nabaz-e-punjab.com

ਮੰਤਰੀ ਮੰਡਲ ਵੱਲੋਂ ਖਾੜਕੂ ਚੁਣੌਤੀਆਂ ਨਾਲ ਨਜਿੱਠਣ ਲਈ ਸਪੈਸ਼ਲ ਅਪਰੇਸ਼ਨ ਗਰੁੱਪ ਬਣਾਉਣ ਦਾ ਫੈਸਲਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਨਵੰਬਰ:
ਪੰਜਾਬ ਪੁਲੀਸ ਵਿੱਚ ਦੁਰਰਸੀ ਸੁਧਾਰ ਅਤੇ ਪਹਿਲਕਦਮੀਆਂ ਕਰਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਖਾੜਕੂ ਕਾਰਕੁਨਾ ਦੀ ਚੁਣੌਤੀ ਨਾਲ ਨਿਪਟਣ ਲਈ ਸਪੈਸ਼ਲ ਓਪਰੇਸ਼ਨ ਗਰੁੱਪ (ਐਸਓਜੀ) ਪੈਦਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਫੋਰਸ ਵਿੱਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਲਈ ਗੈਰ ਵਿੱਤੀ ਲਾਭ ਵੀ ਮੁਹੱਈਆ ਕਰਾਏ ਗਏ ਹਨ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਫਿਦਾਈਨ ਹਮਲਿਆਂ, ਅਗਵਾਹ ਕਰਨ ਦੀਆਂ ਸਥਿਤੀਆਂ, ਹਥਿਆਰਬੰਦ ਵਿਅਕਤੀਆਂ ਦੀ ਘੁਸਪੈਠ ਵਰਗੀਆਂ ਅੱਤਵਾਦੀ ਚੁਣੌਤੀਆਂ ਨਾਲ ਇਹ ਐਸ.ਓ.ਜੀ. ਨਿਪਟੇਗਾ ਤਾਂ ਜੋ ਕੀਮਤੀ ਜਾਨਾਂ ਅਤੇ ਜਾਇਦਾਦਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਐਸ.ਓ.ਜੀ. ਸਥਾਪਿਤ ਕਰਨ ਦੇ ਫਾਇਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਜੋ ਕਿ ਹਥਿਆਰਬੰਦ ਹਮਲਿਆਂ ਦਾ ਪ੍ਰਭਾਵੀ, ਢੁਕਵਾਂ ਅਤੇ ਸੰਭਵੀ ਟਾਕਰਾ ਕਰਨ ਵਿੱਚ ਮਦਦ ਦੇਵੇਗਾ। ਇਹ ਸਿਵਲੀਅਨਾਂ ਦੇ ਜੀਵਨ ਅਤੇ ਦੇਸ਼ ਦੀ ਰਣਨੀਤਕ ਸੰਪਤੀ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਯਤਨਾਂ ਨੂੰ ਘੱਟ ਕਰੇਗਾ। ਇਹ ਗਰੁੱਪ ਜ਼ਿਲ੍ਹਾ ਪੁਲਿਸ, ਸਿਵਲ ਅਥਾਰਟੀ, ਫੌਜ, ਐਨ.ਐਸ.ਜੀ., ਆਈ.ਬੀ., ਇੰਟੈਲੀਜੈਂਸ ਵਿੰਗ ਆਦਿ ਵਰਗੀਆਂ ਏਜੰਸੀਆਂ ਨਾਲ ਨੇੜੇ ਦੇ ਤਾਲਮੇਲ ਰਾਹੀਂ ਕਾਰਜ ਕਰੇਗਾ। ਬੁਲਾਰੇ ਅਨੁਸਾਰ ਗੁਰਦਾਸਪੁਰ ਅਤੇ ਪਠਾਨਕੋਟ ਦੇ ਫਿਦਾਈਨ ਹਮਲਿਆਂ ਦੇ ਕਾਰਨ ਸੂਬਾ ਸਰਕਾਰ ਵੱਲੋਂ ਐਸ.