Nabaz-e-punjab.com

ਰਾਜ ਪੱਧਰੀ ਖੇਡਾਂ ਵਿੱਚ ਬੂਟਾ ਸਿੰਘ ਵਾਲਾ ਸਕੂਲ ਨੇ ਬੈਲਟ ਰੈਸਲਿੰਗ ਦੇ ਵਿੱਚ 6 ਸੋਨੇ ਸਮੇਤ ਜਿੱਤੇ 12 ਮੈਡਲ

ਓਵਰ ਆਲ ਟਰਾਫੀ ਜ਼ਿਲ੍ਹਾ ਮੁਹਾਲੀ ਦੇ ਨਾਮ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਸੰਗਰੂਰ (ਧੂਰੀ) ਵਿੱਚ ਹੋਈਆਂ 65ਵੀਂ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਦੇ 8 ਮੁੰਡੇ ਅਤੇ 6 ਕੁੜੀਆਂ ਨੇ ਅੰਡਰ 19 ਬੈਲਟ ਰੈਸਲਿੰਗ ਦੇ ਵਿੱਚ ਭਾਗ ਲਿਆ। ਜਿਸ ਵਿੱਚ ਸਕੂਲ ਨੇ 6 ਗੋਲਡ, 5 ਸਿਲਵਰ ਤੇ 1 ਬਰੋਜ਼ ਮੈਡਲ ਜਿੱਤ ਕੇ ਖੇਡਾਂ ਦੀ ਦੁਨੀਆਂ ਵਿੱਚ ਪੂਰੇ ਮੁਹਾਲੀ ਜ਼ਿਲ੍ਹੇ ਅਤੇ ਪੰਜਾਬ ਦੇ ਵਿੱਚ ਸਕੂਲ ਦਾ ਨਾਮ ਚਮਕਾ ਦਿੱਤਾ ਹੈ। ਇਹਨਾਂ ਵਿਦਿਆਰਥੀਆਂ ਵਲੋੱ ਓਵਰ ਆਲ ਟਰਾਫੀ ਜ਼ਿਲ੍ਹਾ ਮੁਹਾਲੀ ਦੇ ਨਾਮ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਬਰਿੰਦਰਜੀਤ ਕੌਰ ਨੇ ਦੱਸਿਆ ਕਿ ਹਰਮਨਜੋਤ ਕੌਰ (12ਵੀਂ ਮੈਡੀਕਲ) ਨੇ ਲਗਾਤਾਰ ਰਾਜ ਪੱਧਰੀ ਖੇਡਾਂ ਵਿੱਚ ਪੰਜਵੀਂ ਵਾਰ ਗੋਲਡ ਮੈਡਲ ਪ੍ਰਾਪਤ ਕਰਕੇ ਇਕ ਰਿਕਾਰਡ ਬਣਾਇਆ ਹੈ। ਮੁੰਡਿਆਂ ਵਿੱਚੋੱ ਗੁਰਜੋਤ ਸਿੰਘ ਅਤੇ ਹਰਸ਼ ਸ਼ਰਮਾ (ਗਿਆਰ੍ਹਵੀਂ ਆਰਟਸ), ਰਾਕੇਸ਼ ਕੁਮਾਰ (ਗਿਆਰ੍ਹਵੀਂ ਵੋਕੇਸ਼ਨਲ ਕੰਪਿਊਟਰ), ਪਰਮਵੀਰ ਸਿੰਘ (ਦਸਵੀਂ) ਅਤੇ ਸੰਜੂ ਸੈਣੀ (ਨੌਵੀਂ ਸ਼੍ਰੇਣੀ) ਨੇ ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਅਨਮੋਲਪ੍ਰੀਤ ਕੌਰ (ਬਾਰ੍ਹਵੀਂ ਆਰਟਸ), ਜੈਸਮੀਨ ਕੌਰ (ਗਿਆਰ੍ਹਵੀਂ ਆਰਟਸ), ਮਨਜੀਤ ਕੌਰ (ਨੌਵੀਂ), ਮੋਹਿਤ ਰਾਜ (ਬਾਰ੍ਹਵੀਂ ਸਾਇੰਸ), ਵਿਕਰਮਜੀਤ ਸਿੰਘ (ਬਾਰ੍ਹਵੀਂ ਆਰਟਸ) ਨੇ ਸਿਲਵਰ ਮੈਡਲ ਜਿੱਤੇ ਅਤੇ ਲਵਪ੍ਰੀਤ ਸਿੰਘ (ਬਾਰ੍ਹਵੀਂ) ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਸਕੂਲ, ਪਿੰਡ ਅਤੇ ਜਿਲ੍ਹੇ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ।
ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਸਵੇਰ ਦੀ ਸਭਾ ਦੇ ਵਿੱਚ ਪ੍ਰਿੰਸੀਪਲ ਬਰਿੰਦਰਜੀਤ ਕੌਰ ਵੱਲੋਂ ਇਹਨਾਂ ਸਾਰੇ ਵਿਦਿਆਰਥੀਆਂ ਅਤੇ ਫਿਜ਼ੀਕਲ ਲੈਕਚਰਾਰ ਪਰਸ਼ੋਤਮ ਸਿੰਘ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਕੂਲ ਦੀ ਵਿਦਿਆਰਥਣ ਹਰਮਨਜੋਤ ਕੌਰ ਪਿੰਡ ਬੂਟਾ ਸਿੰਘ ਵਾਲਾ ਲਗਾਤਾਰ ਪੰਜਵੀਂ ਵਾਰ ਨੈਸ਼ਨਲ ਖੇਡਣ ਜਾਵੇਗੀ। ਪਿੰਡ ਦੇ ਮੌਜ਼ੂਦਾ ਸਰਪੰਚ ਸਰਦਾਰ ਭੁਪਿੰਦਰ ਸਿੰਘ ਬੋਵਾ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਅਤੇ ਸਮੂਹ ਪੰਚਾਇਤ ਨੇ ਵਿਸ਼ਵਾਸ ਦਵਾਇਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਹਰ ਪੱਖੋਂ ਮਦਦ ਕੀਤੀ ਜਾਵੇਗੀ ਤੇ ਇਨ੍ਹਾਂ ਵਿਦਿਆਰਥੀਆਂ ਦਾ ਪੰਚਾਇਤ ਵੱਲੋਂ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਲੈਕਚਰਾਰ ਪਰਮਜੀਤ ਕੌਰ, ਸ੍ਰੀਮਤੀ ਸੰਜਨਾ, ਸ੍ਰੀਮਤੀ ਗੁਰਦੀਪ ਕੌਰ, ਸ੍ਰੀਮਤੀ ਪੂਜਾ ਚੌਧਰੀ, ਹਰਮਿੰਦਰ ਕੌਰ, ਪਰਮਿੰਦਰ ਕੌਰ, ਸੁਰਜੀਤ ਸਿੰਘ, ਮਾਨ ਸਿੰਘ, ਪਰਵਿੰਦਰ ਸਿੰਘ, ਨਰਿੰਦਰ ਕੌਰ, ਰਾਜਵਿੰਦਰ ਕੌਰ, ਵੀਨਾ ਰਾਣੀ, ਸੁਕਰੀਤ ਸ਼ਰਮਾ ਤੇ ਸਮੂਹ ਸਟਾਫ਼ ਹਾਜ਼ਰ ਸੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …