nabaz-e-punjab.com

ਪੰਜਾਬ ਵਿੱਚ ਕੈਂਸਰ ਦੀ ਬਿਮਾਰੀ ਨੂੰ ਨਿਧਾਰਿਤ ਸਮੇਂ ਵਿੱਚ ਕਾਬੂ ਕੀਤਾ ਜਾਵੇਗਾ: ਬ੍ਰਹਮ ਮਹਿੰਦਰਾ

ਸਰਕਾਰ ਰੋਗੀਆਂ ਦੇ ਇਲਾਜ ਲਈ 120 ਕੈਂਸਰ ਰੋਕੂ ਦਵਾਈਆਂ ਮਾਰਕੀਟ ਰੇਟਾਂ ਤੋਂ ਘੱਟ ਕੀਮਤ ’ਤੇ ਉਪਲਬਧ ਕਰਵਾਈਆਂ ਜਾਣਗੀਆਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਜੂਨ:
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਵਿਧਾਨ ਸਭਾ ਵਿਚ ਪੰਜਾਬ ਸਰਕਾਰ ਵਲੋਂ ਕੈਂਸਰ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਸਬੰਧ ਵਿਚ ਵਿਸਤਾਰਪੂਰਵਕ ਜਵਾਬ ਦਿੱਤਾ। ਵਿਧਾਇਕ ਰਜਨੀਸ਼ ਕੁਮਾਰ ਦਾ ਜਵਾਬ ਦਿੰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਕੋਸ਼ ਅਧੀਨ ਸੂਬੇ ਦੇ ਨਾਗਰਿਕਾਂ ਨੂੰ ਕੈਂਸਰ ਦੇ ਇਲਾਜ ਲਈ 1.50 ਲੱਖ ਰੁਪਏ ਦਾ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਰਾਹਤ ਕੋਸ਼ ਅਧੀਨ ਕੈਂਸਰ ਦੇ ਇਲਾਜ ਲਈ ਨੋ ਸਰਕਾਰੀ ਅਤੇ ਨੋ ਪ੍ਰਾਇਵੇਟ ਹਸਪਤਾਲ ਸੂਚੀ ਬੱਧ ਕੀਤੇ ਹਨ।
ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਅਤੇ ਫੀਰਦਕੋਟ, ਏ.ਆਈ.ਆਈ.ਐਮ.ਐਸ. ਨਵੀਂ ਦਿੱਲੀ, ਪੀ.ਜੀ.ਆਈ. ਚੰਡੀਗੜ੍ਹ, ਜੀ.ਐਮ.ਸੀ.ਐਚ. ਸੈਕਟਰ 32 ਚੰਡੀਗੜ੍ਹ, ਅਚਾਰਿਆ ਤੁਲਸੀ ਰਿਜਨਲ ਕੈਂਸਰ ਹਸਪਤਾਲ ਬੀਕਾਨੇਰ, ਬਾਬਾ ਆਰ.ਟੀ. ਫਸਿਲਟੀ ਸੰਗਰੂਰ, ਅਡਵਾਂਸਡ ਕੈਂਸਰ ਡਾਇਓਗੋਨਿਸਟਿਕ ਐਂਡ ਟਰੀਟਮੈੈਂਟ ਹਸਪਤਾਲ ਬੰਠਿਡਾ ( ਸਾਰੇ ਸਰਕਾਰੀ ਹਸਪਤਾਲ) ਅਤੇ ਸੀ ਐਮ ਸੀ ਹਸਪਤਾਲ ਲੁਧਿਆਣਾ, ਡੀਐਮਸੀ ਲੁਧਿਆਣਾ, ਮੈਕਸ ਸੁਪਰ ਸਪੈਸ਼ਲਟੀ ਹਸਪਤਾਲ ਮੁਹਾਲੀ, ਮੈਕਸ ਬਠਿੰਡਾ, ਇੰਡਸ ਸੁਪਰਸਪੈਸ਼ਲਟੀ ਹਸਪਤਾਲ ਮੁਹਾਲੀ, ਪਟੇਲ ਹਸਪਤਾਲ ਜਲੰਧਰ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ , ਅਮ੍ਰਿੰਤਸਰ, ਮੋਹਨ ਦਾਈ ਅੋਸਵਾਲ ਕੈਂਸਰ ਹਸਪਤਾਲ (ਸਾਰੇ ਪ੍ਰਾਇਵੇਟ ਹਸਪਤਾਲ) ਸੂਚੀ ਬੱਧ ਕੀਤੇ ਗਏ ਹਨ।
