪਦੇ ਹਨ ਜਦੋਂ ਭਾਰਤ ਰੁਜ਼ਗਾਰ ਸੰਕਟ ਵਿਚੋਂ ਲੰਘ ਰਿਹਾ ਹੈ ਜਿਸ ਵਿਚ ਲਗਭਗ 10 ਫੀਸਦੀ ਬੇਰੁਜ਼ਗਾਰੀ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…