Share on Facebook Share on Twitter Share on Google+ Share on Pinterest Share on Linkedin ਕੈਨੇਡਾ ਦੇ ਸੰਸਦ ਮੈਂਬਰ ਦੀਪਕ ਆਨੰਦ ਦਾ ਮੁਹਾਲੀ ਵਿੱਚ ਵਿਸ਼ੇਸ਼ ਸਨਮਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ: ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼-3ਏ ਸਾਢੇ ਸੱਤ ਮਰਲਾ ਹਾਊਸ ਵੱਲੋਂ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸ੍ਰੀ ਦੀਪਕ ਆਨੰਦ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰੈਸ ਸਕੱਤਰ ਸਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਦੀਪਕ ਆਨੰਦ ਫੇਜ਼-3ਏ ਦੇ ਵਸਨੀਕ ਸ੍ਰੀ ਸਰਦਾਰੀ ਲਾਲ ਆਨੰਦ ਦੇ ਛੋਟੇ ਪੁੱਤਰ ਹਨ ਅਤੇ ਸੰਨ 2000 ਵਿੱਚ ਪੱਕੇ ਤੌਰ ਤੇ ਕੈਨੇਡਾ ਵਸ ਗਏ ਸਨ। ਹੁਣ ਜੂਨ 2018 ਨੂੰ ਹੋਈਆਂ ਚੋਣਾਂ ਵਿੱਚ ਕੈਨੇਡਾ ਵਿੱਚ ਐਮ ਪੀ ਚੁਣੇ ਗਏ ਹਨ ਅਤੇ ਐਮ ਪੀ ਬਣਨ ਤੋੱ ਬਾਅਦ ਪਹਿਲੀ ਵਾਰ ਪਰਿਵਾਰ ਸਮੇਤ ਮੁਹਾਲੀ ਆਏ ਹੋਏ ਹਨ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵਲੋੱ ਸ੍ਰੀ ਦੀਪਕ ਆਨੰਦ ਅਤੇ ਉਹਨਾਂ ਦੀ ਪਤਨੀ ਅਰੁਣਾ ਆਨੰਦ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੁੱਖ ਸਲਾਹਕਾਰ ਅਤੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਮੀਤ ਪ੍ਰਧਾਨ ਹਰਬੰਸ ਸਿੰਘ, ਵਿੱਤ ਸਕੱਤਰ ਜੈਪਾਲ ਸੇਠੀ, ਪ੍ਰਬੰਧਕ ਸਕੱਤਰ ਰਘਬੀਰ ਸਿੰਘ, ਕਾਨੂੰਨੀ ਸਲਾਹਕਾਰ ਨਰਿੰਦਰ ਸਿੰਘ ਸੋਢੀ, ਆਡੀਟਰ ਰਮੇਸ਼ ਲਾਲ, ਅਸ਼ਵਨੀ ਕਪੂਰ, ਰਣਜੋਤ ਸਿੰਘ, ਉਜਲ ਸਿੰਘ, ਸੁਰਿੰਦਰ ਸਿੰਘ ਮਾਨ, ਸਮਾਜ ਸੇਵੀ ਅਤੇ ਐਮਪੀਸੀਏ ਦੇ ਸਾਬਕਾ ਪ੍ਰਧਾਨ ਸ਼ਲਿੰਦਰ ਆਨੰਦ ਅਤੇ ਦੀਪਕ ਆਨੰਦ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