
ਕੈਪਟਨ ਅਮਰਿੰਦਰ ਵੱਲੋਂ ਡਿਊਟੀ ਦੌਰਾਨ ਖਤਰਨਾਕ ਹਲਾਤਾਂ ਨਾਲ ਨਿਪਟਣ ਲਈ ਭਾਰਤੀ ਫੌਜ ਨੂੰ ਖੱੁਲ੍ਹੀ ਛੁੱਟੀ ਦੇਣ ਦੀ ਮੰਗ
ਭਾਰਤੀ ਫੌਜੀ ਜਵਾਨਾਂ ਵਿਰੁੱਧ ਕੀਤੀ ਘਿਨਾਉਣੀ ਕਾਰਵਾਈ ਲਈ ਢੁਕਵਾਂ ਜਵਾਬ ਦੇਣ ਦੀ ਲੋੜ:
ਜੰਮੂ-ਕਸ਼ਮੀਰ ਵਿੱਚ ‘ਮਾਨਵੀ ਢਾਲ’ ਬਣਾਉਣ ਲਈ ਮੇਜਰ ਗਗੋਈ ਨਾਲ ਇੱਕਮੁੱਠਤਾ ਪ੍ਰਗਟਾਵਾਂ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਮਈ
ਸਰਹੱਦ ’ਤੇ ਅਤੇ ਜੰਮੂ ਕਸ਼ਮੀਰ ਵਰਗੇ ਸਰਹੱਦੀ ਸੂਬਿਆਂ ਦੀਆਂ ਸਰਹੱਦਾਂ ’ਤੇ ਭਾਰਤੀ ਜਵਾਨਾਂ ਦੀ ਵਧ ਰਹੀ ਸਮਰੱਥਾ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਿਊਟੀ ਦੌਰਾਨ ਖਤਰਨਾਕ ਹਾਲਤਾਂ ਨਾਲ ਨਿਪਟਣ ਲਈ ਭਾਰਤੀ ਫੌਜ ਨੂੰ ਖੁਲ੍ਹੀ ਛੁੱਟੀ ਦੇਣ ਦੀ ਮੰਗ ਕੀਤੀ ਹੈ। ਇੱਕ ਫੌਜੀ ਵਜੋਂ ਸੇਵਾ ਨਿਭਾਅ ਚੁੱਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫੌਜੀਆਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾਂ ਨੂੰ ਨਾ ਕੇਵਲ ਸਰਹੱਦੋਂ ਪਾਰ ਦੀਆਂ ਦੁਸ਼ਮਣ ਫੌਜਾਂ ਵੱਲੋਂ ਤਸੀਹਿਆਂ ਅਤੇ ਹੋਰਨਾਂ ਜੋਖਮਾਂ ਦਾ ਸਗੋਂ ਕਈ ਵਾਰ ਸਿਵਲੀਅਨਾਂ ਦੇ ਹੱਥੋਂ ਵੀ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਤਰ੍ਹਾਂ ਹਾਲ ਹੀ ਵਿੱਚ ਕਸ਼ਮੀਰ ਵਿੱਚ ਹੋਇਆ ਹੈ।
ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਪਾਕਿਸਤਾਨ ਦੀ ਫੌਜ ਵੱਲੋਂ ਦੋ ਭਾਰਤੀ ਜਵਾਨਾਂ ਦੀਆਂ ਦੇਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਘਿਨਾਉਣੀ ਕਾਰਵਾਈ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਤਰ੍ਹਾਂ ਦੀਆਂ ਜਾਲਮ ਅਤੇ ਘਿਨਾਉਣੀਆਂ ਕਾਰਵਾਈਆਂ ਲਈ ਦੁਸ਼ਮਣ ਸ਼ਕਤੀਆਂ ਨੂੰ ਸਖਤ ਸੰਕੇਤ ਦੇਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਇਸ ਕਾਰਵਾਈ ਲਈ ਭਾਰਤੀ ਵੱਲੋਂ ਢੁਕਵਾਂ ਜਵਾਬ ਦੇਣ ਲਈ ਦਿੱਤੀ ਚੇਤਾਵਨੀ ਦਾ ਉਨ੍ਹਾਂ ਨੇ ਸਮਰਥਨ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਬਿਨ ਭਟਕਾਹਟ ਹਿੰਸਾ ਨੂੰ ਕਿਸੇ ਵੀ ਸੂਰਤ ਸਹਿਣ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਉਨ੍ਹਾਂ ਨੂੰ ਬਿਨਾ ਸਜ਼ਾ ਦਿੱਤੇ ਛੱਡਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਕੋਈ ਫਾਲਤੂ ਨਹੀਂ ਹੈ ਜਿਸ ਨੂੰ ਅਣਮਨੁੱਖੀ ਕਾਰਵਾਈਆਂ ਦੇ ਵਾਸਤੇ ਕੁਰਬਾਨੀਆਂ ਕਰਨ ਲਈ ਛੱਡ ਦੇਣਾ ਚਾਹੀਦਾ ਹੈ। ਹਾਲ ਹੀ ਵਿੱਚ ਕਸ਼ਮੀਰ ਦੀਆਂ ਚੋਣਾਂ ਦੌਰਾਨ ਸਿਵਲੀਅਨਾਂ ਵੱਲੋਂ ਫੌਜੀਆਂ ’ਤੇ ਕੀਤੇ ਹਮਲੇ ਤੋਂ ਬਾਅਦ ਫੌਜੀਆਂ ਨੂੰ ਬਚਾਉਣ ਲਈ ਇੱਕ ਵਿਅਕਤੀ ਨੂੰ ਜੀਪ ਦੇ ਅੱਗੇ ਬੰਨ੍ਹਣ ਦੇ ਕਾਰਨ ਭਾਰਤੀ ਫੌਜ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਨਿਸ਼ਾਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਿਵਲੀਅਨ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਸ ਸਮੇਂ ਫੌਜੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਆਪਣੇ ਜਵਾਨਾਂ ਨੂੰ ਬਚਾਉਣ ਦੀ ਸੀ।
‘ਮਾਨਵੀ ਢਾਲ’ ਬਨਾਉਣ ਲਈ ਵੱਖ ਵੱਖ ਵਰਗਾਂ ਅਤੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਫੌਜੀ ਅਧਿਕਾਰੀ ਮੇਜਰ ਗਗੋਈ ਦੀ ਕੀਤੀ ਜਾ ਰਹੀ ਆਲੋਚਨਾ ਕਾਰਨ ਗਗੋਈ ਦੇ ਹੱਕ ਵਿੱਚ ਖੜ੍ਹਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਧਿਕਾਰੀ ਸਿਰਫ਼ ਆਪਣੀ ਜ਼ਿੰਮੇਂਵਾਰੀ ਨਿਭਾਅ ਰਿਹਾ ਸੀ। ਆਪਣੀ ਫੇਸਬੁੱਕ ਪੇਸਟ ’ਤੇ ਅਮਰਿੰਦਰ ਸਿੰਘ ਨੇ ਅੱਗੇ ਕਿਹਾ, ‘‘ਜੇ ਮੈਂ ਇਸ ਸਥਿਤੀ ਵਿੱਚ ਹੁੰਦਾ ਤਾਂ ਮੈਂ ਵੀ ਇਸ ਤਰ੍ਹਾਂ ਹੀ ਕਰਦਾ।’’
ਫੌਜ ਦੇ ਆਪਣੇ ਸਾਬਕਾ ਸਾਥੀਆਂ ਨੂੰ ਇੱਕ ਸੰਦੇਸ਼ ਵਿੱਚ ਉਨ੍ਹਾਂ ਕਿਹਾ, ‘‘ ਆਪਣੇ ਸੇਵਾ ਮੁਕਤੀ ਦੇ ਰੈਂਕ ਦੇ ਬਾਵਜੂਦ ਤੁਸੀਂ ਆਪਣੇ ਅਤੀਤ ਬਾਰੇ ਨਾ ਭੁੱਲੋ। ਤੁਸੀਂ ਦੁਨੀਆਂ ਦੀ ਇੱਕ ਸਭ ਤੋਂ ਵਧੀਆ ਫੌਜ ਨਾਲ ਸਬੰਧਿਤ ਹੋ।’’ ਉਨ੍ਹਾਂ ਅੱਗੇ ਲਿਖਿਆ, ‘‘ਪਹਿਲਕਦਮੀ ਸਾਡੀ ਸਿਖਲਾਈ ਦਾ ਹਿੱਸਾ ਹੈ ਅਤੇ ਇਸ ਤੋਂ ਪਰੇ ਰਹਿਣਾ ਰੈਜੀਮੈਂਟਲਸ਼ਿਪ ਦੀ ਭਾਵਨਾ ਨੂੰ ਖਤਮ ਕਰਦਾ ਹੈ। ਮੈਨੂੰ ਉਮੀਦ ਅਤੇ ਵਿਸ਼ਵਾਸ ਹੈ ਕਿ ਮੇਜਰ ਗਗੋਈ ਨੂੰ ਇਸ ਫੈਸਲੇ ਲਈ ਢੁਕਵਾਂ ਇਨਾਮ ਦਿੱਤਾ ਜਾਵੇਗਾ ਅਤੇ ਸਾਨੂੰ ਸਾਰਿਆਂ ਨੂੰ ਉਸ ਦੇ ਫੈਸਲੇ ਦਾ ਸਮਰਥਨ ਕਰਨਾ ਚਾਹੀ ਦਾ ਹੈ।’’