ਮੁਹਾਲੀ ਵਿੱਚ ਕੈਂਸਰ ਨੇ ਪੈਰ ਪਸਾਰੇ, 20 ਜਾਂਚ ਰਿਪੋਰਟਾਂ ’ਚ ਮਿਲੇ ਕੈਂਸਰ ਦੇ ਲੱਛਣ

ਸਤਵੀਰ ਧਨੋਆ ਨੇ ਮੈਡੀਕਲ ਕੈਂਪ ਵਿੱਚ ਕੀਤੇ ਕੈਂਸਰ ਜਾਂਚ ਦੀਆਂ ਰਿਪੋਰਟਾਂ ਘਰ-ਘਰ ਪਹੁੰਚਾਈਆਂ

ਨਬਜ਼-ਏ-ਪੰਜਾਬ, ਮੁਹਾਲੀ, 10 ਜਨਵਰੀ:
ਮਾਲਵਾ ਖੇਤਰ ਤੋਂ ਬਾਅਦ ਹੁਣ ਮੁਹਾਲੀ ਵਿੱਚ ਵੀ ਕੈਂਸਰ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਉੱਘੇ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਪੰਜਾਬੀ ਵਿਰਸਾ ਸਭਿਆਚਾਰ ਤੇ ਵੈੱਲਫੇਅਰ ਸੁਸਾਇਟੀ ਵੱਲੋਂ ਪਿਛਲੇ ਦਿਨੀਂ ਲਗਾਏ ਗਏ ਕੈਂਸਰ ਜਾਂਚ ਅਤੇ ਮੈਡੀਕਲ ਕੈਂਪ ਦੀਆਂ ਰਿਪੋਰਟਾਂ ਘਰ-ਘਰ ਜਾ ਕੇ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਮੈਮੋਗਰਾਫੀ ਦੇ 73, ਪੈਪ ਸਮਿਆਰ ਦੇ 26, ਪੀਐਸਏ 99, 65 ਬਲੱਡ ਟੈੱਸਟ ਅਤੇ 210 ਬੋਨ ਟੈੱਸਟ ਕੀਤੇ ਗਏ ਸਨ। ਅੌਰਤਾਂ ਦੇ ਮੈਮੋਗਰਾਫੀ ਟੈੱਸਟ ਅਤੇ ਪੁਰਸ਼ਾਂ ਦੇ ਕੈਂਸਰ ਦੀ ਸਰੀਰਕ ਜਾਂਚ ਪੈਪ ਸਮਿਆਰ ਟੈੱਸਟ, ਗਦੂਦਾਂ ਦੇ ਕੈਂਸਰ ਦੇ ਟੈੱਸਟ, ਮੂੰਹ ਦੇ ਕੈਂਸਰ ਦੇ ਟੈੱਸਟ, ਸ਼ੂਗਰ ਅਤੇ ਬਲੱਡ ਪ੍ਰੈੱਸ਼ਰ ਟੈੱਸਟ ਕੀਤੇ ਗਏ ਸਨ। ਇਨ੍ਹਾਂ ’ਚੋਂ 20 ਰਿਪੋਰਟਾਂ ਵਿੱਚ ਕੈਂਸਰ ਦੇ ਲੱਛਣ ਪਾਏ ਗਏ ਹਨ। ਜਿਨ੍ਹਾਂ ’ਚੋਂ ਕਈ ਮਰੀਜ਼ਾਂ ਨੂੰ ਤੁਰੰਤ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਗਈ। ਉਂਜ ਉਨ੍ਹਾਂ ਕਿਹਾ ਕਿ ਕੈਂਸਰ ਪੀੜਤਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਜੇ ਕੈਂਸਰ ਦੀ ਸਮੇਂ ਸਿਰ ਪਛਾਣ ਹੋਵੇ ਤਾਂ ਬੀਮਾਰੀ ਦਾ ਇਲਾਜ ਸੰਭਵ ਹੈ।
