ਸਿਲਵਰ ਓਕਸ਼ ਕਾਲਜ਼ ਅਭੀਂਪੁਰ ਵਿੱਚ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮੌਕੇ ਕੈਂਸਰ ਜਾਗਰੂਕਤਾ ਕੈਂਪ

ਸਿਵਲ ਸਰਜਨ ਡਾ: ਰੀਟਾ ਭਾਰਦਵਾਜ ਨੇ ਕੈਂਪ ਵਿੱਚ ਕੀਤੀ ਸਿਰਕਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਨਵੰਬਰ:
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਗ਼ੈਰ ਸੰਚਾਰਿਤ ਬਿਮਾਰੀਆਂ ਦੀ ਜਾਗਰੂਕਤਾ ਮੁਹਿੰਮ ਅਧੀਨ ਅੱਜ ਸਿਲਵਰ ਓਕਸ ਕਾਲਜ਼ ਅਭੀਪੁਰ ਵਿੱਚ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਦੇ ਮੌਕੇ ਡਾ. ਦਲੇਰ ਸਿੰਘ ਮੁਲਤਾਨੀ ਸੀਨੀਅਰ ਮੈਡੀਕਲ ਅਫਸਰ ਬੂਥਗੜ੍ਹ ਦੀ ਦੇਖ ਰੇਖ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿਚ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਵਿਸੇਸ਼ ਤੌਰ ਤੇ ਸਿਰਕਤ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਪੰਜਾਬ ਕਿ ਪੰਜਾਬ ਵਿਚ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਪੰਜਾਬ ਸਰਕਾਰ ਵੱਲੋਂ 1 ਲੱਖ 50 ਹਜ਼ਾਰ ਰੁਪਏ ਦੀ ਮੱਦਦ ਦਿੱਤੀ ਜਾਂਦੀ ਹੈ ਅਤੇ ਇਹ ਸਹਾਇਤਾ ਜਿੱਥੇ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੋਵੇ ਸਿੱਧੇ ਤੌਰ ਤੇ ਉਨ੍ਹਾਂ ਹਸਪਤਾਲਾਂ ਵਿੱਚ ਭੇਜੀ ਜਾਂਦੀ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਭਾਰ ਘਟਨਾ, ਥਕਾਵਟ ਰਹਿਣਾ, ਖੂਨ ਦੀ ਕਮੀ ਜਾਂ ਲੋਪ ਜਾਂ ਸੋਜ਼ਿਸ, ਬੁਖਾਰ ਆਦਿ ਕੈਂਸਰ ਦੀਆਂ ਨਿਸ਼ਾਨੀਆਂ ਬਣਦੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਰੀਰ ਦੇ ਕਿਸੇ ਵੀ ਅੰਗ ਤੋਂ ਖੂਨ ਦਾ ਵਗਣਾ ਵੀ ਕੈਂਸਰ ਦੀ ਨਿਸਾਨੀ ਹੋ ਸਕਦੀ ਹੈ। ਅੌਰਤਾਂ ਦੇ ਛਾਤੀ ਦਾ ਕੈਂਸਰ ਅਤੇ ਬੱਚੇਦਾਨੀ ਦਾ ਕੈਂਸਰ ਜੋ ਵੱਡੇ ਰੂਪ ਵਿਚ ਮੌਤ ਦਾ ਕਾਰਨ ਬਣਦੇ ਹਨ ਦਾ ਟੈਸਟ ਹਰ ਸਬ-ਸੈਂਟਰ ਤੇ ਮੁਫ਼ਤ ਕੀਤਾ ਜਾਂਦਾ ਹੈ। ਸ਼ੱਕੀ ਮਰੀਜ਼ਾਂ ਨੂੰ ਵੱਡੇ ਹਸਪਤਾਲ ਵਿੱਚ ਚੈੱਕ ਕਰਵਾਇਆ ਜਾਂਦਾ ਹੈ। ਬੀੜੀ, ਸਿਗਰਟ ਅਤੇ ਤੰਬਾਕੂ ਨਾਲ ਫੇਫੜੇ, ਦਿਲ ਅਤੇ ਪੇਟ ਦਾ ਕੈਂਸਰ ਹੋਣ ਦਾ ਵੱਡਾ ਕਰਨ ਬਣਦੇ ਹਨ। ਪ੍ਰਦੁਸ਼ਿਤ ਹਵਾ, ਪਾਣੀ ਦਾ ਕੀਟਨਾਸ਼ਕ ਅਤੇ ਪਲਾਸ਼ਟਿਕ ਬਰਤਨਾਂ ਅਤੇ ਤੰਗ ਘਰਾਂ ਵਿਚ ਰਹਿਣ ਕਰਕੇ ਆਕਸ਼ੀਜਨ ਦੀ ਘਾਟ ਕੈਂਸਰ ਵਰਗੀ ਬਿਮਾਰੀ ਨੂੰ ਸੱਦਾ ਦਿੰਦੀਆਂ ਹਨ। ਜੇਕਰ ਅਜਿਹੀਆਂ ਬਿਮਾਰੀਆਂ ਤੋਂ ਬਚਾਅ ਕਰਨਾ ਹੈ ਤਾਂ ਸਾਫ ਸੂਥਰਾ ਰਹਿਣ ਦੇ ਨਾਲ ਨਾਲ ਰੋਜ਼ਾਨਾ ਸੈਰ ਕੀਤੀ ਜਾਵੇ ਅਤੇ ਘਰ ਦਾ ਬਣਿਆ ਸਾਦਾ ਭੋਜਨ ਹੀ ਖਾਇਆ ਜਾਵੇ।
ਇਸ ਮੌਕੇ ਤੇ ਸਿਲਵਰ ਓਕਸ ਦੇ ਵਿਦਿਆਰਥੀਆਂ ਨੇ ਸਿਵਲ ਸਰਜ਼ਨ ਅਤੇ ਸੀਨੀਅਰ ਮੈਡੀਕਲ ਅਫਸਰ ਤੋਂ ਸਿਹਤ ਸਬੰਧੀ ਸਵਾਲ ਪੁੱਛੇ ਜਿੰਨ੍ਹਾਂ ਦਾ ਮੌਕੇ ਤੇ ਜਵਾਬ ਦਿੱਤਾ ਗਿਆ। ਕੈਂਸਰ ਤੋਂ ਇਲਾਵਾ ਜਾਗਰੂਕਤਾ ਕੈਂਪ ਵਿਚ ਡੇਂਗੂ, ਟੀ.ਬੀ., ਮਲੇਰੀਆ, ਐਚ ਆਈ ਵੀ ਏਡਜ਼, ਮਹਾਵਾਰੀ ਸਬੰਧੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕਾਲਜ਼ ਦੀ ਪ੍ਰਿੰਸੀਪਲ ਡਾ: ਕਿਰਨ ਬੱਤਰਾ ਨੇ ਸਿਹਤ ਵਿਭਾਗ ਵੱਲੋਂ ਲਗਾਏ ਕੈਂਪ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਬਿਕਰਮ ਕੁਮਾਰ, ਗੁਰਤੇਜ਼ ਸਿੰਘ, ਜਗਤਾਰ ਸਿੰਘ, ਭੁਪਿੰਦਰ ਸਿੰਘ, ਗੁਰਦੀਪ ਕੌਰ ਹਰਜਿੰਦਰ ਕੌਰ, ਕਾਲਜ਼ ਦੇ ਵਿਦਿਆਰਥੀ ਅਤੇ ਹੋਰ ਪੰਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…