ਕੈਪਟਨ ਅਮਰਿੰਦਰ ਵੱਲੋਂ ਪੰਜਾਬ ਨੂੰ ਤਰੱਕੀ ਦੀ ਰਾਹ ’ਤੇ ਲਿਆਉਣ ਲਈ 9 ਨੁਕਾਤੀ ਏਜੰਡਾ ਜਾਰੀ

ਅੰਕੁਰ ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਦਸੰਬਰ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਤਰੱਕੀ ਤੇ ਵਿਕਾਸ ਦੀ ਰਾਹ ਉੱਤੇ ਵਾਪਸ ਲਿਆਉਣ ਲਈ ਅੱਜ 9 ਨੁਕਾਤੀ ਏਜੰਡਾ ਜਾਰੀ ਕਰਦਿਆਂ ਕਿਹਾ ਕਿ ਬਾਦਲ ਪਿਊ-ਪੁੱਤ ਨੇ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਸੂਬੇ ਨੂੰ ਬਰਬਾਦੀ ਦੀ ਦਲ ਦਲ ਵਿੱਚ ਧਕੇਲ ਦਿੱਤਾ ਹੈ। ਨਵੇਂ ਨਰੋਏ ਪੰਜਾਬ ਲਈ ਕੈਪਟਨ ਨੇ 9 ਨੁਕਤਿਆਂ ਦੇ ਬੈਨਰ ਹੇਠ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਪਾਣੀਆਂ ਦੀ ਵੰਡ, ਨਸ਼ਾਖੋਰੀ, ਉਦਯੋਗਿਕ ਤੇ ਖੇਤੀ ਵਿਕਾਸ ਵਰਗੇ ਗੰਭੀਰ ਮੁੱਦਿਆਂ ਸਮੇਤ ਸੂਬੇ ਦੀਆਂ ਮੁੱਖ ਸਮੱਸਿਆਵਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਪਾਰਟੀ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਉਕਤ ਏਜੰਡੇ ’ਤੇ ਕੰਮ ਕਰਨ ਲਈ ਤੱਤਪਰ ਹੈ। ਇਸ ਐਕਸ਼ਨ ਪਲਾਨ ਪਿੱਛੇ ਰਣਨੀਤਕ ਸਿਧਾਂਤਾਂ ਨੂੰ ਗਿਣਾਉਂਦਿਆਂ ਕੈਪਟਨ ਨੇ ਕਿਹਾ ਕਿ ਇਨ੍ਹਾਂ ਦਾ ਟੀਚਾ ਪੂਰੀ ਤਰ੍ਹਾਂ ਨਾਲ ਨਵੇਂ ਪੰਜਾਬ ਦੀ ਸਿਰਜਨਾ ਕਰਨਾ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਪੰਜਾਬ ’ਚੋਂ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਨਸ਼ਾ ਸਪਲਾਈ, ਵਿਕਰੀ ਅਤੇ ਖਪਤ ਚਾਰ ਹਫ਼ਤਿਆਂ ਵਿੱਚ ਬੰਦ ਕਰਕੇ ਸੂਬੇ ਤੋਂ ਨਸ਼ਾਖੋਰੀ ਨੂੰ ਖਤਮ ਕਰਨ ਦੀ ਵਚਨਬੱਧ ਹੋਣਗੇ। ਘਰ-ਘਰ ਰੁਜ਼ਗਾਰ: ਸਮਾਂਬੱਧ ਰੁਜ਼ਗਾਰ ਸਕੀਮ, ਪੰਜ ਸਾਲਾਂ ਵਿੱਚ ਹਰੇਕ ਪਰਿਵਾਰ ਦੇ ਘੱਟੋਂ ਘੱਟ ਇਕ ਮੈਂਬਰ ਨੂੰ ਨੌਕਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬੇਰੁਜ਼ਗਾਰਾਂ ਨੂੰ ਹਰੇਕ ਮਹੀਨੇ 2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਕਿਸਾਨਾਂ ਲਈ ਆਰਥਿਕ ਤੇ ਸਮਾਜਿਕ ਸੁਰੱਖਿਆ। ਵਪਾਰ, ਬਿਜਨਸ ਤੇ ਉਦਯੋਗ ਲਈ ਕਾਰੋਬਾਰ ਦੀ ਅਜ਼ਾਦੀ ਤੇ ਉਚਿਤ ਕੀਮਤਾਂ ’ਤੇ ਬਿਜਲੀ, ਪਾਣੀ ਤੇ ਸਫਾਈ ਸੁਰੱਖਿਆ। ਮਹਿਲਾ ਸਸ਼ਕਤੀਕਰਨ: ਨੌਕਰੀਆਂ, ਸਿੱਖਿਅਕ ਸੰਸਥਾਵਾਂ ਤੇ ਸਾਰੀਆਂ ਸ਼੍ਰੇਣੀਆਂ ਵਿੱਚ ਰਿਹਾਇਸ਼ੀ ਤੇ ਵਪਾਰਕ ਪਲਾਟਾਂ ਦੀ ਅਲਾਟਮੈਂਟ ਵਿੱਚ ਅੌਰਤਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ। ਅਨੁਸੂਚਿਤ ਜਾਤਾਂ ਲਈ ਫ੍ਰੀ ਘਰ – ਲਾਇਕ ਬੇਘਰ ਅਨੁਸੂਚਿਤ ਜਾਤਾਂ ਨੂੰ 1 ਲੱਖ ਰੁਪਏ ਵਿੱਤੀ ਸਹਾਇਤਾ ਸਮੇਤ ਮੁਫ਼ਤ ਘਰ ਜਾਂ 5-ਮਰਲਾ ਪਲਾਟ ਦਿੱਤੇ ਜਾਣਗੇ। ਪਛੜੀਆਂ ਸ਼੍ਰੇਣੀਆਂ ਦੇ ਸਮਰਥਨ ਲਈ ਹੋਰ ਪਛੜੀਆਂ ਸ਼੍ਰੇਣੀਆਂ ਲਈ ਨੌਕਰੀਆਂ ਵਿੱਚ 12 ਤੋਂ 15 ਪ੍ਰਤੀਸ਼ਤ, ਸਿੱਖਿਅਕ ਸੰਸਥਾਵਾਂ ਵਿੱਚ 5 ਤੋਂ 10 ਰਾਖਵਾਂਕਰਨ ਵਧਾਇਆ ਜਾਵੇਗਾ। ਜ਼ਮੀਨੀ ਪੱਧਰ ’ਤੇ ਗਾਰਡੀਅੰਸ ਆਫ਼ ਗਵਰਨੈਸ (ਜੀਓਜੀ) ਵਜੋਂ ਕੰਮ ਕਰਨ ਲਈ ਸਾਬਕਾ ਫੌਜ਼ੀਆਂ ਦੇ ਨਵੇਂ ਵਿਭਾਗ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਸਰਕਾਰੀ ਸਕੀਮਾਂ ਦੇ ਲਾਗੂ ਹੋਣ ’ਤੇ ਨਿਗਰਾਨੀ ਰੱਖੀ ਜਾ ਸਕੇ ਅਤੇ ਪੁਖਤਾ ਕੀਤਾ ਜਾ ਸਕੇ ਕਿ ਪਿੰਡ, ਕਲਸਟਰ ਤੇ ਬਲਾਕ ਪੱਧਰ ’ਤੇ ਫੰਡਾਂ ਦਾ ਸਹੀ ਇਸਤੇਮਾਲ ਹੋਵੇ। ਕਾਂਗਰਸ ਪ੍ਰਧਾਨ ਨੇ ਪੰਜਾਬ ਦੇ ਲੋਕਾਂ ਦੇ ਚੇਹਰਿਆਂ ’ਤੇ ਮੁਸਕਾਨ ਵਾਪਸ ਲਿਆਉਣ ਸਬੰਧੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ 9 ਨੁਕਤੇ ਸੂਬੇ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਛੁਟਕਾਰਾ ਦਿਲਾਉਣਗੇ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…