Nabaz-e-punjab.com

ਪਿੰਡ ਬਹਿਲੋਲਪੁਰ ਵਿੱਚ ਅੌਰਤ ਨੂੰ ਦਫਨਾਉਣ ਨੂੰ ਲੈ ਕੇ ਤਣਾਅ

ਐਸਐਚਓ ਨੇ ਦੋਵੇਂ ਧਿਰਾਂ ਨੂੰ ਸੋਮਵਾਰ ਨੂੰ ਬਲੌਂਗੀ ਥਾਣੇ ਵਿੱਚ ਸੱਦਿਆ, ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਬਹਿਲੋਲਪੁਰ ਦੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਵਿੱਚ ਇੱਕ ਅੌਰਤ ਨੂੰ ਦਫ਼ਨਾਉਣ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ, ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਮ੍ਰਿਤਕ ਅੌਰਤ ਦੇ ਪਰਿਵਾਰਕ ਮੈਂਬਰਾਂ ਵਿੱਚ ਤਣਾਅ ਪੈਦਾ ਹੋ ਗਿਆ। ਸੂਚਨਾ ਮਿਲਦੇ ਹੀ ਬਲੌਂਗੀ ਥਾਣਾ ਦੇ ਐਸਐਚਓ ਮਨਫੂਲ ਸਿੰਘ ਤੁਰੰਤ ਪੁਲੀਸ ਫੋਰਸ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ।
ਮ੍ਰਿਤਕ ਅੌਰਤ ਰਾਣੀ ਦੇ ਪਤੀ ਗੁਲਜਾਰ ਅਹਿਮਦ ਅਤੇ ਪਰਿਵਾਰਕ ਮੈਂਬਰ ਮੁਹੰਮਦ ਜਾਹਿਰ, ਮੋਬਿਨ ਖਾਨ, ਇਸ਼ਵਰ ਚੰਦ, ਸਲੀਮ, ਰਾਮੇਸ਼ਵਰ, ਬਿੱਟੂ ਅਤੇ ਸ਼ਹਿਨਸ਼ਾਹ ਨੇ ਦੱਸਿਆ ਕਿ ਉਹ ਅੱਜ ਜਦੋਂ ਲਾਸ਼ ਨੂੰ ਪਿੰਡ ਬਹਿਲੋਲਪੁਰ ਦੇ ਕਬਰਿਸਤਾਨ ’ਚ ਦਫਨਾਉਣ ਆਏ ਤਾਂ ਪਿੰਡ ਦੇ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਦਿਆਂ ਲਾਸ਼ ਨੂੰ ਕਿਸੇ ਹੋਰ ਕਬਰਿਸਤਾਨ ਵਿੱਚ ਦਫ਼ਨਾਉਣ ਲਈ ਕਿਹਾ ਜਦੋਂ ਕਿ ਉਹ ਵੀ ਇਸੇ ਪਿੰਡ ਦੇ ਵਸਨੀਕ ਹਨ। ਉਧਰ ਪਿੰਡ ਬਹਿਲੋਲਪੁਰ ਦੇ ਰਹਿਣ ਵਾਲੇ ਸੁਲੇਮਾਨ, ਜੁਮਾਲਦੀਨ, ਰਾਜ ਖਾਨ, ਜਗਦੀਪ ਕੁਰੇਸ਼ੀ, ਅਸ਼ੋਕ ਕੁਮਾਰ ਅਤੇ ਹੋਰਨਾਂ ਨੇ ਦੱਸਿਆ ਕਿ ਉਨਾਂ ਦਾ ਪਰਿਵਾਰ ਕਈ ਦਹਾਕਿਆਂ ਤੋਂ ਇਸ ਪਿੰਡ ’ਚ ਰਹਿ ਰਿਹਾ ਹੈ ਅਤੇ ਜਦੋਂ ਕਿ ਮ੍ਰਿਤਕਾ ਦਾ ਪਰਿਵਾਰ ਕੁਝ ਸਮਾਂ ਪਹਿਲਾਂ ਹੀ ਪਿੰਡ ’ਚ ਆਇਆ ਹੈ। ਉਨਾਂ ਦੱਸਿਆ ਕਿ ਪਿੰਡ ਦਾ ਛੋਟਾ ਜਾ ਕਬਰਿਸਤਾਨ ਹੈ, ਜਿਥੇ ਉਨਾਂ ਦੇ ਪਰਿਵਾਰਾਂ ਦੀਆਂ ਲਾਸ਼ਾਂ ਨੂੰ ਦਫ਼ਨਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਬਾਹਰਲੇ ਵਿਅਕਤੀ ਦੀ ਲਾਸ਼ ਨੂੰ ਉਹ ਪਿੰਡ ਦੇ ਕਬਰਿਸਤਾਨ ਵਿੱਚ ਦਫਨਾਉਣ ਦੀ ਇਜਾਜਤ ਦਿੰਦੇ ਹਨ ਤਾਂ ਆਸ ਪਾਸ ਦੀਆਂ ਕਲੋਨੀ ਵਾਲੇ ਵੀ ਇਸ ਕਬਰਿਸਤਾਨ ’ਚ ਆਪਣੇ ਪਰਿਵਾਰ ਦੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਦਫਨਾਉਣ ਲਈ ਆਉਣਗੇ। ਥਾਣਾ ਮੁਖੀ ਨੇ ਦੋਵਾਂ ਧਿਰਾਂ ਨੂੰ ਨੂੰ ਇਸ ਮਸਲੇ ਦਾ ਪੱਕਾ ਹੱਲ ਕਰਨ ਲਈ ਭਰੋਸਾ ਦਿੱਤਾ ਤਾਂ ਮ੍ਰਿਤਕਾ ਰਾਣੀ ਦਾ ਪਰਿਵਾਰ ਲਾਸ਼ ਨੂੰ ਦਫਨਾਉਣ ਲਈ ਚੰਡੀਗੜ੍ਹ ਦੇ ਕਬਰਿਸਤਾਨ ਵਿੱਚ ਲੈ ਗਿਆ। ਇਸ ਸਬੰਧੀ ਥਾਣਾ ਮੁਖੀ ਮਨਫੂਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਭਲਕੇ ਸੋਮਵਾਰ ਥਾਣੇ ਸੱਦਿਆ ਗਿਆ ਹੈ ਅਤੇ ਪੁਲੀਸ ਦੀ ਮੌਜੂਦਗੀ ਵਿੱਚ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਇਸ ਮਸਲੇ ਦਾ ਪੱਕਾ ਹੱਲ ਕੱਢਿਆ ਜਾਵੇਗਾ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …