Nabaz-e-punjab.com

ਸੜਕ ਹਾਦਸੇ ਵਿੱਚ ਕਾਰੋਬਾਰੀ ਦੀ ਮੌਤ, ਸੜਕ ਕਿਨਾਰੇ ਦਰਖ਼ਤ ਨਾਲ ਟਕਰਾਈ ਤੇਜ਼ ਰਫ਼ਤਾਰ ਸਵਿਫ਼ਟ ਕਾਰ

ਮੁਹਾਲੀ ਵਿੱਚ ਪੀਸੀਏ ਕ੍ਰਿਕਟ ਸਟੇਡੀਅਮ ਨੇੜੇ ਵਾਪਰਿਆ ਹਾਦਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਇੱਥੋਂ ਦੇ ਫੇਜ਼-9 ਸਥਿਤ ਅੰਤਰਰਾਸ਼ਟਰੀ ਪੀਸੀਏ ਨੇੜੇ ਸੋਮਵਾਰ ਨੂੰ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਇਕ ਕਾਰੋਬਾਰੀ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮ ਤੀਰਥ ਉਰਫ਼ ਰਾਜੂ (42) ਵਾਸੀ ਫੇਜ਼-3ਬੀ2, ਮੁਹਾਲੀ ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਜਾਣਕਾਰੀ ਅਨੁਸਾਰ ਰਾਮ ਤੀਰਥ ਦਾ ਜੇਸੀਬੀ ਮਸ਼ੀਨਾਂ ਦਾ ਕਾਰੋਬਾਰ ਹੈ। ਇਸ ਕੰਮ ਵਿੱਚ ਬਲਜਿੰਦਰ ਸਿੰਘ ਵਾਸੀ ਫੇਜ਼-11 ਵੀ ਉਸ ਦਾ ਭਾਈਵਾਲ ਹੈ। ਦੱਸਿਆ ਗਿਆ ਹੈ ਕਿ ਲੰਘੀ ਰਾਤ ਕਰੀਬ ਦੋ ਵਜੇ ਰਾਮ ਤੀਰਥ ਆਪਣੇ ਭਾਈਵਾਲ ਬਲਜਿੰਦਰ ਨੂੰ ਮਿਲ ਕੇ ਵਾਪਸ ਸਵਿਫ਼ਟ ਕਾਰ ਵਿੱਚ ਆਪਣੇ ਘਰ ਵਾਪਸ ਪਰਤ ਰਿਹਾ ਸੀ ਕਿ ਜਦੋਂ ਉਹ ਪੀਸੀਏ ਸਟੇਡੀਅਮ ਨੇੜਲੇ ਪੈਟਰੋਲ ਪੰਪ ਨਜ਼ਦੀਕ ਪੁੱਜਾ ਤਾਂ ਉਸ ਦੀ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਸੜਕ ਕਿਨਾਰੇ ਖੜੇ ਰੁੱਖ ਨਾਲ ਟਕਰਾ ਗਈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੀਸੀਆਰ ਦੇ ਜਵਾਨ ਤੁਰੰਤ ਮੋਕੇ ’ਤੇ ਪਹੁੰਚ ਗਏ ਅਤੇ ਜ਼ਖ਼ਮੀ ਰਾਮ ਤੀਰਥ ਨੂੰ ਸਥਾਨਕ ਫੇਜ਼-8 ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਕਾਰ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ।
ਉਧਰ, ਪੁਲੀਸ ਦੀ ਜਾਣਕਾਰੀ ਅਨੁਸਾਰ ਕਾਰ ਸੜਕ ’ਤੇ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਜਿਸ ਕਾਰਨ ਪੈਟਰੋਲ ਪੰਪ ਨੇੜੇ ਪਹੁੰਚਦਿਆਂ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਦਰਖ਼ਤ ਨਾਲ ਟਕਰਾ ਗਈ। ਹਾਦਸਾ ਏਨਾ ਭਿਆਨਕ ਸੀ ਰੁੱਖ ਨਾਲ ਟਕਰਾਉਣ ਤੋਂ ਬਾਅਦ ਕਾਰ ਦੇ ਇੰਜਨ ਦੇ ਦੋ ਟੁਕੜੇ ਹੋ ਗਏ ਅਤੇ ਕਾਰ ਦਾ ਸਟੇਰਿੰਗ ਟੁੱਟ ਕੇ ਚਾਲਕ ਦੀ ਛਾਤੀ ਵਿੱਚ ਜਾ ਵੱਜਾ। ਜਿਸ ਕਾਰਨ ਕਾਰ ਚਾਲਕ ਰਾਮ ਤੀਰਥ ਦੀਆਂ ਪੱਸਲੀਆਂ ਟੁੱਟ ਗਈਆਂ। ਪੁਲੀਸ ਦੇ ਦੱਸਣ ਮੁਤਾਬਕ ਹਾਲਾਂਕਿ ਮੌਕੇ ’ਤੇ ਪਹੁੰਚੇ ਪੀਸੀਆਰ ਕਰਮਚਾਰੀ ਤੁਰੰਤ ਜ਼ਖ਼ਮੀ ਕਾਰ ਚਾਲਕ ਨੂੰ ਚੁੱਕ ਕੇ ਨੇੜੇ ਦੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ ਸੀ ਲੇਕਿਨ ਡਾਕਟਰਾਂ ਨੇ ਕਾਰ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਭਲਕੇ ਬੁੱਧਵਾਰ ਨੂੰ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…