ਓ.ਜੀ. ਸਥਾਪਤ ਕੀਤੇ ਜਾਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਕਿਉਂਕਿ ਫਿਦਾਈਨ ਹਮਲਿਆਂ, ਅਗਵਾਹ ਦੀਆਂ ਸਥਿਤੀਆਂ ਅਤੇ ਹਥਿਆਰਬੰਦ ਘੁਸਪੈਠ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਅਤੇ ਜਾਇਦਾਦ ਨੂੰ ਬਚਾਉਣ ਵਾਸਤੇ ਇਨ੍ਹਾਂ ਨਾਲ ਨਿਪਟਣ, ਟਾਕਰਾ ਕਰਨ ਅਤੇ ਇਨ੍ਹਾਂ ਦੀਆਂ ਚੁਣੌਤੀਆਂ ਨੂੰ ਖਤਮ ਕਰਨ ਦੇ ਵਾਸਤੇ ਮੌਜੂਦਾ ਪੁਲਿਸ ਵਿੱਚ ਅਤਿ ਸਿੱਖਿਅਤ ਯੂਨਿਟਾਂ ਅਤੇ ਢੁਕਵੀਂ ਸਿਖਲਾਈ ਦੀ ਕਮੀ ਸੀ।
ਐਸਓਜੀ ਨੂੰ ਵਿਸ਼ਵ ਪੱਧਰੀ ਸਿਖਲਾਈ ਦਿੱਤੀ ਜਾਵੇਗੀ ਅਤੇ ਇਨ੍ਹਾਂ ਕੋਲ ਅਜਿਹੀਆਂ ਚੁਣੌਤੀਆਂ ਨਾਲ ਨਿਪਟਣ ਲਈ ਉੱਚ ਦਰਜੇ ਦੀ ਵਚਨਬੱਧਤਾ ਹੋਵੇਗੀ। ਇਹ ਇਸ ਤਰ੍ਹਾਂ ਦੇ ਹਮਲਿਆਂ ਦੇ ਵਿਰੁੱਧ ਸੂਬੇ ਦੀ ਪ੍ਰਮੁੱਖ ਅਤੇ ਵਿਸ਼ੇਸ਼ੀਕ੍ਰਿਤ ਟੀਮ ਵਜੋਂ ਕਾਰਜ ਕਰੇਗਾ। ਖੂਫੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਫਿਦਾਈਨ ਗਰੁੱਪਾਂ ਵੱਲੋਂ ਸੂਬੇ ਵਿੱਚ ਸੁਰੱਖਿਆ ਵਾਲੀਆਂ ਅਤੇ ਹੋਰ ਅਹਿਮ ਥਾਵਾਂ ’ਤੇ ਹਮਲੇ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਇਸ ਲਈ ਐਸਓਜੀ ਪੰਜਾਬ ਅਤੇ ਇੱਥੇ ਦੇ ਲੋਕਾਂ ਦੀ ਸੁਰੱਖਿਆ ਲਈ ਪ੍ਰਭਾਵੀ ਅੌਜਾਰ ਵਜੋਂ ਕੰਮ ਕਰੇਗਾ। ਨਾਨ ਗਜ਼ਟਿਡ ਅਧਿਕਾਰੀਆਂ ਅਤੇ ਅਫਸਰਾਂ ਨੂੰ ਐਸ.ਓ.ਜੀ. ਵਿੱਚ ਘੱਟੋ-ਘੱਟ ਪੰਜ ਸਾਲ ਕਾਰਜ ਕਰਨਾ ਹੋਵੇਗਾ। ਪੰਜ ਸਾਲ ਦਾ ਸਫਲਤਾਪੂਰਨ ਕਾਰਜ ਮੁਕੰਮਲ ਕਰਨ ਤੋਂ ਬਾਅਦ ਪੰਜਾਬ ਆਰਮਡ ਪੁਲੀਸ/ਇੰਡੀਅਨ ਰਿਜ਼ਰਵ ਬਟਾਲੀਅਨ, ਕੋਮਾਂਡੋ ਦੇ ਐਨਜੀਓਜ਼ ਅਤੇ ਓਆਰਜ਼ ਨੂੰ ਜ਼ਿਲ੍ਹਾ ਕਾਡਰ ਵਿੱਚ ਤਾਇਨਾਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…