ਕੈਬਨਿਟ ਮੰਤਰੀ ਧਰਮਸੋਤ ਨੇ ਪੁੱਕਾ ਵਫ਼ਦ ਨੂੰ ਦਿੱਤਾ ਪੀਐਮਐਸ ਫੰਡ ਜਲਦੀ ਜਾਰੀ ਕਰਨ ਦਾ ਭਰੋਸਾ

ਪੁੱਕਾ ਦਾ ਵਫ਼ਦ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲਿਆ, ਮੰਗ ਪੱਤਰ ਸੌਂਪਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦਾ ਵਫ਼ਦ ਪੁੱਕਾ ਦੇ ਪ੍ਰੈਜ਼ੀਡੈਂਟ ਡਾ. ਅੰਸ਼ੂ ਕਟਾਰੀਆ ਦੀ ਪ੍ਧਾਨਗੀ ਹੇਠ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲਿਆ ਅਤੇ ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਫੰਡ ਦੇ ਬਕਾਇਆ 115 ਕਰੋੜ ਜਲਦੀ ਕਰਨ ਦੀ ਮੰਗ ਕੀਤੀ। ਉਨ੍ਹਾਂ ਇਹ ਰਾਸ਼ੀ ਕਾਫੀ ਸਮਾਂ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਰਿਲੀਜ਼ ਕੀਤੀ ਜਾ ਚੁੱਕੀ ਹੈ ਲੇਕਿਨ ਸੂਬਾ ਸਰਕਾਰ ਨੇ ਅਜੇ ਤਾਈਂ ਇਸ ਰਾਸ਼ੀ ’ਚੋਂ ਸਬੰਧਤ ਕਾਲਜਾਂ ਨੂੰ ਇੱਕ ਧੇਲਾ ਵੀ ਨਹੀਂ ਦਿੱਤਾ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਡਕ. ਕਟਾਰੀਆਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਧਰਮਸੋਤ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਗਰੀਨ ਸਿਗਨਲ ਮਿਲਦੇ ਹੀ 115 ਉਹਨਾਂ ਕਾਲਜਿਜ਼ ਨੂੰ ਜਲਦੀ ਜਾਰੀ ਕੀਤੇ ਜਾਣਗੇ, ਜਿਹਨਾਂ ਦਾ ਆਡਿਟ ਪੂਰਾ ਹੋ ਚੁੱਕਾ ਹੈ। ਇਹ ਵਰਨਣਯੋਗ ਹੈ ਕਿ ਪੰਜਾਬ ਦੇ ਲਗਭਗ 3 ਲੱਖ ਐਸਸੀ ਵਿਦਿਆਰਥੀਆਂ 1100 ਕਰੋੜ ਦਾ ਪੀਐਮਐਸ ਕੇਂਦਰ ਸਰਕਾਰ ਵੱਲ ਬਕਾਇਆ ਹੈ। ਜਿਹਨਾਂ ਵਿੱਚੋਂ 115 ਕਰੋੜ ਰਾਜ ਸਰਕਾਰ ਨੂੰ ਜਾਰੀ ਹੋ ਚੁੱਕਾ ਹੈ, 325 ਕਰੋੜ 2015-16 ਦਾ ਬਕਾਇਆ ਹੈ ਅਤੇ 715 ਕਰੋੜ 2016-17 ਦਾ ਅਤੇ 45 ਕਰੋੜ ਰਾਜ ਸਰਕਾਰ ਵੱਲ ਬਕਾਇਆ ਖੜੇ ਹਨ। ਪੁੱਕਾ ਦੇ ਪ੍ਰੈਜ਼ੀਡੈਂਟ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ 2017-18 ਦੇ ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ ਅਤੇ ਇਸ ਸਾਲ ਦਾ 500-600 ਕਰੋੜ ਵੀ ਸਰਕਾਰ ਵੱਲ ਬਕਾਇਆ ਹੋ ਜਾਵੇਗਾ। ਮੰਤਰੀ ਨੂੰ ਵਫ਼ਦ ਵਿੱਚ ਪੁੱਕਾ ਦੇ ਮੀਤ ਪ੍ਰਧਾਨ ਗੁਰਫਤਿਹ ਸਿੰਘ, ਜੁਆਇੰਟ ਸੈਕਟਰੀ ਗੁਰਕਿਰਤ ਸਿੰਘ ਵੀ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…