nabaz-e-punjab.com

ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਖੇਤੀ ਕਰਜ਼ਿਆਂ ਦੇ ਨਿਪਟਾਰੇ ਲਈ ਮਾਹਰਾਂ ਦੇ ਸਮੂਹ ਦਾ ਗਠਨ

ਮਾਹਰਾਂ ਦਾ ਸਮੂਹ ਕਰਜ਼ਾ ਦਾ ਅਨੁਮਾਨ ਲਾਉਣ ਦੇ ਨਾਲ-ਨਾਲ 60 ਦਿਨਾਂ ਵਿਚ ਕਰਜ਼ੇ ਦੇ ਨਿਪਟਾਰੇ ਲਈ ਤਰੀਕੇ ਵੀ ਸੁਝਾਏਗਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਅਪਰੈਲ:
ਸੂਬੇ ਦੇ ਕਿਸਾਨਾਂ ਦੇ ਕਰਜ਼ੇ ਦੇ ਨਿਪਟਾਰੇ ਸਬੰਧੀ ਆਪਣੇ ਵਾਅਦੇ ਦੇ ਸਦਰੰਭ ਵਿਚ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਅੱਜ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਸ ਸਬੰਧੀ ਮਾਹਿਰਾਂ ਦੇ ਸਮੂਹ ਦਾ ਗਠਨ ਕੀਤਾ ਹੈ, ਜੋ ਕਿ ਖੇਤੀ ਕਰਜ਼ਿਆਂ ਦੀ ਕੁੱਲ ਰਕਮ ਦਾ ਅਨੁਮਾਨ ਲਾਉਣ ਦੇ ਨਾਲ-ਨਾਲ ਕਿਸਾਨੀ ਕਰਜ਼ਿਆਂ ਦੇ ਨਿਪਟਾਰੇ ਲਈ ਸੁਝਾਅ ਵੀ ਸਰਕਾਰ ਨੂੰ ਦੇਵੇਗਾ। ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਡਾ: ਟੀ. ਹੱਕ ਨੂੰ ਇਸ ਸਮੂਹ ਦਾ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ ਜੋ ਕਿ 60 ਦਿਨਾਂ ਵਿਚ ਆਪਣੀ ਰਿਪੋਰਟ ਸਰਕਾਰ ਨੂੰ ਦੇਵੇਗਾ।
ਮਾਹਿਰਾਂ ਦੇ ਇਸ ਸਮੂਹ ਵਿਚ ਦੋ ਹੋਰ ਮੈਂਬਰ ਕ੍ਰਮਵਾਰ ਡਾ: ਪ੍ਰਮੋਦ ਕੁਮਾਰ ਜੋਸ਼ੀ, ਡਾਇਰੈਕਟਰ ਸਾਊਥ ਏਸ਼ੀਆ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ, ਸਾਊਥ ਏਸ਼ੀਆ ਖੇਤਰੀ ਦਫ਼ਤਰ ਅਤੇ ਡਾ: ਬੀ.ਐਸ. ਢਿੱਲੋਂ, ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਿਸਟੀ, ਲੁਧਿਆਣਾ ਹੋਣਗੇ।
ਇਸ ਸਬੰਧ ਵਿਚ ਵਧੀਕ ਮੁੱਖ ਸਕੱਤਰ (ਵਿਕਾਸ) ਵੱਲੋਂ ਜਾਰੀ ਅਧਿਸੂਚਨਾ ਅਨੁਸਾਰ ਇਸ ਸਮੂਹ ਨੂੰ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ (ਵਿਕਾਸ) ਅਤੇ ਪ੍ਰਮੁੱਖ ਸਕੱਤਰ (ਵਿੱਤ) ਸਮੇਤ ਰਾਜ ਸਰਕਾਰ ਦੇ ਅਧਿਕਾਰੀਆਂ ਵੱਲੋਂ ਸਹਿਯੋਗ ਕੀਤਾ ਜਾਵੇਗਾ। ਡਾ: ਬਲਵਿੰਦਰ ਸਿੰਘ ਸਿੱਧੂ, ਕਮਿਸ਼ਨਰ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਇਸ ਸਮੂਹ ਦੇ ਕਨਵੀਨਰ ਹੋਣਗੇ। ਉਹ ਇਸ ਸਮੂਹ ਦੀਆਂ ਬੈਠਕਾਂ ਬੁਲਾਉਣਗੇ ਜਿਸ ਵਿਚ ਬੈਂਕਿੰਗ ਸੈਕਟਰ, ਚੀਫ ਜਨਰਲ ਮੈਨੇਜਰ ਨਾਬਾਰਡ ਅਤੇ ਕਨਵੀਨਰ ਸਟੇਟ ਲੈਵਲ ਬੈਂਕਰਜ਼ ਕਮੇਟੀ ਪੰਜਾਬ ਨੂੰ ਵੀ ਸ਼ਾਮਿਲ ਕਰਨਗੇ।
ਇਹ ਸਮੂਹ ਕਿਸਾਨਾਂ ਦੀਆਂ ਵੱਖ ਵੱਖ ਸ਼ੇ੍ਰਣੀਆਂ ਸਿਰ ਸੰਸਥਾਗਤ ਅਤੇ ਗੈਰ-ਸੰਸਥਾਗਤ ਅਦਾਰਿਆਂ ਦੇ ਕਰਜ਼ੇ ਦੇ ਮੁਲਾਂਕਣ ਤੋਂ ਇਲਾਵਾ ਬੁਰੇ ਕਰਜ਼ੇ ਦਾ ਵੀ ਅੰਦਾਜ਼ਾ ਲਗਾਏਗਾ ਅਤੇ ਕਰਜ਼ ਨਿਪਟਾਰੇ ਸਬੰਧੀ ਸੁਝਾਅ ਦੇਵੇਗਾ। ਇਹ ਸਮੂਹ ਕਰਜ਼ੇ ਦੇ ਨਿਪਟਾਰੇ ਲਈ ਲੋੜੀਂਦੇ ਆਰਥਿਕ ਸੋਮਿਆਂ ਸਬੰਧੀ ਵੀ ਸਰਕਾਰ ਨੂੰ ਆਪਣੇ ਸੁਝਾਅ ਦੇਵੇਗਾ। ਇਹ ਮਾਹਿਰਾਂ ਦਾ ਸਮੂਹ ਆਪਣੀ ਜ਼ਰੂਰਤ ਅਨੁਸਾਰ ਹੋਰ ਮੈਂਬਰ ਵੀ ਨਾਮਜ਼ਦ ਕਰ ਸਕੇਗਾ ਤਾਂ ਜੋ ਸਰਕਾਰ ਵੱਲੋਂ ਦਿੱਤੇ ਟੀਚੇ ਨੂੰ ਮੁਕੰਮਲ ਕੀਤਾ ਜਾ ਸਕੇ ਅਤੇ ਕਿਸਾਨਾਂ ਦੇ ਭਲੇ ਲਈ ਯੋੋਗ ਯੋਜਨਾਬੰਦੀ ਉਲੀਕੀ ਜਾ ਸਕੇ। ਇਸ ਸਮੂਹ ਨੂੰ ਪੰਜਾਬ ਮੰਡੀ ਬੋਰਡ ਸਕੱਤਰੇਤ ਸਹਿਯੋਗ ਦੇਣ ਤੋਂ ਇਲਾਵਾ ਗੈਰ ਸਰਕਾਰੀ ਮੈਂਬਰਾਂ ਦੇ ਭੱਤੇ ਆਦਿ ਦੀ ਭਰਪਾਈ ਵੀ ਕਰੇਗਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…