
ਚੋਣ ਫੰਡ ਜੁਟਾਉਣ ਲਈ ਪ੍ਰਧਾਨ ਮੰਤਰੀ ਵਪਾਰਕ ਘਰਾਣਿਆਂ ਨੂੰ ਖੁਸ਼ ਕਰਨ ‘ਤੇ ਲੱਗੇ: ਬਡਹੇੜੀ
ਮੁਹਾਲੀ 22 ਜੁਲਾਈ:
ਆਲ ਇੰਡੀਆ ਜੱਟ ਮਹਾਂ ਸਭਾ ਦੇਟ ਕੌਮੀ ਡੈਲੀਗੇਟ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਕਿ ਮੋਦੀ ਸਰਕਾਰ ਦੀਆਂ ਖੇਤੀ ਖੇਤਰ ਸਬੰਧੀ ਨੀਤੀਆਂ ਅੰਬਾਨੀ ਅਡਾਨੀ ਬਣਾ ਰਹੇ ਹਨ ਕਿਉਂਕਿ ਕਿ ਉਹਨਾਂ ਨੇ ਭਾਜਪਾ ਨੂੰ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਸਮੇਂ ਵੱਡੀਆਂ ਰਕਮਾਂ ਚੋਣ ਫੰਡ ਦੇ ਰੂਪ ਵਿੱਚ ਦਿੱਤਾ ਹੁਣ ਉਹ ਵਪਾਰਕ ਘਰਾਣਿਆਂ ਨੂੰ ਖੁਸ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਸਰਕਾਰ ਲੋਕਾਂ ਦੀ ਨਹੀਂ ਚੁਣੀ ਭਾਵੇਂ ਲੋਕਾਂ ਨੇ ਸੀ ਮੋਦੀ ਵਪਾਰਕ ਘਰਾਣਿਆਂ ਦੀਆਂ ਬਣਾਈਆਂ ਨੀਤੀਆਂ ਸਿਰਫ਼ ਲਾਗੂ ਕਰ ਰਿਹੈ ਅਤੇ ਬਾਦਲ ਪਰਿਵਾਰ ਜੋ ਜਨਸੰਘ ਭਾਜਪਾ ਦਾ ਪੱਕਾ ਝੋਲ਼ੀ ਚੁੱਕ ਅਤੇ ਜੁੱਤੀ ਚੱਟ ਬਣ ਚੁੱਕਾ ਹੈ ਮੁੱਲ ਖਰੀਦ ਗੁਲਾਮ ਬਣ ਗਿਆ ਹੈ ਆਪਣਾ ਨਿੱਜੀ ਹਿੱਤਾਂ ਦਾ ਲਾਭ ਲੈ ਕੇ ਬੋਲਣ ਜੋਗਾ ਨਹੀਂ ਰਿਹਾ ਜ਼ੁਬਾਨ ਬੰਦ ਕਰ ਕੇ ਮੂਕ ਦਰਸ਼ਕ ਬਣਿਆ ਬੈਠਾ ਹੈ ਅਜਿਹਾ ਕਿਉਂ ਇਹ ਸਵਾਲ ਪੰਜਾਬ ਦਾ ਕਿਸਾਨ ਅਤੇ ਦੇਸ਼ ਦਾ ਅੰਨਦਾਤਾ ਅਖਵਾਉਣ ਵਿਚਾਰਾ ਅਤੇ ਲਾਚਾਰ ਹੋਇਆ ਪਰੇਸ਼ਾਨ ਹੋ ਰਿਹਾ ਹੈ ਕਿ ਸਾਡੇ ਪਿਤਾ ਪੁਰਖੀ ਧੰਦੇ ਦਾ ਭਵਿੱਖ ਕੀ ਹੋਵੇਗਾ? ਬਡਹੇੜੀ ਨੇ ਆਖਿਆ ਕਿ ਕਿ ਪੰਜਾਬ ਮੰਡੀ ਬੋਰਡ ਕਿਸਾਨਾਂ ਦਾ ਹਮਦਰਦ ਅਦਾਰਾ ਹੈ ਅਤੇ ਫਾਇਦੇਮੰਦ ਵੀ ਹੈ ਸਰਕਾਰ ਲਈ ਮਾਲੀਆ ਵੀ ਇਕੱਠਾ ਕਰਦਾ ਹੈ ਜਿਸ ਨਾਲ ਪੰਜਾਬ ਦੀਆਂ ਦਿਹਾਤੀ ਸੰਪਰਕ ਸੜਕਾਂ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਜਾਂਦਾ ਹੈ ਅਤੇ ਦਿਹਾਤੀ ਵਿਕਾਸ ਫੰਡ ਸਰਕਾਰ ਦੇ ਸੂਬੇ ਵਿਕਾਸ ਲਈ ਵਰਤਿਆ ਜਾਂਦਾ ਹੈ।ਜੇਕਰ ਮੋਦੀ ਸਰਕਾਰ ਦੀਆਂ ਵਪਾਰਕ ਘਰਾਣਿਆਂ ਦੀਆਂ ਬਣਾਈਆਂ ਨੀਤੀਆਂ ਲਾਗੂ ਹੋ ਗਈਆਂ ਤਾਂ ਕਿਸਾਨਾਂ,ਮਜ਼ਦੂਰਾਂ ਅਤੇ ਆੜਤੀਆਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ ਇਸ ਲਈ ਸਮੁੱਚੇ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਆੜਤੀਆਂ ਸਮੇਤ ਸਾਰਿਆਂ ਭਾਜਪਾ ਵਿਰੋਧੀ ਧਿਰਾਂ ਨੂੰ ਮੋਦੀ ਸਰਕਾਰ ਦੇ ਇੱਕ ਦੇਸ਼ ਇੱਕ ਮੰਡੀ ਵਾਲੇ ਗਲਤ ਫੈਸਲੇ ਦਾ ਵਿਰੋਧ ਦਾ ਵਿਰੋਧ ਕੀਤਾ ਪਰ ਬਾਦਲਾਂ ਨੇ ਕਿਸਾਨਾਂ ਨਾਲ ਧੋਖਾ ਕੀਤਾ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਭਾਜਪਾ ਤਾਂ ਸ਼ੁਰੂ ਤੋਂ ਹੀ ਕਿਸਾਨਾਂ ਨੂੰ ਨਜ਼ਰ-ਅੰਦਾਜ਼ ਕਰਦੀ ਆਈ ਹੈ ਬਾਦਲਾਂ ਨੇ ਹਰਸਿਮਰਤ ਦੀ ਕੇਂਦਰੀ ਵਜ਼ਾਰਤ ਦੀ ਕੁਰਸੀ ਬਚਾਉਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਧੋਖਾ ਦਿੱਤਾ ਹੈ ਜਿਸ ਦੇ ਸਿੱਟੇ ਬਾਦਲਾਂ ਅਤੇ ਮੋਦੀ ਸਰਕਾਰ ਨੂੰ ਭੁਗਤਣੇ ਪੈਣਗੇ।