ਮੰਤਰੀ ਨੇ ਅੱਗੇ ਦੱਸਿਆ ਕਿ ਨੈਸ਼ਨਲ ਪ੍ਰੋਗਰਾਮ ਅਧੀਨ ਕੈਂਸਰ, ਡਾਇਬਟੀਜ਼, ਕਾਰਡਿਊਵਸਕੂਲਰ ਡਾਇਜ਼ੀਜ਼ ਅਤੇ ਸਟਰੋਕ ( ਐਨਪੀਸੀਡੀਸੀਐਸ) ਦੀ ਜਾਂਚ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।ਪੰਜਾਬ ਸਰਕਾਰ ਰੋਗੀਆਂ ਦੇ ਇਲਾਜ ਲਈ 120 ਕੈਂਸਰ ਰੋਕੂ ਦਵਾਈਆਂ ਮਾਰਕਿਟ ਰੇਟਾਂ ਤੋਂ ਘੱਟ ਕੀਮਤ ’ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਦਵਾਈਆਂ 80 ਫੀਸਦੀ ਘੱੱਟ ਰੇਟਾਂ ’ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕੈਂਸਰ ਰੋਗੀਆਂ ਲਈ ਰੇਡੀਊ ਥਰੈਪੀ ਆਦਿ ਇਲਾਜ ਮਾਰਕਿਟ ਰੇਟਾਂ ਤੋਂ ਘੱਟ ਉਪਲਬਧ ਕਰਵਾਏ ਜਾ ਰਹੇ ਹਨ ਅਤੇ ਕਈ ਮਾਮਲਿਆ ਵਿਚ ਭਾਰਤ ਸਰਕਾਰ ਵਲੋਂ ਨਿਰਧਾਰਿਤ ਰੇਟਾਂ ਤੋਂ ਵੀ ਘੱਟ ਇਲਾਜ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੈਂਸਰ ਰੋਗੀਆਂ ਨੂੰ ਵੱਧਿਆ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਕੈਂਸਰ ਐਂਡ ਡੱਰਗ ਡੀ-ਅਡਿਕਸ਼ਨ ਟਰੀਟਮੈਂਟ ਰਿਨਫਰਾਸਟਰਕਚਰ ਫੰਡ ( ਸੀਏਡੀਏ) ਐਕਟ 2013 ਬਣਾਇਆ ਹੈ।
ਉਨ੍ਹਾਂ ਕਿਹਾ ਕਿ ਬੱਚੇਦਾਨੀ ਦੇ ਕੈਂਸਰ ਨੂੰ ਰੋਣ ਲਈ ਐਚਪੀਵੀਵੀ ਵੈਕਸੀਨ ਦੀ ਸ਼ਰੂਆਤ ਵੀ ਕੀਤੀ ਗਈ।ਇਹ ਵੈਕਸੀਨ 11-13 ਸਾਲ ਦੀਆਂ 9672 ਲੜਕੀਆਂ ਨੂੰ ਦਿੱਤੀ ਗਈ। ਪਹਿਲੇ ਪੜਾਅ ਵਿਚ ਬੰਠਿਡਾ ਅਤੇ ਮਾਨਸਾ ਸਰਕਾਰੀ ਸਕੂਲ ਵਿਚ ਪੜ ਰਹੀਆਂ 6ਵੀਂ ਜਮਾਤ ਦੀਆਂ ਵਿਦਿਆਥਣਾਂ ਨੂੰ ਕਵਰ ਕੀਤਾ ਗਿਆ। ਅਗਲੇ ਪੜਾਅ ਵਿਚ ਸੂਬੇ ਦੇ ਹੋਰ ਜਿਲ੍ਹਿਆਂ ਨੂੰ ਵੀ ਕਵਰ ਕੀਤਾ ਜਾਵੇਗਾ। ਸ੍ਰੀ ਬ੍ਰਹਮ ਮਹਿੰਦਰਾ ਨੇ ਹੋਰ ਸਹੂਲਤਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਟੀਐਮਸੀ ਮੁੰਬਈ ਨਾਲ ਸਮਝੋਤਾ ਕਰਦਿਆਂ ਜਿਲ੍ਹਾ ਸੰਗਰੂਰ ਵਿਚ ਹੋਮੀ ਬਾਬਾ ਕੈਂਸਰ ਕੇਅਰ ਫਸਿਲਟੀ ਹਸਪਤਾਲ ਦੀ ਸ਼ੁਰੂਆਤ ਕੀਤੀ ਹੈ। ੳਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਲਾਂਪੁਰ (ਨਿਊ ਚੰਡੀਗੜ੍ਹ ਚੰਡੀਗੜ੍ਹ ਸਿਟੀ ) ਵਿਖੇ ਵੀ ਬਾਬਾ ਅਟੋਮਿਕ ਰਿਸਰਚ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਜੋ 300 ਬੈੱਡ ਦਾ ਹੋਵੇਗਾ। ਇਸੇ ਤਰਾਂ ਹੀ ਸਰਕਾਰੀ ਮੈਡੀਕਲ ਕਾਲਜ ਅਮ੍ਰਿੰਤਸਰ ਵਿਖੇ ਵੀ ਭਾਰਤ ਸਰਕਾਰ ਦੀ ਮਦਦ ਨਾਲ ਸਟੇਟ ਕੈਂਸਰ ਇੰਸਟੀਚਿਊਟ ਸਥਾਪਿਤ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਭਾਰਤ ਸਰਕਾਰ ਦੀ ਸਹਿਯੋਗ ਨਾਲ ( 60%+40%) 50 ਬੈੱਡਾਂ ਵਾਲਾ ਕੈਂਸਰ ਕੇਅਰ ਸੈਂਟਰ ਜਿਲਾ ਹਸ਼ਿਆਰਪੁਰ ਅਤੇ ਫਾਜ਼ਿਲਕਾ ਵਿਖੇ ਸਥਾਪਿਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…