ਸਿਹਤ ਮੰਤਰੀ ਸਿੱਧੂ ਦੇ ਚੋਣ ਪ੍ਰਚਾਰ ਨਾਲ ਕੁਲਜੀਤ ਬੇਦੀ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ਨਿੱਜੀ ਫਾਇਦੇ ਵਾਲੇ ਉਮੀਦਵਾਰਾਂ ਨੂੰ ਪਛਾੜ ਕੇ ਵਿਕਾਸ ਕਰਨ ਵਾਲੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਇਆ ਜਾਵੇ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਕਾਂਗਰਸ ਪਾਰਟੀ ਮੋਹਾਲੀ ਮਿਉਂਸਪਲ ਕਾਉਂਸਿਲ ਚੋਣਾਂ ਪਹਿਲਾਂ ਕਰਵਾਏ ਜਾ ਚੁੱਕੇ ਵਿਕਾਸ ਦੇ ਦਮ ‘ਤੇ ਲੜੇਗੀ ਅਤੇ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ ਜਦਕਿ ਨਿਜੀ ਮੁਫ਼ਾਦਾਂ ਲਈ ਚੋਣਾਂ ਲੜਨ ਵਾਲੇ ਹੋਰਨਾਂ ਪਾਰਟੀਆਂ ਦੇ ਜਾਂ ਅਜ਼ਾਦ ਉਮੀਦਵਾਰਾਂ ਨੂੰ ਲੋਕੀਂ ਮੂਹ ਨਹੀਂ ਲਾਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਾਰਡ ਨੰਬਰ-8 (ਫੇਜ਼-3ਬੀ2) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਬੇਦੀ ਦੇ ਹੱਕ ਵਿੱਚ ਹੋਈ ਭਰ੍ਹਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਿਉਂਸਪਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਅਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਉੱਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮੌਕਾਪ੍ਰਸਤ ਲੋਕਾਂ ਦਾ ਕੋਈ ਸਟੈਂਡ ਨਹੀਂ ਹੁੰਦਾ ਅਤੇ ਨਾ ਹੀ ਉਹ ਆਪਣੇ ਸ਼ਹਿਰ ਦੇ ਲੋਕਾਂ ਲਈ ਕੁਝ ਕਰ ਸਕਦੇ ਹਨ। ਅਜਿਹੇ ਲੋਕਾਂ ਦਾ ਮੰਤਵ ਸਿਰਫ਼ ਨਿੱਜੀ ਕੰਮ ਧੰਦਿਆਂ ਨੂੰ ਪ੍ਰਮੋਟ ਕਰਨਾ ਹੁੰਦਾ ਹੈ। ਇਸ ਦੇ ਉਲਟ ਕਾਂਗਰਸ ਪਾਰਟੀ ਹਮੇਸ਼ਾਂ ਲੋਕ ਭਲਾਈ ਲਈ ਕੰਮ ਕਰਦੀ ਆ ਰਹੀ ਹੈ ਅਤੇ ਵਾਰਡ ਨੰਬਰ-8 ਤੋਂ ਕੁਲਜੀਤ ਸਿੰਘ ਬੇਦੀ ਵਰਗੇ ਕਾਂਗਰਸੀ ਉਮੀਦਵਾਰ ਇਸ ਦੀ ਪ੍ਰਤੱਖ ਉਦਾਹਰਨ ਹਨ। ਸ੍ਰੀ ਸਿੱਧੂ ਨੇ ਵਾਰਡ ਨੰਬਰ-8 ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਬੇਦੀ ਦੀ ਜਿੱਤ ਨੂੰ ਯਕੀਨੀ ਬਣਾਉਣ ਤਾਂ ਜੋ ਚੋਣਾਂ ਜਿੱਤਣ ਉਪਰੰਤ ਕਾਂਗਰਸ ਪਾਰਟੀ ਦਾ ਮੇਅਰ ਬਣਾ ਕੇ ਸ਼ਹਿਰ ਵਿੱਚ ਵਿਕਾਸ ਦੀ ਗਤੀ ਤੇਜ਼ ਕੀਤੀ ਜਾ ਸਕੇ।
ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਬੇਦੀ ਨੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਆਪਣੇ ਵਾਰਡ ਦੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਅੱਜ ਦੀ ਇਹ ੰ10 ਮਰਲਾ ਕੋਠੀਆਂ ਦੇ ਲੋਕਾਂ ਦੀ ਮੀਟਿੰਗ ਵੀ ਇਸ ਗੱਲ ਦਾ ਸਬੂਤ ਹੈ। ਉਨ੍ਹਾਂ ਕੈਬਨਿਟ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈ ਜਾਵੇਗੀ।
ਮੀਟਿੰਗ ਹਾਜ਼ਰ ਪਤਵੰਤੇ ਸੱਜਣਾਂ ਵਿੱਚ ਰਾਮ ਸਰੂਪ ਜੋਸ਼ੀ, ਅਮਰਜੀਤ ਸਿੰਘ ਵਾਲੀਆ ਮੈਂਬਰ ਐਸ.ਐਸ.ਐਸ. ਬੋਰਡ, ਤਰਲੋਚਨ ਸਿੰਘ, ਅਮਰੀਕ ਸਿੰਘ ਭੱਟੀ, ਚੌਧਰੀ ਗੁਰਮੇਲ ਸਿੰਘ, ਦਲਬੀਰ ਸਿੰਘ ਕਾਨੂੰਗੋ, ਪਰਮਜੀਤ ਸਿੰਘ ਪੰਮੀ ਮਾਵੀ, ਮੈਡਮ ਪਿੱਕੀ ਅੌਲਖ, ਵੀ.ਕੇ. ਵੈਦ, ਹਰਭਜਨ ਸਿੰਘ ਪੂਨੀਆ, ਮਨਮੋਹਨ ਸਿੰਘ, ਨਵਨੀਤ ਤੋਕੀ, ਜੀ.ਪੀ.ਐਸ. ਗਿੱਲ, ਆਸ਼ੂ ਵੈਦ, ਅਨਿਲ ਵੋਹਰਾ ਪ੍ਰਧਾਨ ਵਪਾਰ ਮੰਡਲ ਚੰਡੀਗੜ੍ਹ, ਭਗਤ ਸਿੰਘ, ਡਾ. ਜਗਮੋਹਨ ਸਿੰਘ ਕੋਛੜ, ਜਤਿੰਦਰ ਜੌਲੀ ਭੱਟੀ, ਦਪਿੰਦਰ ਸਿੰਘ ਆਦਿ ਨੇ ਵੀ ਯਕੀਨ ਦਿਵਾਇਆ ਕਿ ਉਹ ਸ੍ਰ. ਬੇਦੀ ਨੂੰ ਚੋਣ ਜਿਤਾਉਣ ਵਿੱਚ ਦਿਨ ਰਾਤ ਇੱਕ ਕਰ ਦੇਣਗੇ।

Load More Related Articles
Load More By Nabaz-e-Punjab
Load More In General News

Check Also

To boost investment in Punjab, Tarunpreet Singh Sond meets CEOs and representatives of top national and international companies

To boost investment in Punjab, Tarunpreet Singh Sond meets CEOs and representatives of top…