ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਡਨ ਵਿੱਚ ਆਪਣੀ ਕਿਤਾਬ ਰਿਲੀਜ਼ ਕਰਕੇ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਵਿਸ਼ਵ ਦੀਆਂ ਵੱਖ-ਵੱਖ ਫੌਜਾਂ ਵਿੱਚ ਸਿੱਖ ਸੈਨਿਕਾਂ ਦੀ ਭੂਮਿਕਾ ਤੇ ਬਹਾਦਰੀ ਦੀ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਲੰਡਨ, 13 ਸਤੰਬਰ:
ਸਾਰਾਗੜ੍ਹੀ ਜੰਗ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਦੋਂ ਲੰਡਨ ਦੇ ਨੈਸ਼ਨਲ ਰਾਇਲ ਮਿਊਜ਼ੀਅਮ ਵਿੱਚ ਬਿਗਲ ਵੱਜਿਆ ਤਾਂ ਉੱਥੇ ਮੌਜੂਦ ਪਤਵੰਤਿਆਂ ਵਿੱਚ ਚੁੱਪ ਪਸਰ ਗਈ। ਸਾਰਾਗੜ੍ਹੀ ਜੰਗ ਦੀ 120ਵੀਂ ਵਰੇ੍ਹਗੰਢ ਮੌਕੇ ਇਸ ਇਤਿਹਾਸਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਰਿਲੀਜ਼ ਕਰਨ ਦੀ ਘੜੀ ਉਨ੍ਹਾਂ 22 ਯੋਧਿਆਂ ਦੀ ਬਹਾਦਰੀ ਤੇ ਜਜ਼ਬੇ ਦਾ ਹਿੱਸਾ ਬਣੀ ਗਈ ਜਿਨ੍ਹਾਂ ਨੇ ਆਤਮ ਸਮਪਰਣ ਦੀ ਬਜਾਏ ਸ਼ਹਾਦਤ ਨੂੰ ਤਰਜੀਹ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਨਾ ਸਿਰਫ 36ਵੀਂ ਸਿੱਖਜ਼ ਜਿਸ ਨਾਲ ਇਨ੍ਹਾਂ ਮਹਾਨ ਯੋਧਿਆਂ ਦਾ ਨਾਤਾ ਸੀ, ਲਈ ਸਗੋਂ ਸਿੱਖ ਭਾਈਚਾਰੇ ਲਈ ਮਾਣ ਵਾਲੇ ਪਲ ਦੱਸਿਆ।
ਮੁੱਖ ਮੰਤਰੀ ਨੇ ਹਾਜ਼ਰੀਨਾਂ ਨਾਲ ਸਾਰਾਗੜ੍ਹੀ ਦੀ ਜੰਗ ਦੇ ਅੰਤਮ ਕੁਝ ਘੰਟਿਆਂ ਦੇ ਉਨ੍ਹਾਂ ਕਸ਼ਟਦਾਇਕ ਪਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਦੀ ਇਨ੍ਹਾਂ 22 ਸੈਨਿਕਾਂ ਨੂੰ ਗੁਜ਼ਰਨਾ ਪਿਆ ਅਤੇ ਨਾਲ ਹੀ ਉਮੀਦ ਜ਼ਾਹਰ ਕੀਤੀ ਕਿ ਇਨ੍ਹਾਂ ਸੂਰਬੀਰਾਂ ਦੀ ਯਾਦ ਹਮੇਸ਼ਾ ਚੇਤਿਆਂ ਵਿੱਚ ਵਸੀ ਰਹੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਹ ਜੰਗ ਹੈ ਜੋ ਸਦਾ ਸਿੱਖ ਰੈਜੀਮੈਂਟ ਦੇ ਹਰੇਕ ਜਵਾਨ ਦੇ ਜ਼ਿਹਨ ਵਿੱਚ ਰਹਿੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਅਤੇ ਹਰੇਕ ਸੈਨਿਕ ਇਹੀ ਸੋਚਦਾ ਹੈ ਕਿ ਅਜਿਹੀਆਂ ਹਾਲਤਾਂ ਵਿੱਚ ਉਹ ਕੀ ਕਰਦੇ। ਮੁੱਖ ਮੰਤਰੀ ਨੇ ਹਵਾਲਦਾਰ ਈਸ਼ਰ ਸਿੰਘ ਦੀ ਅਨੂਠੀ ਅਗਵਾਈ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਜੰਗ ਦੇ ਨਤੀਜੇ ਤੋਂ ਜਾਣੰੂ ਹੁੰਦੇ ਹੋਏ ਇਕ ਵਾਰ ਵੀ ਪਿੱਛੇ ਨਾ ਹਟਣ ਦੀ ਬਜਾਏ ਆਪਣੇ ਸੈਨਿਕਾਂ ਦੀ ਸ਼ਹਾਦਤ ਤੱਕ ਸੰਜਮ ਨਾਲ ਇਸ ਅਸਾਵੀਂ ਜੰਗ ਦੀ ਅਗਵਾਈ ਕੀਤੀ।
