ਪਿੰਡ ਦਾਊਂ ਵਿੱਚ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਲਗਾਇਆ ਵਿਸ਼ੇਸ਼ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਮਹਾਤਮਾਂ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਗਰਗ ਦੀ ਅਗਵਾਈ ’ਚ ਵੱਖ ਵੱਖ ਯੋਜਨਾ ਤਹਿਤ ਜਾਣਕਾਰੀ ਦੇਣ ਲਈ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਗੋਦ ਲਏ ਇਤਹਾਸਕ ਪਿੰਡ ਦਾਊਂ ਵਿੱਚ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਵੱਖ ਮਹਿਕਮਿਆਂ ਵੱਲੋਂ ਸਕੀਮਾਂ ਤੋਂ ਵਾਂਏ ਰਹਿ ਗਏ ਪਿੰਡ ਵਾਸੀਆਂ ਤੋਂ ਫਾਰਮ ਵੀ ਭਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਂਬਰ ਪੰਚਾਇਤ ਅਜਮੇਰ ਸਿੰਘ ਖਾਲਸਾ ਅਤੇ ਗੁਰਨਾਮ ਸਿੰਘ ਕਾਲਾ ਨੇ ਦੱਸਿਆ ਕਿ ਕੈਂਪ ਵਿੱਚ ਕਰਜ਼ਾ ਮੁਆਫ਼ੀ, ਬਢਾਪਾ ਪੈਨਸ਼ਨ, ਬੇਘਰਿਆਂ ਨੂੰ 5 ਮਰਲੇ ਦੇ ਪਲਾਟ ਦੇਣ ਦੀ ਸਕੀਮ, ਆਟਾ ਦਾਲ, ਗੰਭੀਰ ਬਿਮਾਰੀਆਂ, ਨਸ਼ਾ ਛਡਾਊ, ਕੁਪੋਸ਼ਨ ਅਤੇ ਵਿੱਦਿਆ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਗਈ ਅਤੇ ਲੋਕਾਂ ਪਾਸੋਂ ਫਾਰਮ ਵੀ ਭਰਵਾਏ ਗਏ।
ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਏਡੀਸੀ ਸੰਜੀਵ ਕੁਮਾਰ ਨੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨ ਤਹਿਤ ਸਰਕਾਰ ਵੱਲੋਂ ਸੁਰੂ ਕੀਤੀਆਂ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ ਗਈ। ਕੈਂਪ ’ਚ ਦੌਰਾ ਕਰਨ ਤੋਂ ਵੇਖਿਆ ਕਿ ਵੱਖ ਵੱਖ ਵਿਭਾਗ ਦੇ ਕਰਮਚਾਰੀ ਅਪਣਾ ਅਪਣਾ ਕੈਂਪ ਲਗਾਕੇ ਬੈਠੇ ਸਨ। ਸੱਭ ਤੋਂ ਜਿਅਦਾ ਭੀੜ ਬੇਘਰੇ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਅਲਾਟ ਕਰਨ ਲਈ ਭਰਾਏ ਜਾ ਰਹੇ ਫਾਰਮਾਂ ਵਾਲੇ ਕਾਊਂਟਰ ਤੇ ਲੱਗੀ ਹੋਈ ਸੀ। ਬੁਢਾਪਾ ਪੈਨਸਨ ਅਤੇ ਆਟਾ ਦਾਲ ਦੇ ਫਾਰਮ ਭਰਾਉਣ ਲਈ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਦਿਲਚਸਪੀ ਦਿਖਾਈ ਗਈ। ਇਸ ਮੌਕੇ 152 ਬੇਰੁਜਗਾਰਾਂ, ਆਟਾ ਦਾਲ ਦੇ ਲਈ 69, ਬੁਢਾਪਾ ਪੈਨਸ਼ਨਾਂ ਲਈ 19, ਭਿਆਨਕ ਬਿਮਾਰੀਆਂ ਲਈ 10, ਅਪਹਾਜ ਤੇ ਸਰੀਰਕ ਕਮਜ਼ੋਰੀ ਲਈ 5 ਅਤੇ ਬੇਘਰਿਆਂ ਵੱਲੋਂ 239 ਫਾਰਮ ਭਰੇ ਗਏ।
ਇਸ ਮੌਕੇ ਐਸਡੀਐਮ ਮੁਹਾਲੀ ਡਾ. ਆਰਪੀ ਸਿੰਘ, ਰਵਿੰਦਰ ਸਿੰਘ ਸੰਧੂ ਸਕੱਤਰ ਜ਼ਿਲ੍ਹਾ ਪ੍ਰੀਸ਼ਦ, ਬੀਡੀਪੀਓ ਰਾਣਾ ਪ੍ਰਤਾਪ ਸਿੰਘ, ਪੰਚਾਇਤ ਸਕੱਤਰ ਨਿਰਮਲ, ਹਰਦੀਪ ਸਿੰਘ, ਮੈਂਬਰ ਪੰਚਾਇਤ ਅਜਮੇਰ ਸਿੰਘ, ਭਾਗ ਸਿੰਘ, ਗਿਆਨ ਸਿੰਘ, ਸਲੀਮ ਖਾਂ, ਸਾਬਕਾ ਮੈਂਬਰ ਪੰਚਾਇਤ ਗੁਰਨਾਮ ਸਿੰਘ, ਯੂਥ ਆਗੂ ਨਰੇਸ਼ ਕੁਮਾਰ ਨੇਸ਼ੀ, ਮਾਸਟਰ ਹਰਬੰਸ ਸਿੰਘ, ਸੇਵਾਮੁਕਤ ਪੰਚਾਇਤ ਅਫ਼ਸਰ ਅਮਰਨਾਥ ਸਿੰਘ, ਵਿਕਰਮ ਵਿੱਕੀ, ਗੁਰਮੁੱਖ ਸਿੰਘ, ਕਾਮਰੇਡ ਗੁਰਮੀਤ ਸਿੰਘ, ਈਸ਼ਰ ਸਿੰਘ, ਸਿੱਖਿਆ ਬੋਰਡ ਮੁਲਾਜ਼ਮ ਜਥੇਬੰਦੀ ਦੇ ਸਾਬਕਾ ਆਗੂ ਹਰਬੰਸ ਸਿੰਘ ਬਾਗੜੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…