ਡਿਪਲਾਸਟ ਗਰੁੱਪ ਦੇ ਡਾਇਰੈਕਟਰ ਅਸ਼ੋਕ ਗੁਪਤਾ ਨੇ ਕਿਹਾ ਕਿ ਕੈਂਸਰ ਕੇਅਰ ਕੈਂਪ ਲਗਾਉਣ ਦਾ ਮੁੱਖ ਮੰਤਵ ਕੈਂਸਰ ਦੇ ਮੁੱਢਲੇ ਲੱਛਣਾਂ ਦਾ ਪਤਾ ਲਗਾਉਣਾ ਸੀ। ਉਨ੍ਹਾਂ ਕੈਂਸਰ ਪੀੜਤਾਂ ਨੂੰ ਮਾਹਰ ਡਾਕਟਰਾਂ ਦੀ ਸਲਾਹ ਲੈਣ ਦੀ ਅਪੀਲ ਕੀਤੀ। ਵਰਲਡ ਕੈਂਸਰ ਕੇਅਰ ਦੇ ਪ੍ਰਧਾਨ ਜਗਮੋਹਨ ਸਿੰਘ ਕਾਹਲੋਂ ਨੇ ਕਿਹਾ ਕਿ ਵਧੀਆ ਇਲਾਜ ਦੇ ਨਾਲ-ਨਾਲ ਹੌਂਸਲੇ ਅਤੇ ਹਾਂ-ਪੱਖੀ ਸੋਚ ਨਾਲ ਬੀਮਾਰੀ ਨੂੰ ਹਰਾਇਆ ਜਾ ਸਕਦਾ ਹੈ। ਅਜਿਹੇ ਸਮੇਂ ਮਰੀਜ਼ਾਂ ਨੂੰ ਚੰਗੀ ਤੇ ਅਗਾਂਹਵਧੂ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਨਾਂ-ਪੱਖੀ ਵਿਚਾਰਾਂ ਅਤੇ ਮਾਹੌਲ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
ਸ੍ਰੀ ਧਨੋਆ ਨੇ ਦੱਸਿਆ ਕਿ ਸੰਸਥਾ ਦੇ ਨੁਮਾਇੰਦੇ ਪੰਨੂੰ ਨਰੂਲਾ, ਨੌਜਵਾਨ ਆਗੂ ਇੰਦਰਪਾਲ ਸਿੰਘ ਧਨੋਆ, ਹਮਰਾਜ਼ ਸਿੰਘ ਧਨੋਆ, ਦੀਪਇੰਦਰ ਸਿੰਘ ਦੀਪੀ, ਮਨਪ੍ਰੀਤ ਸਿੰਘ ਰੂਬਲ, ਸਤਨਾਮ ਸਿੰਘ ਸੋਢੀ, ਜ਼ੈਲਦਾਰ ਸਿਮਰਦੀਪ ਸਿੰਘ, ਪ੍ਰਭਦੀਪ ਸਿੰਘ ਬੋਪਾਰਾਏ, ਦਿਲਦਾਰ ਸਿੰਘ, ਹਰਜੀਤ ਸਿੰਘ ਗਿੱਲ, ਅਮਰਜੀਤ ਸਿੰਘ ਧਨੋਆ, ਕੁਲਦੀਪ ਸਿੰਘ ਭਿੰਡਰ, ਵੀਪੀ ਸਿੰਘ ਨੇ ਜਿੱਥੇ ਕੈਂਪ ਨੂੰ ਸਫ਼ਲ ਬਣਾਉਣ ਵਿਚ ਮੋਹਰੀ ਰੋਲ ਅਦਾ ਕੀਤਾ, ਉਥੇ ਹੁਣ ਘਰ ਘਰ ਜਾ ਕੇ ਟੈਸਟਾਂ ਦੀਆਂ ਰਿਪੋੋਰਟਾਂ ਦੇ ਰਹੇ ਹਨ। ਇਸ ਮੌਕੇ ਜਗਦੀਪ ਸਿੰਘ ਮਾਵੀ, ਨਰਿੰਦਰ ਸਿੰਘ ਮਨੌਲੀ, ਪੀਡੀ ਵਧਵਾ, ਰਵਿੰਦਰ ਰਾਣਾ, ਗਗਨਦੀਪ ਸਿੰਘ ਸਿੱਧੂ, ਸ਼ਰਨਜੀਤ ਸਿੰਘ ਨੱਈਅਰ, ਕਰਮ ਸਿੰਘ ਮਾਵੀ, ਭੁਪਿੰਦਰ ਸਿੰਘ ਬੱਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

NIFT celebrated the festival of Basant Panchami with enthusiasm and cultural favour

NIFT celebrated the festival of Basant Panchami with enthusiasm and cultural favour Nabaz-…