nabaz-e-punjab.com

ਪੀ.ਐਚ.ਸੀ. ਘੜੂੰਆਂ ਵਿੱਚ ਅੰਗਹੀਣਾਂ ਦੇ ਸਰਟੀਫਿਕੇਟ ਬਣਾਉਣ ਲਈ ਕੈਂਪ ਲਗਾਇਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਜੁਲਾਈ:
ਸਿਹਤ ਵਿਭਾਗ ਵੱਲੋਂ ਸਮੇ ਸਮੇਂ ਸਿਰ ਹਸਪਤਾਲਾਂ, ਡਿਸਪੈਸਰੀਆਂ ਵਿੱਚ ਕੈਂਪ ਲਗਾ ਕੇ ਪਿੰਡਾਂ, ਸ਼ਹਿਰਾਂ ਵਿਚ ਵੱਸਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਜਿਸਦਾ ਸਭ ਨੂੰ ਲਾਭ ਉਠਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਜਿਲ੍ਹਾ ਐਸ.ਏ.ਐਸ.ਨਗਰ ਦੀ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਪੀ.ਐਚ.ਸੀ. ਘੜੂੰਆਂ ਵਿਖੇ ਅਪੰਗ,ਅੰਗਹੀਣ ਵਿਅਕਤੀਆਂ ਦੇ ਸਰਟੀਫਿਕੇਟ ਬਣਾਉਣ ਲਈ ਲਗਾਏ ਗਏ ਕੈਂਪ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 114 ਲੋੜਵੰਦ ਵਿਅਕਤੀਆਂ ਦੇ ਸਰਟੀਫਿਕੇਟ ਬਣਾਏ ਗਏ। ਉਨ੍ਹਾਂ ਹਸਪਤਾਲ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਲਈ ਅਮਲਤਾਸ ਦੇ ਪੌਦੇ ਲਗਾਏ। ਇਸ ਮੌਕੇ ਪੀ.ਐਚ.ਸੀ. ਘੜੂੰਆਂ ਦੀ ਐਸ.ਐਮ.ਓ. ਡਾ. ਕੁਲਜੀਤ ਕੌਰ ,ਏ.ਸੀ.ਐਸ ਡਾ. ਜਸਪ੍ਰੀਤ, ਸਿਵਲ ਹਸਪਤਾਲ ਖਰੜ ਦੇ ਐਸ.ਐਮ.ਓ. ਡਾ. ਐਚ.ਐਸ. ਓਬਰਾਏ, ਡਾ. ਤਰਸੇਮ ਸਿੰਘ, ਡਾ. ਸੀ.ਪੀ. ਸਿੰਘ, ਡਾ. ਅਨੂਪੂਪਮਾ, ਡਾ. ਨੈਨਸੀ ਸੂਦ ਸਮੇਤ ਸਿਹਤ ਵਿਭਾਗ ਅਤੇ ਪੀ.ਐਚ.ਸੀ ਘੜੂੰਆਂ ਦੇ ਸਮੂਹ ਸਟਾਫ਼ ਮੈਂਬਰ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…