Nabaz-e-punjab.com

ਸਿੱਖਿਆ ਬੋਰਡ ਮੁਲਾਜ਼ਮ ਚੋਣਾਂ ਲਈ ਸਰਗਰਮੀਆਂ ਤੇਜ਼, ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ

ਬੋਰਡ ਮੈਨਜੇਮੈਂਟ ਨੇ ਚੋਣ ਕਮਿਸ਼ਨ ਦਾ 1 ਮੈਂਬਰ ਬਦਲਿਆਂ, ਸਾਂਝੀ ਸਟੇਜ ਤੋਂ ਚੋਣ ਪ੍ਰਚਾਰ ਦਾ ਹੱਕ ਵੀ ਖੋਹਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਪੰਜਾਬ ਦੀ ਸਿਰਮੌਰ ਜੱਥੇਬੰਦੀ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ 24 ਜਨਵਰੀ ਨੂੰ ਹੋ ਰਹੀਆਂ ਚੌਣਾਂ ਤੋਂ ਪਹਿਲਾਂ ਹੁੰਦੀਆਂ ਰਹੀਆਂ ਰੌਣਕਾ ਇਸ ਵਾਰ ਗਾਇਬ ਹੋਕੇ ਰਹਿ ਗਈਆਂ। ਚੋਣਾਂ ਭੈਅ ਦੇ ਮਹੌਲ ਵਿੱਚ ਹੋ ਰਹੀਆਂ ਹਨ। ਇਸ ਵਾਰ ਮੈਨੇਜਮੈਂਟ ਦੀ ਦਖਲ ਅੰਦਾਜੀ ਇਨੀ ਭਾਰੂ ਹੈ ਕਿ ਚੋਣਾਂ ਕਰਵਾਉਣ ਲਈ ਸੰਵੀਧਾਨ ਅਨੂਸਾਰ ਜਨਰਲ ਬਾਡੀ ਵੱਲੋਂ ਨਾਮਜਦ ਕੀਤਾ ਗਿਆ ਤਿੰਨ ਮੈਂਬਰੀ ਚੋਣ ਕਮਿਸਨ ਬਦਲਕੇ ਅਪਣੇ ਵੱਲੋਂ ਨਾਮਜਦ ਕੀਤੇ ਗੁਲਸ਼ਨ ਕੁਮਾਰ ਅਰੋੜਾ, ਸੰਜੀਵ ਕੁਮਾਰ ਅਤੇ ਗੁਰਦੀਪ ਸਿੰਘ ਨੂੰ ਚੋਣਾਂ ਦਾ ਅਮਲ ਸਿਰੇ ਚੜਾਉਣ ਦੀ ਜਿੰਮੇਵਾਰੀ ਸੌਪੀ ਗਈ ਹੈ। ਮੈਨੇਜਮੈਂਟ ਵੰਲੌਂ ਕਿਸੇ ਕਿਸਮ ਦੀ ਰੈਲੀ ਅਤੇ ਦਫਤਰ ਦੀ ਇਮਾਰਤ ਅੰਦਰ ਪੋਸਟਰ ਅਤੇ ਬੈਨਰ ਲਗਾਉਣ ਤੇ ਵੀ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਅਪਣੇ ਪ੍ਰਚਾਰ ਲਈ ਸਾਂਝੀ ਸਟੇਜ ਲਗਾਉਣ ਦੀ ਆਗਿਆ ਵੀ ਨਹੀਂ ਦਿਤੀ ਗਈ।
ਅੱਜ ਨਾਮਜਦਗੀ ਭਰਨ ਦਾ ਆਖਰੀ ਦਿਨ ਸੀ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਿਸਨ ਦੇ ਮੈਂਬਰ ਗੁਲਸਨ ਅਰੋੜਾ ਨੇ ਦੱਸਿਆ ਕਿ ਚੋਣਾਂ ਲਈ ਅਮਰੀਕ ਸਿੰਘ ਭੜੀ ਅਤੇ ਪਰਵਿੰਦਰ ਸਿੰਘ ਖੰਗੁੜਾ ਦੀ ਅਗਵਾਈ ਵਾਲੀ ਟੀਮ ਨੇ ਅਪਣੇ ਨਾਮਜਦਗੀ ਕਾਗਜ਼ ਦਾਖਲ ਕੀਤੇ ਗਏ ਹਨ। ਜਿਸ ਵਿੱਚ ਪ੍ਰਧਾਨ ਅਮਰੀਕ ਸਿੰਘ ਭੜੀ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਮੈਣੀ, ਮੀਤ ਪ੍ਰਧਾਨ-1 ਪ੍ਰਭਦੀਪ ਬੋਪਾਰਾਏ ਅਤੇ ਮੀਤ ਪ੍ਰਧਾਨ 2 ਭੀਮ ਚੰਦ, ਜੂਨੀ.ਮੀਤ ਪ੍ਰਧਾਨ ਵਕੀਲ ਸਿੰਘ ਸੰਧੂ, ਜਨਰਲ ਸਕੱਤਰ ਸੁਨੀਲ ਅਰੋੜਾ, ਸਕੱਤਰ ਪਰਮਜੀਤ ਸਿੰਘ ਰੰਧਾਵਾ, ਸੰਯੁਕਤ ਸਕੱਤਰ ਗੁਰਪ੍ਰੀਤ ਕਾਹਲੋਂ, ਵਿੱਤ ਸਕੱਤਰ ਰਾਜ ਕੁਮਾਰ ਭਗਤ, ਦਫਤਰ ਸਕੱਤਰ ਬਲਜਿੰਦਰ ਸਿੰਘ ਮਾਂਗਟ, ਸੰਗਠਨ ਸਕੱਤਰ ਮਨੋਜ ਰਾਣਾ ਅਤੇ ਪ੍ਰੈਸ ਸਕੱਤਰ ਲਈ ਗਗਨਦੀਪ ਅਰੋੜਾ ਨੇ ਅਪਣੇ ਕਾਗਜ਼ ਦਾਖਲ ਕੀਤੇ ਹਨ। ਇਸ ਤੋਂ ਇਲਾਵਾ 14 ਕਾਰਜਕਾਰਨੀ ਮੈਂਬਰਾ ਨੇ ਅਪਣੇ ਕਾਗਜ਼ ਦਾਖਿਲ ਕੀਤੇ ਗਏ ਹਨ।
ਇਸ ਦੇ ਵਿਰੋਧ ਵਿੱਚ ਸ੍ਰੀ ਪਰਵਿੰਦਰ ਸਿੰਘ ਖੰਗੂੜਾ ਦੀ ਅਗਵਾਈ ਵਾਲੀ ਟੀਮ ਨੇ ਪ੍ਰਧਾਨ ਲਈ ਪਰਵਿੰਦਰ ਸਿੰਘ ਖੰਗੁੜਾ, ਸੀਨੀਅਰ ਮੀਤ ਪ੍ਰਧਾਨ ਲਈ ਗੁਰਚਰਨ ਸਿੰਘ ਤਰਮਾਲਾ, ਮ੍ਰੀਤ ਪ੍ਰਧਾਨ 1 ਲਈ ਪਰਮਜੀਤ ਸਿੰਘ ਬੈਨੀਪਾਲ, ਮੀਤ ਪ੍ਰਧਾਨ 2 ਕੰਵਲਜੀਤ ਕੌਰ ਗਿੱਲ, ਜੂਨੀ.ਮੀਤ ਪ੍ਰਧਾਨ ਲਈ ਜਸਕਰਨ ਸਿੰਘ ਸਿੱਧੂ, ਜਨਰਲ ਸਕੱਤਰ ਲਈ ਸੁਖਚੈਨ ਸਿੰਘ ਸੈਣੀ, ਸਕੱਤਰ ਲਈ ਸਤਨਾਮ ਸਿੰਘ ਸੱਤਾ, ਸੰਯੁਕਤ ਸਕੱਤਰ ਲਈ ਬਲਵਿੰਦਰ ਸਿੰਘ ਚਨਾਰਥਲ, ਵਿੱਤ ਸਕੱਤਰ ਗੁਰਦੀਪ ਸਿੰਘ ਪਨੇਸਰ, ਦਫਤਰ ਸਕੱਤਰ ਲਈ ਬਲਵੰਤ ਸਿੰਘ, ਸੰਗਠਨ ਸਕੱਤਰ ਲਈ ਰਮਨਦੀਪ ਗਿੱਲ ਅਤੇ ਪ੍ਰੈਸ ਸਕੱਤਰ ਲਈ ਰਮਨਦੀਪ ਸਿੰਘ ਸਿੰਗਲਵਿੰਡੋ ਨੇ ਕਾਗਜ਼ ਦਾਖਲ ਕੀਤੇ ਹਨ । ਇਸ ਤੋਂ ਇਲਾਵਾ 14 ਮੈਂਬਰਾਂ ਨੇ ਕਾਰਜਕਾਰਨੀ ਲਈ ਕਾਗਜ਼ ਦਾਖਲ ਕੀਤੇ ਗਏ ਹਨ। ਚੋਣ ਕਮਿਸਨ ਦੇ ਮੈਂਬਰ ਸੰਜੀਵ ਕੁਮਾਰ ਨੇ ਦੱਸਿਆ ਕਿ ਲੱਗਭੱਗ 1150 ਵੋਟਾ ਬਣੀਆਂ ਹਨ ਇਸ ਤੋਂ ਇਲਾਵਾ ਅਮਰੀਕ ਸਿੰਘ ਭੜੀ ਦੀ ਅਗਵਾਈ ਵਾਲੀ ਟੀਮ ਨੂੰ ਨੀਲਾ ਰੰਗ ਅਤੇ ਪਰਵਿੰਦਰ ਸਿੰਘ ਖੰਗੁੜਾ ਦੀ ਅਗਵਾਈ ਵਾਲੀ ਟੀਮ ਨੂੰ ਲਾਲ ਰੰਗ ਅਲਾਟ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…