ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕੀਤਾ ਖ਼ਾਲਸਾ ਲਾਇਬਰੇਰੀ ਕੈਨੇਡਾ ਦਾ ਐਪ ਲਾਂਚ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਸਤੰਬਰ:
ਪੰਜਾਬ ਦੇ ਲੋਕਲ ਬਾਡੀਜ਼, ਟੂਰਿਜ਼ਮ ਅਤੇ ਸਭਿਆਚਾਰਕ ਮਾਮਲੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਰੋਬਾਰੀ ਐਨ ਆਰ ਆਈ ਆਫ਼ ਵਾਈ ਮੀਡੀਆ ਗਰੁੱਪ ਦੇ ਫਾਊਂਡਰ ਸੁਖਵਿੰਦਰ ਸਿੰਘ ਸੰਧੂ 0 ਬਿੱਲ ਸੰਧੂ ਵੱਲੋਂ ਸਰੀ ਵਿਚ ਕਾਇਮ ਕੀਤੀ ਗਈ ਕੈਨੇਡਾ ਦੀ ਖ਼ਾਲਸਾ ਲਾਇਬ੍ਰੇਰੀ ਦੇ ਐਪ ‘ਖ਼ਾਲਸਾ ਲਾਇਬ੍ਰੇਰੀ’ ਨੂੰ ਲਾਂਚ ਕੀਤਾ। ਪੰਜਾਬ ਭਵਨ ਚੰਡੀਗੜ੍ਹ ਵਿੱਚ ਕੀਤੇ ਇੱਕ ਸੰਖੇਪ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨੂੰ ਲਾਇਬ੍ਰੇਰੀ ਦੀ ਆਨ ਲਾਈਨ ਸਹੂਲਤ ਦੇਣ ਲਈ ਬਿੱਲ ਸੰਧੂ ਵੱਲੋਂ ਕੀਤੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਇਸ ਦੀ ਸਫਲਤਾ ਲਈ ਸ਼ੁਭ-ਇਛਾਵਾਂ ਵੀ ਦਿੱਤੀਆਂ। ਖ਼ਾਲਸਾ ਲਾਇਬ੍ਰੇਰੀ ਦੇ ਇਸ ਐਪ ਰਾਹੀਂ ਲਾਇਬ੍ਰੇਰੀ ਦੇ ਡਿਜੀਟਲ ਐਡੀਸ਼ਨ ਵਿਚ ਅੱਪਲੋਡ ਕੀਤੀਆਂ ਗਈਆਂ ਕਈ ਹਜ਼ਾਰ ਪੁਸਤਕਾਂ ਤੱਕ ਪਾਠਕਾਂ ਦੀ ਪਹੁੰਚ ਅਸਾਂ ਹੋ ਜਾਵੇਗੀ। ਮੁੱਖ ਤੌਰ ’ਤੇ ਪੰਜਾਬ ਅਤੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਅਤੇ ਸਿੱਖ ਧਰਮ ਨਾਲ ਸਬੰਧਤ ਇਹ ਪੁਸਤਕਾਂ ਹਰ ਪਾਠਕ ਲਈ ਆਨ ਲਾਈਨ ਪੜ੍ਹਾਈ ਲਈ ਮੁਫ਼ਤ ਹਨ।
ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਅਤੇ ਹਿੰਦੀ ਭਾਸ਼ਣ ਦੀ ਕਿਤਾਬਾਂ ਵੀ ਇਸ ਲਾਇਬ੍ਰੇਰੀ ਵਿਚ ਮੌਜੂਦ ਹਨ। ਐਪ ਵਿੱਚ ਭਾਰਤ ਅਤੇ ਕੈਨੇਡਾ ਦੇ ਕੁੱਝ ਵੱਡੇ ਗੁਰਦਵਾਰਿਆਂ ਦੇ ਗੁਰਬਾਣੀ ਕੀਰਤਨ ਦੀ ਲਾਇਵ ਵੀਡੀਓ ਦੀ ਸਹੂਲਤ ਵੀ ਮੌਜੂਦ ਹੈ। ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਦਾ ਹੁਕਮਨਾਮਾ ਵੀ ਐਪ ਰਾਹੀਂ ਨੋਟੀਫ਼ਿਕੇਸ਼ਨ ਦੇ ਰੂਪ ਵਿਚ ਹਾਸਲ ਹੁੰਦਾ ਹੈ। ਨਕੋਦਰ ਨੇੜਲੇ ਪਿੰਡ ਮਾਲੜੀ ਦੇ ਜੱਦੀ ਵਾਸੀ ਬਿੱਲ ਸੰਧੂ ਨੇ ਖ਼ਾਲਸਾ ਲਾਇਬ੍ਰੇਰੀ ਦੀ ਸ਼ੁਰੂਆਤ 1999 ਵਿਚ ਕੀਤੀ ਸੀ। ਹੌਲੀ ਹੌਲੀ ਉਨ੍ਹਾਂ ਲਗਭਗ 20 ਹਜ਼ਾਰ ਪੁਸਤਕਾਂ ਦਾ ਭੰਡਾਰ ਇਕੱਠਾ ਕਰ ਲਿਆ। ਅਪ੍ਰੈਲ 2017 ਵਿੱਚ ਇਸ ਲਾਇਬ੍ਰੇਰੀ ਨੂੰ ਡਿਜੀਟਲ ਰੂਪ ਦੇ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਵੱਲੋਂ ਲਾਇਬ੍ਰੇਰੀ ਦਾ ਐਪ ਲਾਂਚ ਕਰਨ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਅਤੇ ਐਫ ਵੀ ਆਈ ਮੀਡੀਆ ਦੇ ਕੋ-ਫਾਊਂਡਰ ਤੀਰਥ ਅਰੋੜਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…