Share on Facebook Share on Twitter Share on Google+ Share on Pinterest Share on Linkedin ਕਿਸਾਨਾਂ ਦੇ ਖੇਤਾਂ ’ਚੋਂ ਟਿਊਬਵੈਲਾਂ ਦੀਆਂ ਮੋਟਰਾਂ ਦੀ ਕੇਬਲ ਤਾਰ ਚੋਰੀ ਕੁਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ, 6 ਫਰਵਰੀ: ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਦੇਵੀ ਦਾਸ ਪੁਰ ਦੇ ਕਿਸਾਨਾ ਵਿੱਚ ਬਹੁਤ ਦਹਸ਼ਤ ਪਾਈ ਜਾ ਰਹੀ ਹੈ। ਬੀਤੀ ਰਾਤ ਕਿਸਾਨਾ ਦੇ ਟਿਊਬਵੈਲਾਂ ਤੋਂ ਚੋਰਾਂ ਵਲੋਂ ਧੁੰਦ ਦਾ ਫਾਇਦਾ ਚੁਕਦਿਆਂ ਹੋਇਆਂ ਲਗਭਗ 60-65 ਹਜ਼ਾਰ ਰੁਪਏ ਦੀ ਕੀਮਤ ਦੀ ਟਿਊਬਵੈਲ ਦੀ ਕੇਬਲ ਤਾਰ ਚੋਰੀ ਕਰ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਲੂਕ ਸਿੰਘ ਅਤੇ ਕੰਵਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਰੋਜ਼ਾਨਾ ਵਾਂਗ ਸ਼ਾਮ ਨੂੰ ਆਪਣੇ ਪਸ਼ੂਆਂ ਵਾਸਤੇ ਪੱਠੇ ਲੈ ਕਿ ਵਾਪਸ ਆਪਣੇ ਘਰਾਂ ਨੂੰ ਆ ਗਏ। ਅੱਜ ਸਵੇਰੇ ਜਦੋਂ ਅਸੀਂ ਆਪਣੇ ਟਿਊਬਵੈਲਾਂ ਤੇ ਗਏ ਤਾਂ ਪਤਾ ਲੱਗਾ ਕਿ ਚੋਰਾਂ ਵਲੋਂ ਬਿਨਾ ਕਿਸੇ ਡਰ ਤੋਂ ਟਿਊਬਵੈਲਾਂ ਵਾਲੇ ਕਮਰਿਆਂ ਦੇ ਦਰਵਾਜੇ ਤੋੜ ਕਿ ਸਟਾਟਰ ਅਤੇ ਕੇਬਲ ਤਾਰ ਵੱਡ ਕਿ ਚੋਰੀ ਕਰ ਲਈ ਗਈ ਸੀ। ਮਲੂਕ ਸਿੰਘ ਦੇ ਟਿਊਬਵੈਲ ਤੇ ਬਹੁਤ ਅਰਾਮ ਨਾਲ ਚੋਰਾਂ ਵਲੋਂ ਕੇਬਲ ਸਾੜੀ ਗਈ ਅਤੇ ਤਾਂਬਾ ਕੱਢ ਕਿ ਲੈ ਗਏ। ਇਸ ਸਬੰਧੀ ਜਦੋਂ ਕਿਸਾਨਾਂ ਨੂੰ ਇਸ ਚੋਰੀ ਬਾਰੇ ਪੁਲਸ ਨੂੰ ਰਿਪੋਰਟ ਦਰਜ ਕਰਨ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਇਨ੍ਹਾਂ ਦਿਨਾ ਵਿੱਚ ਸਾਡੀਆਂ ਬੰਬੀਆਂ ਤੋਂ ਤਾਰ ਚੋਰੀ ਹੋਈ ਸੀ । ਅਸੀਂ ਬੜੀ ਜਦੋ ਜਹਿਦ ਨਾਲ ਇਕ ਚੋਰ ਫੜ ਕਿ ਪੁਲਸ ਨੂੰ ਦਿੱਤਾ ਸੀ ਪਰ ਪੁਲਸ ਨੇ ਕਾਰਵਾਈ ਕਰਨ ਦੀ ਬਜਾਏ ਚੋਰ ਨੂੰ ਛੱਡ ਦਿੱਤਾ ਗਿਆ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਕਾਰਨ ਅਸੀਂ ਹੁਣ ਪੁਲਸ ਨੂੰ ਰਿਪੋਰਟ ਦਰਜ ਨਹੀਂ ਕਰਵਾਉਣੀ।ਤਾਰ ਚੋਰੀ ਹੋਣ ਵਾਲੇ ਕਿਸਾਨ ਕਵਲਜੀਤ ਸਿੰਘ, ਮਲੂਕ ਸਿੰਘ, ਸਰਬਜੀਤ ਸਿੰਘ ਅਤੇ ਖਹਿਰਾ ਫਾਰਮ ਵਾਲਿਆਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਵਿਚੋਂ ਲੰਘ ਰਹੇਂ ਹਾਂ ਤੇ ਉਪਰੋਂ ਇਸ ੬੦-੬੫ ਹਜਾਰ ਦੇ ਨੁਕਸਾਨ ਨਾਲ ਬਹੁਤ ਮੁਸ਼ਕਲ ਵਿੱਚ ਆ ਗਏ ਹਾਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