ਘੜੂੰਆਂ ਤੇ ਚੋਲਟਾ ਖੁਰਦ ਦੇ ਸਕੂਲਾਂ ਨੂੰ ਅੰਗਰੇਜ਼ੀ ਮੀਡੀਅਮ ਬਣਾਉਣ ਲਈ ਕੈਬਨਿਟ ਮੰਤਰੀ ਨੇ ਲਿਆ ਜਾਇਜ਼ਾ

ਅੰਗਰੇਜ਼ੀ ਮੀਡੀਆ ਸਕੂਲ ਬਣਨ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ: ਚਰਨਜੀਤ ਚੰਨੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਫਰਵਰੀ:
ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਪਿੰਡਾਂ ਵਿਚ ਰਹਿੰਦੇ ਪਰਿਵਾਰਾਂ ਦੇ ਬੱਚੇ ਵੀ ਅੰਗਰੇਜ਼ੀ ਮੀਡੀਅਮ ਦੀ ਸਿੱਖਿਆ ਪ੍ਰਾਪਤ ਕਰ ਸਕਣ। ਇਹ ਵਿਚਾਰ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਹਾਈ ਸਕੂਲ ਚੋਲਟਾ ਖੁਰਦ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਦਾ ਦੌਰਾ ਕਰਨ ਉਪਰੰਤ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਲਾਕੇ ਦੋਵਾਂ ਸਕੂਲਾਂ ਨੂੰ ਮਾਡਲ ਸਕੂਲ ਬਣਾਇਆ ਜਾ ਰਿਹਾ ਹੈ ਜਿਸ ਦੀ ਲੜੀ ਤਹਿਤ ਸਕੂਲਾਂ ਦਾ ਦੌਰਾ ਕਰਕੇ ਸਕੂਲ ਦੀਆਂ ਇਮਾਰਤਾਂ ਦਾ ਜਾਇਜ਼ਾ ਲਿਆ ਅਤੇ ਮਾਡਲ ਸਕੂਲ ਬਣਾਉਣ ਸਬੰਧੀ ਅਧਿਆਪਕਾਂ ਅਤੇ ਕਮੇਟੀ ਮੈਂਬਰਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਸਕੂਲਾਂ ਨੂੰ ਮਾਡਲ ਸਕੂਲ ਬਣਾਉਣ ਦਾ ਟੀਚਾ ਹੈ ਜਿਥੇ 6ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਸਾਰੇ ਵਿਸ਼ੇ ਅੰਗਰੇਜ਼ੀ ਮੀਡੀਅਮ ਵਿੱਚ ਵਿਦਿਆਰਥੀ ਹੀ ਪੜਨਗੇ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਮੈਨੇਜ਼ਮੈਂਟਾਂ ਵੱਲੋਂ ਜਿੰਨੀ ਜਲਦੀ ਲੋੜੀਂਦੇ ਪੰਜ ਕਮਰੇ ਮੁਹੱਇਆ ਕਰਵਾਏ ਜਾਣਗੇ ਉਨ੍ਹੀ ਹੀ ਜਲਦੀ ਮਾਡਲ ਸਕੂਲ ਬਣਾ ਕੇ ਕਲਾਸਾਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਮਾਡਲ ਸਕੂਲਾਂ ’ਚ ਦਾਖਲੇ ਲਈ ਪਹਿਲਾਂ ਟੈਸਟ ਲਿਆ ਜਾਵੇਗਾ ਅਤੇ ਮੈਰਿਟ ਦੇ ਆਧਾਰ ਤੇ ਹੀ ਬੱਚਿਆਂ ਨੂੰ ਦਾਖਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਘੜੂੰਆਂ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾਵੇਗਾ ਅਤੇ ਆਰਟਸ ਸਕੂਲ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿਚ ਸਿੱਖਿਆ ਪ੍ਰਪਾਤ ਕੀਤੀ ਜਾਵੇਗੀ। ਇਹ ਦੋਵੇਂ ਸਕੂਲਾਂ ਨੂੰ ਕੋ ਐਜੂਕੇਸ਼ਨ ਬਣਾ ਕੇ ਜਲਦ ਹੀ ਪੜਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਸਕੂਲਾਂ ਨੂੰ ਗ੍ਰਾਂਟ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਿਚ ਹੁੰਦੀ ਲੁੱਟ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਬੱਚਿਆਂ ਨੂੰ ਪੜਾਈ ਲਈ ਕਿਤੇ ਦੂਰ ਦੁਰਾਡੇ ਨਹੀਂ ਜਾਣਾ ਪਵੇਗਾ।
ਉਨ੍ਹਾਂ ਕਿਹਾ ਕਿ ਇਲਾਕੇ ’ਚ ਮਾਡਲ ਸਕੂਲ ਬਣਨ ਨਾਲ ਆਰਥਿਕ ਤੌਰ ਤੇ ਕਮਜੋਰ ਵਿਦਿਆਰਥੀ ਜੋ ਕਾਨਵੈਂਟ ਸਕੂਲਾਂ ਦੀਆਂ ਫ਼ੀਸਾਂ ਨਹੀਂ ਦੇ ਸਕਦੇ ਉਨ੍ਹਾਂ ਲਈ ਇਹ ਸਕੂਲ ਇਕ ਵਰਦਾਨ ਸਾਬਤ ਹੋਣਗੇ। ਇਸ ਮੌਕੇ ਘੜੂੰਆਂ ਸਕੂਲ ਦੀ ਪਿੰ੍ਰਸੀਪਲ ਦਵਿੰਦਰ ਕੌਰ, ਪਿੰ੍ਰਸੀਪਲ ਨਰਿੰਦਰ ਸਿੰਘ ਗਿੱਲ, ਮੁੱਖ ਅਧਿਆਪਕਾ ਰਜਨੀਸ਼ ਕੌਰ, ਮਾਸਟਰ ਪ੍ਰੇਮ ਸਿੰਘ, ਸੰਜੀਵ ਕੁਮਾਰ ਰੂਬੀ, ਸਰਬਜੀਤ ਸਿੰਘ ਲਹਿਰਾ, ਗੁਰਜੀਤ ਸਿੰਘ, ਨਿਰਮਲ ਸਿੰਘ ਸਰਪੰਚ ਚੋਲਟਾ ਖੁਰਦ, ਪਰਮਿੰਦਰ ਸਿੰਘ ਸਰਪੰਚ ਪੰਨੂਆਂ, ਬਬਲੂ ਸਰਪੰਚ ਮਲਕਪੁਰ, ਸਰਪੰਚ ਜਸਪਾਲ ਸਿੰਘ ਰੰਗੀਆਂ, ਸਰਪੰਚ ਬਿੱਲੂ ਚੌਧਰੀ ਚੋਲਟਾ ਕਲਾਂ, ਜਸਵਿੰਦਰ ਸਿੰਘ ਮਦਨਹੇੜੀ, ਬਹਾਦਰ ਸਿੰਘ, ਸੋਨੂੰ ਚੌਧਰੀ, ਕਾਲਾ ਪੰਚ, ਜੀਵਨ ਰਾਮ ਸਮੇਤ ਹੋਰ ਇਲਾਕਾ ਨਿਵਾਸੀ ਹਾਜਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…