
ਇਤਹਾਸਕ ਪਿੰਡ ਦਾਊਂ ਵਿੱਚ ਕਰੋਨਾ ਟੀਕਾਕਰਨ ਸਬੰਧੀ ਕੈਂਪ ਲਗਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਕੋਵਿਡ-19 ਦੀ ਦੂਜੀ ਲਹਿਰ ਦੀ ਰੋਕਥਾਮ ਲਈ ਸੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਦੇ ਤਹਿਤ ਅਜ ਇਤਹਾਸਿਕ ਪਿੰਡ ਦਾਊਂ ਵਿਖੇ ਡਾ. ਗਗਨਦੀਪ ਸਿੰਘ ਅਤੇ ਡਾ. ਰੀਨਾ ਦੀ ਅਗਵਾਈ ਵਿੱਚ ਟੀਕਾ ਕਰਣ ਕੈਂਪ ਲਗਾਇਆ ਗਿਆ। ਡਾ. ਰੀਨਾ ਦੱਸਿਆ ਇਸ ਕੈਂਪ ਦੌਰਾਨ 100 ਤੋਂ ਵੱਧ ਵਿਆਕਤੀਆਂ ਨੂੰ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਾਈ ਗਈ। ਟੀਕਾ ਲਗਵਾਉਣ ਲਈ ਏਨਾ ਉਤਸ਼ਾਹ ਸੀ ਕਿ ਕੈਪ ਦਾ ਸਮਾਂ ਖ਼ਤਮ ਹੋਣ ਉਪਰੰਤ ਵੀ ਟੀਕੇ ਲਗਵਾਉਣ ਲਈ ਲੋਕ ਆਉਂਦੇ ਰਹੇ।
ਡਾ. ਰੀਨਾ ਨੇ ਕਿਹਾ ਕਿ ਜਿਹੜੇ ਵਿਆਕਤੀਆਂ ਨੂੰ ਟੀਕਾ ਨਹੀਂ ਲਗਾਇਆ ਜਾ ਸਕਿਆ ਉਹ ਸਵੇਰੇ ਪਿੰਡ ਦੀ ਡਿਸਪੈਂਸਰੀ ਵਿੱਚ ਟੀਕਾ ਲਗਵਾ ਸਕਦੇ ਹਨ। ਗੱਲਬਾਤ ਕਰਦਿਆਂ ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਕੋਵਿਡ-19 ਦੀ ਇਹ ਦੂਜੀ ਲਹਿਰ ਪਹਿਲੇ ਨਾਲੋਂ ਤੇਜੀ ਨਾਲ ਫੈਲ ਰਹੀ ਹੈ। ਸਾਨੂੰ ਇਸ ਸਬੰਧੀ ਅਵੇਸਲੇ ਹੋਣ ਦੀ ਲੋੜ ਨਹੀਂ ਹੈ, ਹੁਣ ਤਾਂ ਇਸ ਦੀ ਦਵਾਈ ਵੀ ਆ ਗਈ ਹੈ। ਸਾਨੂੰ ਟੀਕਾ ਲਗਾਉਣ ਉਪਰੰਤ ਵੀ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਬਹੁਤ ਹੀ ਜ਼ਰੂਰੀ ਹਨ, ਜਿਸ ਤਰਾਂ ਕਿ ਸਾਨੂੰ ਹਰ ਵੇਲੇ ਅਪਣੇ ਮੁੰਹ ਤੇ ਨੱਕ ਤੇ ਮਾਸਕ ਲਗਾਅ ਕੇ ਰੱਖਣਾ, ਦੋ ਗਜ਼ ਦੀ ਦੂਰੀ ਬਣਾ ਕੇ ਰੱਖਣਾ ਅਤੇ ਅਪਣੇ ਹੱਥਾਂ ਨੂੰ ਬਾਰ ਬਾਰ ਸਾਬੁਣ ਨਾਲ ਧੋਣੇ ਚਾਹੀਦਾ ਹੈ। ਇਸ ਤੋ ਇਲਾਵਾ ਅਪਣੇ ਘਰਾਂ ਵਿਚੋਂ ਉਸ ਵਕਤ ਹੀ ਬਾਹਰ ਨਿਕਲੋ ਜਦੋਂ ਜਰੂਰੀ ਹੋਵੇ, ਭੀੜ ਭਾੜ ਵਾਲੀਆਂ ਥਾਵਾਂ ’ਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਮੌਕੇ ਸ੍ਰੀਮਤੀ ਬੇਅੰਤ ਕੌਰ, ਬਜਿੰਦਰਪਾਲ ਕੌਰ ਅਤੇ ਜਗਤਾਰ ਸਿੰਘ ਵੀ ਹਾਜ਼ਰ ਸਨ।