Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਵੱਲੋਂ ਕੇਜਰੀਵਾਲ ਨੂੰ ਐਸਵਾਈਐਲ, ਨਸ਼ਿਆਂ ਤੇ ਹੋਰ ਗੰਭੀਰ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਅਰਵਿੰਦ ਕੇਜਰੀਵਾਲ ਪੰਜਾਬ ਦੀਆਂ ਗੁੰਝਲਦਾਰ ਸਮੱਸਿਆਵਾਂ ਤੇ ਲੋਕਾਂ ਦੀਆਂ ਤਕਲੀਫ਼ਾ ਤੋਂ ਅਣਜਾਣ: ਮਨਪ੍ਰੀਤ ਬਾਦਲ ਆਪ ਆਗੂਆਂ ’ਤੇ ਲੱਗੇ ਨਸ਼ਾਖੋਰੀ ਦੇ ਦੋਸ਼ਾਂ ਤੋਂ ਧਿਆਨ ਭਟਕਾਉਣ ਲਈ ਕੇਜਰੀਵਾਲ ਨੇ ਝੂਠ ਬੋਲਣ ’ਤੇ ਲੱਕ ਬੰਨ੍ਹਿਆ: ਕੈਪਟਨ ਕੇਜਰੀਵਾਲ ਵੱਲੋਂ ਕੈਪਟਨ ਅਮਰਿੰਦਰ ਦੀ ਇਮਾਨਦਾਰੀ ’ਤੇ ਸਵਾਲ ਕਰਨ ਦੀ ਮਨਪ੍ਰੀਤ ਬਾਦਲ ਨੇ ਕੀਤੀ ਸਖ਼ਤ ਨਿੰਦਾ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ/ਚੰਡੀਗੜ੍ਹ, 31 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਨਸ਼ਿਆਂ ਦੇ ਗੰਭੀਰ ਮੁੱਦੇ ਨੂੰ ਮਹੱਤਵਹੀਣ ਬਣਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੇਜਰੀਵਾਲ ਆਪਣੇ ਆਗੂਆਂ ਦੇ ਖ਼ਿਲਾਫ਼ ਲੱਗ ਰਹੇ ਨਸ਼ਾਖੋਰੀ ਦੇ ਦੋਸ਼ਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਨਿਰਾਸ਼ਾ ਪੂਰਨ ਕੋਸ਼ਿਸ਼ ਹੇਠ ਘਟੀਆਂ ਹਰਕਤਾਂ ’ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਖ਼ੁਦ ਆਪ ਵਰਕਰਾਂ ਤੇ ਵਲੰਟੀਅਰਾਂ ਵੱਲੋਂ ਪਾਰਟੀ ਆਗੂਆਂ ਵਿਰੁੱਧ ਨਸ਼ਾਖੋਰੀ ਦੇ ਦੋਸ਼ ਲਗਾਉਣ ਤੋਂ ਬਾਅਦ ਕੇਜਰੀਵਾਲ ਸੱਚਾਈ ’ਤੇ ਪਰਦਾ ਪਾਉਣ ਲਈ ਕਾਂਗਰਸ ਖ਼ਿਲਾਫ਼ ਪੂਰੀ ਤਰ੍ਹਾਂ ਨਾਲ ਝੂਠੇ ਦੋਸ਼ ਲਗਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਨ੍ਹਾਂ ’ਚੋਂ ਕਈ ਆਗੂਆਂ ਨੂੰ ਭ੍ਰਿਸ਼ਟਾਚਾਰ ਅਤੇ ਸੈਕਸ ਸਕੈਂਡਲਾਂ ਵਿੱਚ ਵੀ ਫੜਿਆ ਜਾ ਚੁੱਕਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਐਸਵਾਈਐਲ ਵਰਗੇ ਗੰਭੀਰ ਮੁੱਦੇ ’ਤੇ ਲੋਕਾਂ ਨੂੰ ਧੋਖਾ ਦੇਣ ਵਾਲੇ ਕੇਜਰੀਵਾਲ ਸੂਬੇ ਦਾ ਪੱਖ ਲੈਣ ਵਿੱਚ ਫੇਲ੍ਹ ਰਹੇ ਹਨ ਅਤੇ ਹੁਣ ਨਸ਼ਿਆਂ ਦੇ ਮੁੱਦੇ ’ਤੇ ਗੁਮਰਾਹਕੁੰਨ ਬਿਆਨਬਾਜ਼ੀ ਕਰਕੇ ