Share on Facebook Share on Twitter Share on Google+ Share on Pinterest Share on Linkedin ਕੈਪਟਨ ਪ੍ਰਭਜੋਤ ਸਿੰਘ ਨੂੰ ਮੈਡੀਕਲ ਬੇਸਿਕ ਕੋਰਸ ਦਾ ਸਰਵੋਤਮ ਆਲ ਰਾਊਂਡਰ ਅਧਿਕਾਰੀ ਐਲਾਨਿਆ ਫੇਜ਼-5,ਮੁਹਾਲੀ ਦੇ ਕੈਪਟਨ ਪ੍ਰਭਜੋਤ ਸਿੰਘ ਨੂੰ ਕਮਾਡੈਂਟ ਰੋਲਿੰਗ ਟਰਾਫ਼ੀ ਦੇ ਕੇ ਕੀਤਾ ਸਨਮਾਨਿਤ ਮਾਊਂਟ ਐਵਰੈਸਟ ’ਤੇ ਚੜ੍ਹਨ ਦੀ ਇੱਛਾ ਰੱਖਦਾ ਹੈ ਮੁਹਾਲੀ ਦਾ ਕੈਪਟਨ ਪ੍ਰਭਜੋਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ: ਇੱਥੋਂ ਦੇ ਫੇਜ਼-5 ਦੇ ਵਸਨੀਕ ਕੈਪਟਨ ਪ੍ਰਭਜੋਤ ਸਿੰਘ ਨੂੰ ਲਖਨਊ ਵਿਖੇ ਆਯੋਜਿਤ ਮੈਡੀਕਲ ਅਫ਼ਸਰ ਬੇਸਿਕ ਕੋਰਸ (ਐਮਓਬੀਸੀ) ਦੀ ਸਮਾਪਤੀ ’ਤੇ ਇਸ ਕੋਰਸ ਦਾ ਬੈਸਟ ਆਲ ਰਾਊਂਡਰ ਆਫ਼ਸਰ ਐਲਾਨਿਆ ਗਿਆ ਹੈ। ਕੋਰਸ ਦੀ ਸਮਾਪਤੀ ’ਤੇ ਆਯੋਜਿਤ ਸਮਾਗਮ ਵਿੱਚ 113 ਮੈਡੀਕਲ ਅਧਿਕਾਰੀਆਂ ਅਤੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੇ ਅਫ਼ਸਰਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ 17 ਮਹਿਲਾ ਅਧਿਕਾਰੀ ਵੀ ਸ਼ਾਮਲ ਸਨ। ਏਐਮਸੀ ਸੈਂਟਰ ਅਤੇ ਕਾਲਜ ਦੇ ਕਮਾਡੈਂਟ ਤੇ ਆਫ਼ਸਰ ਇੰਚਾਰਜ ਰਿਕਾਰਡਜ਼ ਲੈਫਟੀਨੈਂਟ ਜਨਰਲ ਸੰਦੀਪ ਮੁਖਰਜੀ ਨੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਕੈਪਟਨ ਪ੍ਰਭਜੋਤ ਸਿੰਘ ਨੂੰ ਇਸ ਕੋਰਸ ਦਾ ਸਰਵੋਤਮ ਆਲ ਰਾਊਂਡਰ ਅਧਿਕਾਰੀ ਘੋਸ਼ਿਤ ਕੀਤਾ ਗਿਆ ਅਤੇ ਕਮਾਂਡੈਂਟ ਰੋਲਿੰਗ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਲੈਫਟੀਨੈਂਟ ਜਨਰਲ ਸੰਦੀਪ ਮੁਖਰਜੀ ਨੇ ਇਸ ਕੋਰਸ ਦੇ ਸਫਲਤਾਪੂਰਵਕ ਸਪੰਨ ਹੋਣ ’ਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਕੋਰਸ ਕਰਨ ਵਾਲੇ ਮੈਡੀਕਲ ਅਫ਼ਸਰਾਂ ਨੂੰ ਆਰਮੀ ਮੈਡੀਕਲ ਕੋਰ ਦੀਆਂ ਸੇਵਾਵਾਂ ਦੀ ਉੱਚ ਪਰੰਪਰਾ ਨੂੰ ਕਾਇਮ ਰੱਖਣ ਦੀ ਪ੍ਰੇਰਨਾ ਦਿੱਤੀ। ਅੱਜ ਇੱਥੇ ਕੈਪਟਨ ਪ੍ਰਭਜੋਤ ਸਿੰਘ ਦੇ ਪਿਤਾ ਦਵਿੰਦਰ ਸਿੰਘ ਧਮੋਟ ਸਾਬਕਾ ਪ੍ਰੋਗਰਾਮ ਅਧਿਕਾਰੀ ਆਲ ਇੰਡੀਆ ਰੇਡੀਓ ਚੰਡੀਗੜ੍ਹ ਅਤੇ ਮਾਤਾ ਅਮਰਜੀਤ ਕੌਰ (ਹਿੰਦੀ ਅਧਿਆਪਕਾ) ਨੇ ਦੱਸਿਆ ਕਿ ਪ੍ਰਭਜੋਤ ਬਚਪਨ ਤੋਂ ਹੀ ਪੜ੍ਹਾਈ ਵਿੱਚ ਟਾਪ ਪੁਜ਼ੀਸ਼ਨ ’ਤੇ ਰਿਹਾ ਹੈ। ਉਸ ਨੂੰ ਟਰੈਕਿੰਗ ਦਾ ਬਹੁਤ ਸ਼ੌਕ ਹੈ। ਉਹ ਏਐਫ਼ਐਮਸੀ ਕਾਲਜ ਵਿੱਚ ਵੀ ਟਰੈਕਿੰਗ ਕਲੱਬ ਦਾ ਸਕੱਤਰ ਰਿਹਾ ਅਤੇ ਮਾਊਂਟ ਐਵਰੈਸਟ ’ਤੇ ਚੜ੍ਹਨ ਦੀ ਇੱਛਾ ਰੱਖਦਾ ਹੈ। ਉਸ ਨੂੰ ਕਿਤਾਬਾਂ ਪੜ੍ਹਨ, ਘੁੰਮਣ ਫਿਰਨ, ਭੰਗੜਾ ਪਾਉਣ ਅਤੇ ਫੋਟੋਗਰਾਫ਼ੀ ਦਾ ਵੀ ਬਹੁਤ ਸ਼ੌਕ ਹੈ। ਪ੍ਰਭਜੋਤ ਸਿੰਘ ਨੇ 2014 ਵਿੱਚ ਆਰਮਡ ਫੋਰਸਿਜ਼ ਮੈਡੀਕਲ ਕਾਲਜ (ਏਐਫ਼ਐਮਸੀ) ਪੂਣੇ ਵਿਖੇ ਐਮਬੀਬੀਐਸ ਵਿੱਚ ਦਾਖ਼ਲਾ ਲਿਆ ਅਤੇ 2019 ਵਿੱਚ ਲੈਫ਼ਟੀਨੈਂਟ ਬਣ ਕੇ ਕਮਾਂਡ ਹਸਪਤਾਲ ਚੰਡੀਮੰਦਰ ਜੁਆਇਨ ਕੀਤਾ। ਹੁਣ ਉਸ ਦੀ ਅਗਲੀ ਪੋਸਟਿੰਗ ਹਿਮਾਚਲ ਵਿੱਚ ਆਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