Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 5000 ਏਕੜ ਰਕਬੇ ‘ਤੇ ਪ੍ਰਾਜੈਕਟ ਦੇ ਦੂਜੇ ਪੜਾਅ ਲਈ ਕੁਆਰਕ ਸਿਟੀ ਨਾਲ ਸਹਿਸਤੀ ਪੱਤਰ ‘ਤੇ ਹਸਤਾਖਰ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 6 ਨਵੰਬਰ- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਤਿ ਆਧੁਨਿਕ ਉਦਯੋਗਿਕ ਪਾਰਕਾਂ, ਉਦਯੋਗਿਕ ਮਾਡਲ ਟਾਊਨਾਂ ਅਤੇ ਸੰਗਠਿਤ ਟਾਊਨਸ਼ਿਪਜ਼ ਤਿਆਰ ਕਰਨ ਲਈ ਪ੍ਰਾਜੈਕਟ ਦੇ ਦੂਜੇ ਪੜਾਅ ਵਾਸਤੇ ਮੈਸਰਜ਼ ਕੁਆਰਕ ਸਿਟੀ ਪ੍ਰਾਈਵੇਟ ਲਿ. ਦੇ ਨਾਲ ਇਕ ਸਮਝੌਤੇ ‘ਤੇ ਸਹੀ ਪਾਈ ਹੈ। ਇਹ ਪ੍ਰਾਜੈਕਟ ਸੂਬੇ ਭਰ ਵਿੱਚ 5000 ਏਕੜ ਰਕਬੇ ‘ਤੇ ਫੈਲਿਆ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ•ਾਂ ਦੇ ਕਈ ਕੈਬਨਿਟ ਮੰਤਰੀਆਂ ਦੀ ਹਾਜ਼ਰੀ ਵਿੱਚ ਸੂਚਨਾ ਤਕਨੋਲੋਜੀ ਵਿਭਾਗ ਨੇ ਇਸ ਸਹਿਸਤੀ ਪੱਤਰ ‘ਤੇ ਸਹੀ ਪਾਈ। ਕੈਪਟਨ ਅਮਰਿੰਦਰ ਸਿੰਘ ਨੇ ਕੁਆਰਕ ਸਿਟੀ ਪ੍ਰਾਜੈਕਟ ਦੇ ਪਸਾਰ ਦੀ ਚੋਣ ਕਰਨ ਵਾਸਤੇ ਚੇਅਰਮੈਨ ਕੁਆਰਕ ਸਿਟੀ ਮੁਹਾਲੀ ਫਰੇਡ ਇਬਰਾਹਿਮ ਨੂੰ ਵਧਾਈ ਦਿੱਤੀ ਹੈ। ਇਹ ਪ੍ਰਾਜੈਕਟ ਸੂਬੇ ਭਰ ਵਿੱਚ ਸਨਅਤੀ ਅਤੇ ਆਰਥਿਕ ਸਰਗਰਮੀਆਂ ਲਈ ਮੀਲ ਦਾ ਪੱਥਰ ਸਾਬਿਤ ਹੋਣ ਤੋਂ ਇਲਾਵਾ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ। ਇਕ ਸੁਝਾਅ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸੂਬੇ ਵਿੱਚ ਆਪਣੇ ਉਦਮ ਸਥਾਪਤ ਕਰਨ ਲਈ ਉਤਸੁਕ ਉਦਯੋਗਪਤੀਆਂ ਦੀਆਂ ਲੰਬਿਤ ਪਈਆਂ ਅਰਜ਼ੀਆਂ ਦੀ ਪ੍ਰਗਤੀ ‘ਤੇ ਨਿਯਮਿਤ ਤੌਰ ‘ਤੇ ਨਿਗਰਾਨੀ ਰੱਖਣ ਵਾਸਤੇ ਪੰਜਾਬ ਬਿਊਰੋ ਆਫ ਇੰਨਵੈਸਟਮੈਂਟ ਪ੍ਰਮੋਸ਼ਨ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਇਨ•ਾਂ ਪ੍ਰਾਜੈਕਟਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਵਾਸਤੇ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਸਕਣ। ਇਕ ਸਰਕਾਰੀ ਬੁਲਾਰੇ ਦੇ ਅਨੁਸਾਰ ਕੁਆਰਕ ਸਿਟੀ ਪ੍ਰਾਜੈਕਟ ਦੇ ਦੂਜੇ ਪੜਾਅ ਦੇ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਉਦਯੋਗਿਕ, ਰਿਹਾਇਸ਼ੀ ਅਤੇ ਵਪਾਰਕ ਮਕਸਦਾਂ ਵਾਸਤੇ ਨਿਰਮਿਤ ਖੇਤਰ ਤੋਂ ਇਲਾਵਾ ਜਨਤਕ ਵਰਤੋਂ, ਸੁਵਿਧਾਵਾਂ ਅਤੇ ਸਾਂਝੇ ਬੁਨਿਆਦੀ ਢਾਂਚੇ ਦੇ ਲਈ ਇਸ ਖੇਤਰ ਨੂੰ ਵੰਡਿਆ ਗਿਆ ਹੈ। ਕੁਲ ਖੇਤਰ ਦਾ 10 ਫੀਸਦੀ ਰਕਬਾ ਸਿੱਖਿਆ ਸੁਵਿਧਾਵਾਂ ਦੇ ਬੁਨਿਆਦੀ ਢਾਂਚੇ ਵਾਸਤੇ ਹੋਵੇਗਾ ਜਦਕਿ ਕਵਰਡ ਏਰੀਏ ਦਾ 30 ਫੀਸਦੀ ਰਕਬਾ ਸਨਅਤਾਂ ਲਈ ਰਾਖਵਾਂ ਹੋਵੇਗਾ ਜਦਕਿ ਹੋਰ 25 ਫੀਸਦੀ ਰਕਬਾ ਹੋਟਲਾਂ, ਸੰਗਠਿਤ ਮਲਟੀ-ਪਲੈਕਸਾਂ ਅਤੇ ਮਾਲਜ ਅਤੇ ਕਨਵੈਂਸ਼ਨ ਸੈਂਟਰਾਂ ਲਈ ਹੋਵੇਗਾ। ਇਸ ਸਹਿਮਤੀ ਪੱਤਰ ਦੇ ਅਨੁਸਾਰ ਰਾਜਪੁਰਾ, ਖਰੜ ਅਤੇ ਫਤਹਿਗੜ ਸਾਹਿਬ ਵਿੱਚ ਸਨਅਤੀ ਪਾਰਕ ਬਣਾਉਣ ਦੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ, ਜ਼ਮੀਨ ਦੀ ਪ੍ਰਾਪਤੀ ਨੂੰ ਕਾਰਜ ਖੇਤਰ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਨੂੰ ਸਮਾਂਬਧ ਵੀ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੇ ਵਾਸਤੇ ਸਰਕਾਰ ਵੱਲੋਂ ਸਮਰਥਨ ਦੇਣ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਫਰੇਡ ਇਬਰਾਹਿਮ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਕੀਤੇ ਗਏ ਸੁਧਾਰਾਂ ਨੇ ਹੁਣ ਵੱਡੀ ਪੱਧਰ ‘ਤੇ ਨਿਵੇਸ਼ ਦਾ ਫਲ ਦੇਣਾ ਸ਼ੁਰੂ ਕਰ ਦਿੱਤਾ ਹੈ। ਰਾਜਪੁਰਾ ਤੋਂ ਇਹ ਮੈਗਾ ਪ੍ਰਾਜੈਕਟ ਸ਼ੁਰੂ ਕਰਨ ਲਈ ਮੁੱਖ ਮੰਤਰੀ ਨੂੰ ਅਪੀਲ ਕਰਦੇ ਹੋਏ ਫਰੇਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਉਨ•ਾਂ ਨੇ ਉਦਮ ਸਥਾਪਤ ਕਰਨ ਦੇ ਵਾਸਤੇ ਆਈ.