nabaz-e-punjab.com

ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਖਾਲਿਸਤਾਨੀਆਂ ਨਾਲ ਗੁਪਤ ਗੱਲਬਾਤ ਦੇ ਦੋਸ਼ਾਂ ਨੂੰ ਖਾਰਜ ਕੀਤਾ

ਨਬਜ਼-ਏ-ਪੰਜਾਬ ਬਿਊਰੋ, 30 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਵਰ•ੇ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਧਾਰਮਿਕ ਪੱਤਾ ਖੇਡਣ ਲਈ ਕਾਂਗਰਸ ਵੱਲੋਂ ਖਾਲਿਸਤਾਨੀਆਂ ਨਾਲ ਸੁਰ ਮਿਲਾਉਣ ਬਾਰੇ ਅਕਾਲੀਆਂ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਬਾਦਲਾਂ ਨੇ ਇਕ ਵਾਰ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਝੀ ਚਾਲ ਚੱਲੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਾਲਿਸਤਾਨੀਆਂ ਦੇ ਸਮਰਥਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ•ਾਂ ਕਿਹਾ ਕਿ ਉਹ ਹਮੇਸ਼ਾ ਹੀ ਆਈ.ਐਸ.ਆਈ. ਅਤੇ ਖਾਲਿਸਤਾਨੀਆਂ ਵਰਗੇ ਫੁੱਟ ਪਾਊ ਤੱਤਾਂ ਵਿਰੁੱਧ ਡਟ ਕੇ ਆਵਾਜ਼ ਉਠਾਉਂਦੇ ਆਏ ਹਨ ਅਤੇ ਸੂਬੇ ਵਿੱਚ ਬਹੁਤ ਘਾਲਣਾ ਘਾਲ ਕੇ ਹਾਸਲ ਕੀਤੀ ਅਮਨ-ਸ਼ਾਂਤੀ ਵਿੱਚ ਕਿਸੇ ਨੂੰ ਵੀ ਵਿਘਨ ਪਾਉਣ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਨਾਮਵਰ ਪੱਤਰਕਾਰ ਵੀਰ ਸਾਂਘਵੀ ਨਾਲ ਇੰਟਰਵਿਊ ਵਿੱਚ ਮੁੱਖ ਮੰਤਰੀ ਨੇ ਉਨ•ਾਂ ਦੀ ਸਰਕਾਰ ਦੇ ਪ੍ਰਸਤਾਵਿਤ ਬੇਅਦਬੀ ਵਿਰੋਧੀ ਕਾਨੂੰਨ ਦੇ ਹੱਕ ਵਿੱਚ ਜ਼ੋਰਦਾਰ ਸਟੈਂਡ ਲਿਆ ਜਿਸ ਤਹਿਤ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ‘ਤੇ ਉਮਰ ਕੈਦ ਦੀ ਸਜ਼ਾ ਦਾ ਉਪਬੰਧ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਇਹ ਕਦਮ ਰਾਸ਼ਟਰ ਨੂੰ ਤੋੜਣ ਦੀ ਕਿਸੇ ਵੀ ਕੋਸ਼ਿਸ਼ ਨੂੰ ਠੱਲ• ਪਾਏਗਾ।
ਬਾਦਲਾਂ ਵੱਲੋਂ ਸਦਾ ਹੀ ਮੁਲਕ ਦੀ ਏਕਤਾ ਦੇ ਹੱਕ ‘ਚ ਖੜ•ਣ ਦੇ ਦਾਅਵਿਆਂ ਨੂੰ ਮੁੱਢੋਂ ਨਕਾਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਦੇ ਮਾੜੇ ਦੌਰ ਲਈ ਪ੍ਰਕਾਸ਼ ਸਿੰਘ ਬਾਦਲ ਹੀ ਜ਼ਿੰਮੇਵਾਰ ਹੈ ਅਤੇ ਇਸ ਵਿੱਚ ਅੱਤਵਾਦ ਦਾ ਉਹ ਕਾਲਾ ਦੌਰ ਵੀ ਸ਼ਾਮਲ ਹੈ ਜਿਸ ਵਿੱਚ 35000 ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ। ਮੁੱਖ ਮੰਤਰੀ ਨੇ ਕਿਹਾ,”ਪੰਜਾਬ ਦੀ ਅਮਨ-ਸ਼ਾਂਤੀ ਲਈ ਸਮਝੌਤਾ ਕਰਨ ਵਾਸਤੇ ਚੁੱਕੇ ਜਾਣ ਵਾਲੇ ਹਰ ਕਦਮ ਵਿੱਚ ਬਾਦਲ ਹਮੇਸ਼ਾ ਹੀ ਅੜਿੱਕਾ ਡਾਹੁੰਦਾ ਰਿਹਾ ਹੈ। ਜਦੋਂ ਕਦੇ ਵੀ ਅਸੀਂ ਮਸਲੇ ਦੇ ਹੱਲ ਦੇ ਨੇੜੇ ਪਹੁੰਚਦੇ ਸਾਂ ਤਾਂ ਉਹ ਇਸ ਨੂੰ ਤਾਰਪੀਡੋ ਕਰਕੇ ਕੀਤੇ ਕਰਾਏ ‘ਤੇ ਪਾਣੀ ਫੇਰ ਦਿੰਦਾ ਸੀ।” ਮੁੱਖ ਮੰਤਰੀ ਨੇ ਅਕਾਲੀ ਆਗੂ ਨੂੰ ਸਾਬੋਤਾਜ ਦਾ ਮਾਸਟਰ ਕਰਾਰ ਦਿੱਤਾ ਜਿਸ ਨੇ ਜਦੋਂ ਵੀ ਮੁੱਖ ਮੰਤਰੀ ਬਣਨਾ ਹੁੰਦਾ ਸੀ ਤਾਂ ਅੰਦੋਲਨ ਦਾ ਰਾਹ ਫੜ ਲੈਂਦਾ ਸੀ।
ਮੁੱਖ ਮੰਤਰੀ ਨੇ ਬਾਦਲਾਂ ਨਾਲ ਨਰਮੀ ਵਰਤੇ ਜਾਣ ਤੋਂ ਪੂਰੀ ਤਰ•ਾਂ ਇਨਕਾਰ ਕਰਦਿਆਂ ਕਿਹਾ ਕਿ ਉਹ ਸਿਆਸੀ ਬਦਲਾਖੋਰੀ ਵਿੱਚ ਵਿਸ਼ਵਾਸ ਨਹੀਂ ਰੱਖਦੇ। ਪ੍ਰਕਾਸ਼ ਸਿੰਘ ਬਾਦਲ ਨੂੰ ਧੋਖੇਬਾਜ਼ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਨਿਆਂ ਪ੍ਰਣਾਲੀ ਵੱਲੋਂ ਆਪਣਾ ਕੰਮ ਕਰਨ ਦਾ ਇੰਤਜ਼ਾਰ ਕਰਨਗੇ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ 2015 ਤੋਂ ਪਿੱਛੋਂ ਬੇਅਦਬੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਅਤੇ ਉਨ•ਾਂ ਦੀ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਸੁਪਰੀਮ ਕੋਰਟ ਦੇ ਦਿਸ਼ਾਂ-ਨਿਰਦੇਸ਼ਾਂ ਦੇ ਮੁਤਾਬਿਕ ਮੁਲਕ ਨੂੰ ਫਿਰਕੂ ਲੀਹਾਂ ‘ਤੇ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਨੱਥ ਪਾਉਣ ਲਈ ਅਜਿਹੇ ਲੋਕਾਂ ਖਿਲਾਫ ਕਾਨੂੰਨ ਹੋਰ ਸਖ਼ਤ ਕੀਤੇ ਜਾਣ ਦੀ ਲੋੜ ਹੈ।
ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ ਉਹ ਸ਼ਰਨਾਰਥੀ ਕੈਂਪਾਂ ਵਿੱਚ 1984 ਦੇ ਦੰਗਾਂ ਪੀੜਤਾਂ ਨੂੰ ਮਿਲੇ ਸਨ ਤਾਂ ਉਨ•ਾਂ ਨੇ ਜਗਦੀਸ਼ ਟਾਈਟਲਰ ਦਾ ਨਾਂ ਨਹੀਂ ਸੀ ਲਿਆ ਪਰ ਹੋਰ ਕਾਂਗਰਸੀ ਲੀਡਰਾਂ ਐਚ.ਕੇ.ਐਲ ਭਗਤ, ਸੱਜਣ ਕੁਮਾਰ, ਅਰਜਨ ਦਾਸ ਅਤੇ ਧਰਮ ਦਾਸ ਸ਼ਾਸਤਰੀ ਦਾ ਨਾਂ ਲਿਆ ਸੀ। ਉਨ•ਾਂ ਕਿਹਾ ਕਿ ਕੁਝ ਵਿਅਕਤੀਆਂ ਦੀ ਸ਼ਮੂਲੀਅਤ ਹੋਣ ‘ਤੇ ਸਮੁੱਚੀ ਕਾਂਗਰਸ ਪਾਰਟੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਤੇ ਇਹੀ ਗੱਲ ਰਾਹੁਲ ਗਾਂਧੀ ਨੇ ਕਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸਾਲ 2002 ਵਿੱਚ ਵਾਪਰੇ ਗੁਜਰਾਤ ਦੇ ਦੰਗਿਆ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦਰਮਿਆਨ ਕਿਸੇ ਤਰ•ਾਂ ਦੀ ਤੁਲਨਾ ਨੂੰ ਰੱਦ ਕਰਦਿਆਂ ਆਖਿਆ ਕਿ ਗੁਜਰਾਤ ਦੇ ਦੰਗੇ ਕਰਵਾਏ ਗਏ ਸਨ ਜਦਕਿ 1984 ਦੇ ਸਿੱਖ ਵਿਰੋਧੀ ਦੰਗੇ ਕੁਝ ਘਟਨਾਵਾਂ ਤੋਂ ਬਾਅਦ ਦਾ ਪ੍ਰਤਿਕ੍ਰਮ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦਿਨਾਂ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਤੇ ਉਹ ਛੇਤੀ ਇਤਿਹਾਸ ਦਾ ਹਿੱਸਾ ਬਣ ਜਾਣਗੇ। ਉਨ•ਾਂ ਕਿਹਾ ਕਿ ਭਾਜਪਾ ਵੱਲੋਂ 1984 ਦੇ ਇਸ ਮਸਲੇ ਨੂੰ ਚੁੱਕਣ ਨਾਲ ਆਗਾਮੀ ਲੋਕ ਸਭਾ ਚੋਣਾਂ ਵਿਚ ਵੋਟਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ•ਾਂ ਕਿਹਾ ਕਿ ਲੋਕ ਨੌਕਰੀਆਂ ਚਾਹੁੰਦੇ ਹਨ ਅਤੇ ਅਮਨ-ਸ਼ਾਂਤੀ ਤੇ ਵਿਕਾਸ ਹਾਮੀ ਹਨ। ਉਨ•ਾਂ ਕਿਹਾ ਕਿ ਨਵੀਂ ਪੀੜ•ੀ ਦਾ ਧਾਰਮਿਕ ਕੱਟੜਵਾਦ ਨਾਲ ਕੋਈ ਲੈਣਾ-ਦੇਣਾ ਨਹੀਂ।
ਮੁੱਖ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਪੰਜਾਬ ਵਿੱਚੋਂ 13 ਦੀਆਂ 13 ਸੀਟਾਂ ਜਿੱਤ ਕੇ ਹੂੰਝਾ ਫੇਰ ਦੇਵੇਗੀ।
ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ•ਾਂ ਨੇ ਹੀ ਆਪਣੇ ਕੈਬਨਿਟ ਸਾਥੀ ਨੂੰ ਆਪਣੇ ਮਿੱਤਰ ਦੇ ਹਲਫਦਾਰੀ ਸਮਾਗਮ ਵਿਚ ਜਾਣ ਦੀ ਇਜਾਜ਼ਤ ਦਿੱਤੀ ਸੀ ਅਤੇ ਉਨ•ਾਂ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਅਤੇ ਨਾ ਹੀ ਉਨ•ਾਂ ਨੂੰ ਪਾਕਿਸਤਾਨ ਵਿਚਲੇ ਕਸ਼ਮੀਰ ਦੇ ਰਾਸ਼ਟਰਪਤੀ ਨਾਲ ਬੈਠਣ ‘ਤੇ ਕੋਈ ਇਤਰਾਜ਼ ਹੈ ਕਿਉਂ ਜੋ ਸ੍ਰੀ ਸਿੱਧੂ ਉਸ ਨੂੰ ਪਛਾਣਦੇ ਨਹੀਂ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਨੇ ਇਤਰਾਜ਼ ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫੀ ਪਾਉਣ ‘ਤੇ ਕੀਤਾ ਸੀ ਕਿਉਂਕਿ ਇਹ ਫੌਜ ਮੁਖੀ ਕਸ਼ਮੀਰ ਵਿੱਚ ਆਏ ਦਿਨ ਜਾਨਾਂ ਗਵਾਉਣ ਵਾਲੇ ਭਾਰਤੀ ਸੈਨਿਕਾਂ ਲਈ ਜ਼ਿੰਮੇਵਾਰ ਹੈ। ਉਨ•ਾਂ ਕਿਹਾ ਕਿ ਇਹ ਪੂਰੀ ਤਰ•ਾਂ ਨਾ-ਬਰਦਾਸ਼ਤਯੋਗ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਹ ਉਸ ਸਥਿਤੀ ਵਿਚ ਹੁੰਦੇ ਤਾਂ ਉਨ•ਾਂ ਨੇ ਪਾਕਿਸਤਾਨ ਦੇ ਜਨਰਲ ਨੂੰ ਜੱਫੀ ਪਾਉਣ ਦੀ ਬਜਾਏ ਉਸ ਵੱਲ ਪਿੱਠ ਕਰ ਲੈਣੀ ਸੀ ਜਿਵੇਂ ਕਿ ਉਨ•ਾਂ ਨੇ ਕੈਨੇਡਾ ਦੇ ਮੰਤਰੀ ਹਰਜੀਤ ਸੱਜਣ ਨਾਲ ਕੀਤਾ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…