‘ਦਾ ਸਾਰਾਗੜ੍ਹੀ ਫਾਊਂਡੇਸ਼ਨ’ ਦੀ ਅਗਵਾਈ ਵਿੱਚ ਹੋਏ ਸਮਾਗਮ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਿਸਥਾਰ ਵਿੱਚ ਪੇਸ਼ਕਾਰੀ ਦਿੱਤੀ ਅਤੇ ‘ਬਹਾਦਰੀ ਦੀਆਂ ਮੂਰਤਾਂ’ ਸਿਰਲੇਖ ਹੇਠ ਦਿੱਤੇ ਸਾਰਾਗੜ੍ਹੀ ਯਾਦਗਾਰੀ ਭਾਸ਼ਣ ਦੌਰਾਨ ਭਾਰਤੀ ਫੌਜ ਵਿੱਚ ਸਿੱਖਾਂ ਦੀ ਨੁਮਾਇੰਦੀ ਘੱਟ ਹੋਣ ਦੇ ਸੁਝਾਅ ਨੂੰ ਰੱਦ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮਹਿਜ਼ ਧਾਰਨਾ ਦਾ ਮਾਮਲਾ ਹੈ। ਜਿਸ ਨੂੰ ਉਹ ਜਮਾਤੀ ਨੁਮਾਇੰਦਗੀ ਪ੍ਰਵਾਨਦੇ ਹਨ। ਇਸ ਮੌਕੇ ਮੁੱਖ ਮੰਤਰੀ, ਜਿਨ੍ਹਾਂ ਦੀ ਕਿਤਾਬ ‘ਦਾ 36ਵੀਂ ਸਿੱਖਜ਼ ਇਨ ਦਾ ਤਿਰਾਹ ਕੰਪੇਨ 1897-98-ਸਾਰਾਗੜ੍ਹੀ ਐਂਡ ਦਾ ਡਿਫੈਂਸ ਆਫ਼ ਦਾ ਸਮਾਣਾ ਫੋਰਟ’ ਲਾਂਚ ਕੀਤੀ ਗਈ, ਨੇ ਕਿਹਾ ਕਿ ਬਰਤਾਨੀਆ ਅਤੇ ਕੈਨੇਡਾ ਦੀ ਫੌਜ ਵਿੱਚ ਸਿੱਖਾਂ ਦੀ ਸ਼ਮੂਲੀਅਤ ਸਿੱਖ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਉਨ੍ਹਾਂ ਦੀ ਬਹਾਦਰੀ ਕਰਕੇ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਅਤੇ ਸਿੱਖ ਸੈਨਿਕਾਂ ਨੇ ਹਮੇਸ਼ਾ ਹੀ ਭਾਈਚਾਰੇ ਦੀ ਸ਼ਾਨ ਵਿੱਚ ਵਾਧਾ ਕੀਤਾ ਹੈ।
ਮੁੱਖ ਮੰਤਰੀ ਨੇ ਸਾਰਾਗੜ੍ਹੀ ਦਿਵਸ ’ਤੇ ਆਪਣੀ ਕਿਤਾਬ ਰਿਲੀਜ਼ ਹੋਣ ਨੂੰ ਇਸ ਜੰਗ ਦੇ ਸ਼ਹੀਦਾਂ ਨੂੰ ਨਿਮਾਣੀ ਸ਼ਰਧਾਂਜਲੀ ਦੱਸਿਆ ਜੋ ਫੌਜ ਦੇ ਇਤਿਹਾਸ ਵਿੱਚ ਜਿੰਦਾ ਮਿਸਾਲ ਰਹੇਗੀ ਜਿਸ ਨੂੰ ਵਿਸ਼ਵ ਦੀ ‘ਲਾਸਟ ਪੋਸਟ’ ਕਰਕੇ ਜਾਣਿਆ ਜਾਂਦਾ ਹੈ। ਇਸ ਮੌਕੇ ਮੁੱਖ ਮੰਤਰੀ ਨੇ 1988 ਤੋਂ 1992 ਤੱਕ ਬਰਤਾਨਵੀ ਫੌਜ ਦੇ ਚੀਫ ਆਫ਼ ਦੀ ਜਨਰਲ ਸਟਾਫ ਵਜੋਂ ਸੇਵਾਵਾਂ ਨਿਭਾਅ ਚੁੱਕੇ ਫੀਲਡ ਮਾਰਸ਼ਲ ਸਰ ਜੌਹਨ ਲਿਓਨ ਚੈਪਲ ਨੂੰ ਆਪਣੀ ਕਿਤਾਬ ਦੀ ਕਾਪੀ ਭੇਟ ਕੀਤੀ। ਇਸ ਮੌਕੇ 36ਵੀਂ ਸਿੱਖਜ਼ ਦੇ ਕਮਾਡੈਂਟ ਲੈਫਟੀਨੈਂਟ ਕਰਨਲ ਜੌਹਨ ਹੌਗਟਨ ਦੇ ਪੋਤਰੇ ਸਮੇਤ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ। ਕਰਨਲ ਹੌਗਟਨ ਨੂੰ ਸਾਰਾਗੜ੍ਹੀ ਦੀ ਜੰਗ ਤੋਂ ਬਾਅਦ ਤਿਰਾਹ ਮਿੁਹੰਮ ਵਿੱਚ ਆਪਣੇ ਯੋਗਦਾਨ ਲਈ ਕੋਈ ਬਹਾਦਰੀ ਪੁਰਸਕਾਰ ਹਾਸਲ ਨਹੀਂ ਹੋਇਆ ਸੀ ਕਿਉਂ ਜੋ ਉਸ ਸਮੇਂ ਅਜਿਹੇ ਐਵਾਰਡ ਮਰਨ ਉਪਰੰਤ ਦੇਣ ਦੀ ਆਗਿਆ ਨਹੀਂ ਸੀ। ਇਹ ਪੁਰਸਕਾਰ ਕਾਫੀ ਦੇਰ ਬਾਅਦ ਸ਼ੁਰੂ ਹੋਏ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…