nabaz-e-punjab.com

ਜਸਟਿਸ ਨਾਰੰਗ ਕਮਿਸ਼ਨ ਰਾਹੀਂ ਰਾਣਾ ਗੁਰਜੀਤ ਨੂੰ ਕਲਿਨ ਚਿੱਟ ਦੇਣ ਦੇ ਰਾਹ ਪਈ ਕੈਪਟਨ ਸਰਕਾਰ: ਸੁਖਪਾਲ ਖਹਿਰਾ

ਵਿਜੈ ਮਾਲੀਆ ਵਾਂਗ ਵੱਡਾ ਡਿਫਾਲਟਰ ਹੈ ਰਾਣਾ ਗੁਰਜੀਤ, ਤੁਰੰਤ ਜਬਤ ਹੋਵੇ ਪਾਸਪੋਰਟ

ਰੇਤ ਖੱਡਾਂ ਦੀ ਬੇਨਾਮੀ ਬੋਲੀ ਵਿਚ ਰਮਨਜੀਤ ਸਿੰਘ ਸਿੱਕੀ ਅਤੇ ਲਾਡੀ ਦਾ ਵੀ ਪੈਸਾ ਲੱਗਿਆ, ਰੱਦ ਹੋਵੇ ਸਾਰੀ ਬੋਲੀ ਪ੍ਰਕਿਰਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਅਗਸਤ:
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਹੈ ਕਿ ਬਹੁ-ਕਰੋੜੀ ਮਾਈਨਿੰਗ ਘੁਟਾਲੇ ਦੇ ਸਰਗਨੇ ਅਤੇ ਪੰਜਾਬ ਦੇ ਸੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਬਰਖ਼ਾਸਤ ਕਰਨ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਸਟਿਸ ਨਾਰੰਗ ਕਮਿਸ਼ਨ ਰਾਹੀਂ ਕਲਿਨ ਚਿੱਟ ਦੇਣ ਦੇ ਰਾਹ ਤੁਰ ਪਈ ਹੈ। ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਪਣੇ ਰਸੋਈਏ ਅਤੇ ਨੌਕਰਾਂ ਦੇ ਨਾਮ ਉਤੇ ਕਰੋੜਾਂ ਰੁਪਏ ਦੀਆਂ ਬੇਨਾਮੀ ਰੇਤ ਬਜਰੀ ਖੱਡਾਂ ਲੈਣ ਦੇ ਮਾਮਲੇ ਵਿਚ ਕੈਪਟਨ ਸਰਕਾਰ ਜਾਂਚ ਦੇ ਨਾਂ ਉੱਤੇ ਕੋਝਾ ਮਜ਼ਾਕ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਇਸ ਕਾਰਵਾਈ ਦੀ ਆਮ ਆਦਮੀ ਪਾਰਟੀ ਜ਼ੋਰਦਾਰ ਨਿੰਦਾ ਕਰਦੀ ਹੈ ਅਤੇ ਜਸਟਿਸ ਨਾਰੰਗ ਕਮਿਸ਼ਨ ਨੂੰ ਰੱਦ ਕਰਦੀ ਹੈ। ਉਨ੍ਹਾਂ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਦਾ ਉਭਰਦਾ ਹੋਇਆ ‘ਵਿਜੈ ਮਾਲੀਆ’ ਕਰਾਰ ਦਿੰਦੇ ਹੋਏ ਰਾਣਾ ਗੁਰਜੀਤ ਸਿੰਘ ਦਾ ਪਾਸਪੋਰਟ ਜਬਤ ਕਰਨ ਅਤੇ ਰੇਤਾ ਬਜਰੀ ਦੀਆਂ ਖੱਡਾਂ ਦੀ ਹਾਲ ਹੀ ਦੌਰਾਨ ਹੋਈ ਸਮੁਚੀ ਬੋਲੀ ਪ੍ਰੀਕ੍ਰਿਆ ਨੂੰ ਰੱਦ ਕਰਨ ਅਤੇ ਨਵੇਂ ਸਿਰਿਓ ਮਾਫੀਆ ਮੁਕਤ ਬੋਲੀ ਕਰਵਾਏ ਜਾਣ ਦੀ ਮੰਗ ਕੀਤੀ। ਖਹਿਰਾ ਨੇ ਜਸਟਿਸ ਨਾਰੰਗ ਨੂੰ ਅਪੀਲ ਕੀਤੀ ਕਿ ਉਹ ਇਕ ਮਹੀਨੇ ਦੀ ਨੌਕਰੀ ਦਾ ਲਾਲਚ ਤਿਆਗ ਕੇ ਜਾਂਚ ਕਮਿਸ਼ਨ ਦੀ ਜਿੰਮੇਦਾਰੀ ਤੋਂ ਲਾਂਬੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਰਾਣਾ ਗੁਰਜੀਤ ਸਿੰਘ ਨਾਲ ਕਲਾਇੰਟ ਵਜੋਂ ਤੱਥ ਜਗਜਾਹਿਰ ਹੋ ਚੁੱਕੇ ਹਨ। ਇਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਜਿੰਮੇਦਾਰੀ ਹਾਈ ਕੋਰਟ ਦੇ ਕਿਸੇ ਵੀ ਮੌਜੂਦਾ ਜੱਜ ਨੂੰ ਸੌਂਪ ਦੇਣੀ ਚਾਹੀਦੀ ਹੈ।
ਸ੍ਰੀ ਖਹਿਰਾ ਨੇ ਕਿਹਾ ਕਿ ਜਸਟਿਸ ਨਾਰੰਗ ਕਮਿਸ਼ਨ ਦੀ ਜਾਂਚ ਲਈ ਜੋ ਸ਼ਰਤਾਂ ਅਤੇ ਨਿਯਮ ਤੈਅ ਕੀਤੇ ਹਨ ਉਹ ਸਿੱਧਾ ਸਿੱਧਾ ਰਾਣਾ ਗੁਰਜੀਤ ਸਿੰਘ ਨੂੰ ਕਲਿਨ ਚਿੱਟ ਦੇਣ ਦਾ ਰਸਤਾ ਹੈ ਕਿਉਂਕਿ ਇਨ੍ਹਾਂ ਸ਼ਰਤਾਂ ਅਤੇ ਹਵਾਲਿਆਂ ਵਿਚ ਇਹ ਨੁਕਤਾ ਸ਼ਾਮਿਲ ਨਹੀਂ ਕੀਤਾ ਗਿਆ ਕਿ ਰਾਣਾ ਗੁਰਜੀਤ ਦੇ ਮਾਮੂਲੀ ਤਨਖਾਹਾਂ ਲੈਣ ਵਾਲੇ ਰਸੋਈਏ ਸਮੇਤ ਦੂਜੇ ਨੌਕਰਾਂ ਦੇ ਖਾਤਿਆਂ ਵਿਚ ਕਰੋੜਾਂ ਰੁਪਏ ਕਿਸ ਸਰੋਤ ‘ਚੋਂ ਆਏ ਹਨ। ਉਨ੍ਹਾਂ ਕਿਹਾ ਕਿ ਇਹ ਮਨੀ ਲਾਂਡਰੀਂਗ ਅਤੇ ਹੋਰ ਵਿੱਤੀ ਬੇਨਿਯਮਾਂ ਦਾ ਸਭ ਤੋਂ ਮਹਤਵਪੂਰਨ ਨੁਕਤਾ ਹੈ ਪਰੰਤੂ ਜਾਂਚ ਦੇ ਘੇਰੇ ਤੋਂ ਬਾਹਰ ਛੱਡ ਦਿੱਤਾ ਹੈ। ਉਨ੍ਹਾਂ ਦਾਆਵਾ ਕੀਤਾ ਕਿ ਜੇਕਰ ਇਹ ਨੁਕੱਤੇ ਜਾਂਚ ਦੇ ਘੇਰੇ ‘ਚ ਨਾ ਲਿਆਂਦਾ ਗਿਆ ਤਾਂ ਜਸਟਿਸ ਨਾਰੰਗ ਕਮਿਸ਼ਨ ਵਲੋਂ ਰਾਣਾ ਗੁਰਜੀਤ ਸਿੰਘ ਉਸੇ ਤਰ੍ਹਾਂ ਕਲਿਨ ਚਿੱਟ ਤੈਅ ਹੈ ਜਿਸ ਤਰ੍ਹਾਂ ਬਾਦਲ ਸਰਕਾਰ ਨੇ ਤਤਕਾਲੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਬਹੁ-ਕਰੋੜੀ ਕਿਤਾਬ ਘੋਟਾਲੇ ਚੋਂ ਜਸਟਿਸ ਜਿੰਦਲ ਕਮਿਸ਼ਨ ਰਾਹੀਂ ਕਲਿਨ ਚਿੱਟ ਦਿੱਤੀ ਸੀ।
ਸ੍ਰੀ ਖਹਿਰਾ ਨੇ ਇਹ ਵੀ ਦੋਸ਼ ਲਗਾਇਆ ਕਿ ਰੇਤ ਬਜਰੀ ਦੀਆਂ ਖੱਡਾਂ ਦੀ ਬੋਲੀ ਵਿਚ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਸ਼ਾਹਕੋਟ ਦੇ ਕਾਂਗਰਸੀ ਨੇਤਾ ਲਾਡੀ ਸਮੇਤ ਹੋਰ ਵੀ ਸੱਤਾਧਾਰੀਆਂ ਦੇ ਬੇਨਾਮੀ ਪੈਸੇ ਲੱਗੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਵਾਂਗ ਕਾਂਗਰਸੀ ਵੀ ਇਸ ਤਰੀਕੇ ਨਾਲ ਕੁਦਰਤੀ ਵਸੀਲਿਆਂ ਦੀ ਲੁੱਟ ਕਰਨ ਦੀ ਤਾਕ ਵਿਚ ਹਨ ਕਿ ਇਕ ਖੱਡ ਲਵੋ ਅਤੇ ਪੂਰੇ ਦਰਿਆ ਨੂੰ ਲੁੱਟ ਲਵੋ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਸਵਾਲ ਕੀਤਾ ਕਿ ਜਿਸ ਰਾਣਾ ਗੁਰਜੀਤ ਸਿੰਘ ਅੱਗੇ ਪੰਜਾਬ ਦੇ ਮੁੱਖ ਮੰਤਰੀ ਬੇਵਸ ਹੋ ਗਏ ਹਨ ਜਦੋਂ ਉਸਦਾ ਰੇਤ ਮਾਫੀਆ ਦਰਿਆਵਾਂ ਨੂੰ ਲੁੱਟੇਗਾ ਤਾਂ ਪੰਜਾਬ ਪੁਲੀਸ ਅਤੇ ਮਾਈਨਿੰਗ ਵਿਭਾਗ ਕਿਵੇਂ ਰੋਕ ਸਕੇਗਾ। ਸ੍ਰੀ ਖਹਿਰਾ ਨੇ ਈ-ਬੋਲੀ ’ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਂਦੇ ਹੋਏ ਦਸਤਾਵੇਜ਼ ਦਿਖਾਏ ਕਿ 17 ਖੱਡਾਂ ਉਪਰ ਇਕਲੌਤਾ ਬੋਲੀ ਕਾਰ ਹੈ। ਇਸ ਲਈ ਇਨ੍ਹਾਂ 17 ਖੱਡਾਂ ਦੀ ਬੋਲੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

(ਬਾਕਸ ਆਈਟਮ)
ਵਿਜੈ ਮਾਲੀਆ ਵਾਂਗ ਰਾਣਾ ਗੁਰਜੀਤ ਵੀ ਵੱਡਾ ਡਫਾਲਟਰ
ਆਪ ਆਗੂ ਸੁਖਪਾਲ ਸਿੰਘ ਖਹਿਰਾ ਨੇ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਦਾ ਵਿਜੈ ਮਾਲੀਆ ਦਸਦਿਆਂ ਕਿਹਾ ਕਿ ਰਾਣਾ ਗੁਰਜੀਤ ਉਤਰ ਪ੍ਰੇਦਸ਼ ਦੇ ਕਿਸਾਨਾਂ ਦਾ ਵੱਡਾ ਡਫਾਲਟਰ ਹੈ। ਉਨ੍ਹਾਂ ਉਤਰ ਪ੍ਰੇਦਸ਼ ਦੇ ਗੰਨਾ ਕਮਿਸ਼ਨਰ ਵਿਪਿਨ ਕੁਮਾਰ ਦਿਵੇਦੀ ਦੇ ਬਿਆਨ ਦੇ ਅਧਾਰ ‘ਤੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਦੀਆਂ ਕਰੀਮਗੰਦ ਜਿਲ੍ਹੇ ਸਮੇਤ ਊਨ (ਸ਼ਾਮਲੀ), ਬੁਲਾਰੀ ਅਤੇ ਬੇਲਵਾੜਾ (ਮੁਰਾਦਾਬਾਦ) ਸਥਿਤ ਚਾਰ ਸ਼ੂਗਰ ਮਿਲਾਂ ਨੇ ਕਿਸਾਨਾਂ ਦੇ 202 ਕਰੋੜ ਰੁਪਏ ਦੇਣੇ ਹਨ, ਜਿਸ ਕਾਰਨ ਇਨ੍ਹਾਂ ਉਪਰ ਮੁਕਦਮਾ ਦਰਜ ਹੋ ਚੁੱਕਾ ਹੈ ਅਤੇ ਪਾਸਪੋਰਟ ਜਬਤ ਕਰਨ ਦੇ ਹੁਕਮ ਵੀ ਹੋ ਚੁੱਕੇ ਹਨ ਇਸ ਲਈ ਰਾਣਾ ਗੁਰਜੀਤ ਸਿੰਘ ਅਤੇ ਉਸਦੇ ਪਰਿਵਾਰ ਦੇ ਪਾਸਪੋਰਟ ਤੁਰੰਤ ਜਬਤ ਹੋਣੇ ਚਾਹੀਦੀ ਹਨ ਤਾਂਕਿ ਇਹ ਵਿਜੈ ਮਾਲੀਆ ਵਾਂਗ ਦੇਸ਼ ਛੱਡ ਕੇ ਨਾ ਭੱਜ ਜਾਣ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…