nabaz-e-punjab.com

ਰੈਵਨਿਊ ਵਿਭਾਗ ਨਾਲ ਸਬੰਧਤ ਕੇਸਾਂ ਦੇ ਨਿਪਟਾਰੇ ਲਈ ਮੁੱਲਾਂਪੁਰ ਗਰੀਬਦਾਸ ਵਿੱਚ 27 ਜੂਨ ਨੂੰ ਲਗਾਇਆ ਜਾਵੇਗਾ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਖਰੜ, 21 ਜੂਨ:
ਉਪ ਮੰਡਲ ਖਰੜ ਦੀਆਂ ਤਿੰਨ ਕਾਨੂੰਗੋਈ ਮਾਜਰੀ, ਖਿਜਰਾਬਾਦ, ਮੁੱਲਾਂਪੁਰ ਗਰੀਬਦਾਸ ਤਹਿਤ ਪੈਂਦੇ ਪਿੰਡਾਂ ਦੇ ਮਾਲ ਵਿਭਾਗ ਨਾਲ ਲੰਬਿਤ ਪਏ ਇੰਤਕਾਲਾਤ, ਨਿਸ਼ਾਨਦੇਹੀ, ਤਕਸੀਮ, ਗਿਰਦਵਾਰੀ ਕੇਸਾਂ ਦੀ ਮੌਕੇ ਤੇ ਹੀ ਸੁਣਵਾਈ ਲਈ ਮੁੰਨਾ ਲਾਲ ਪੁਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਲਾਂਪੁਰ ਗਰੀਬਦਾਸ ਵਿਖੇ 27 ਜੂਨ ਨੂੰ ਸਵੇਰੇ 10 ਵਜੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ, ਸਾਹਿਬਜਾਦਾ ਅਜੀਤ ਸਿੰਘ ਨਗਰ ਗੁਰਪ੍ਰੀਤ ਕੌਰ ਸਪਰਾ ਦੀ ਪ੍ਰਧਾਨਗੀ ਹੇਠ ਪਹਿਲਾ ਕੈਂਪ ਲਗਾਇਆ ਜਾ ਰਿਹਾ ਹੈ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਖਰੜ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਕਾਨੂੰਗੋਈ ਸਰਕਲ ਖਿਜ਼ਰਾਬਾਦ ਦੇ 10 ਪਟਵਾਰ ਸਰਕਲਾਂ ਦੇ 28 ਪਿੰਡ, ਕਾਨੂੰਗੋਈ ਸਰਕਲ ਮੁੱਲਾਂਪੁਰ ਗਰੀਬਦਾਸ ਦੇ 10 ਪਟਵਾਰ ਸਰਕਲਾਂ ਦੇ 28 ਪਿੰਡਾਂ, ਕਾਨੂੰਗੋਈ ਸਰਕਲ ਮਾਜਰੀ ਦੇ 10 ਪਟਵਾਰ ਸਰਕਲਾਂ ਦੇ 32 ਪਿੰਡ, ਦੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਵਲੋਂ ਸੁਣਕੇ ਮੋਕੇ ਤੇ ਨਿਪਟਾਰਾ ਕੀਤਾ ਜਾਵੇਗਾ। ਐਸ.ਡੀ.ਐਮ.ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿਚ ਤਹਿਸੀਲਦਾਰ ਖਰੜ, ਨਾਇਬ ਤਹਿਸੀਲਦਾਰ ਖਰੜ, ਨਾਇਬ ਤਹਿਸੀਲਦਾਰ ਮਾਜਰੀ ,ਤਿੰਨੋ ਕਾਨੂੰਗੋਈ ਦੇ ਕਾਨੂੰਗੋ, ਸਰਕਲਾਂ ਦੇ ਪਟਵਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਕੈਂਪ ਵਿਚ ਮਾਲ ਵਿਭਾਗ ਨਾਲ ਲੰਬਿਤ ਪਏ ਨਿਸ਼ਾਨਦੇਹੀ, ਇੰਤਕਾਲਾਤ, ਤਕਸੀਮ, ਗਿਰਦਵਾਰੀ ਕੇਸਾਂ ਨੂੰ ਲੈ ਕੇ ਹਾਜ਼ਰ ਰਹਿਣ ਤਾਂ ਕਿ ਸੁਣਵਾਈ ਕਰਕੇ ਇਨ੍ਹਾਂ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਤਿੰਨ ਕਾਨੂੰਗੋਈ ਤਹਿਤ ਆਉਣ ਵਾਲੇ 88 ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜੇਕਰ ਮਾਲ ਵਿਭਾਗ ਨਾਲ ਸਬੰਧ ਕੋਈ ਕੇਸ/ਸਮੱਸਿਆ ਹੈ ਉਸ ਸਬੰਧੀ ਉਹ ਕੈਂਪ ਵਿਚ ਪੁੱਜ ਕੇ ਦੱਸ ਸਕਦੇ ਹਨ ਤਾਂ ਕਿ ਸੁਣਵਾਈ ਕਰਨ ਉਪਰੰਤ ਮੌਕੇ ਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਤਿੰਨੋ ਕਾਨੂੰਗੋਈ ਦੇ ਪਿੰਡਾਂ ਦੇ ਵਸਨੀਕਾਂ/ਖੇਵਟਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…