ਟੀ ਸੈਕਟਰ ਦੇ ਮੁੱਖ ਉਦਮੀਆਂ ਨੂੰ ਆਪਣੇ ਨਾਲ ਪਹਿਲਾਂ ਹੀ ਜੋੜ ਲਿਆ ਹੈ ਜਿਸ ਦੇ ਨਾਲ ਇਸ ਖਿੱਤੇ ਵਿੱਚ ਵੱਡੀ ਪੱਧਰ ‘ਤੇ ਰੋਜ਼ਗਾਰ ਪੈਦਾ ਕਰਨ ਨੂੰ ਮਦਦ ਮਿਲੇਗੀ। ਫਰੇਡ ਨੇ ਕਿਹਾ ਕਿ ਸੂਬੇ ਦੀਆਂ ਨਿਵੇਸ਼ ਪੱਖੀ ਨੀਤੀਆਂ ਹੋਰ ਨਿਵੇਸ਼ ਨੂੰ ਆਕਰਸ਼ਿਤ ਕਰਨਗੀਆਂ। ਉਨ•ਾਂ ਐਲਾਨ ਕੀਤਾ ਕਿ ਉਹ ਨੇੜਲੇ ਭਵਿੱਖ ‘ਚ ਪੰਜਾਬ ਵਿੱਚ ਅੱਗੇ ਹੋਰ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨਗੇ ਤਾਂ ਜੋ ਸੂਬੇ ਵਿੱਚ ਹਾਂ ਪੱਖੀ ਨਿਵੇਸ਼ ਮਨੋਭਾਵਾਂ ਦਾ ਫਾਇਦਾ ਉਠਾਇਆ ਜਾ ਸਕੇ। ਗੌਰਤਲਬ ਹੈ ਕਿ ਨਵੀਂ ਸਰਕਾਰ ਤੋਂ ਬਾਅਦ ਜੁਲਾਈ 2017 ਵਿੱਚ ਵੀ ਪੰਜਾਬ ਸਰਕਾਰ ਦੇ ਨਾਲ ਇਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਸਨ। ਕੁਆਰਕ ਸਿਟੀ ਨੇ ਮੁਹਾਲੀ ਵਿੱਚ 51 ਏਕੜ ਰਕਬੇ ‘ਤੇ ਆਈ.ਟੀ ਪਾਰਕ ਵਿਕਸਿਤ ਕਰਨ ਦਾ ਕਾਰਜ ਹੱਥਾਂ ਵਿੱਚ ਲਿਆ ਸੀ। ਇਸ ਉਪਰ ਪਹਿਲਾਂ ਹੀ 400 ਕਰੋੜ ਰੁਪਏ ਦਾ ਨਿਵੇਸ਼ ਕੁਆਰਕ ਸਿਟੀ ਵੱਲੋਂ ਕਰ ਦਿੱਤਾ ਗਿਆ ਹੈ। ਇਸ ਦੇ ਵਾਸਤੇ ਘੱਟੋਂ ਘੱਟ ਮਿਆਦੀ ਪੂੰਜੀ ਨਿਵੇਸ਼ 700 ਕਰੋੜ ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਸੀ। ਇਹ ਪ੍ਰਾਜੈਕਟ ਆਪਣੇ ਸਮੇਂ ਸੀਮਾਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਉਦਯੋਗ ਤੇ ਕਾਮਰਸ ਤੇ ਸੂਚਨਾ ਤਕਨੋਲੋਜੀ ਵਿਨੀ ਮਹਾਜਨ, ਸੀ.ਈ.ਓ ਇੰਨਵੈਸਟਮੈਂਟ ਪੰਜਾਬ ਰਜਤ ਅਗਰਵਾਲ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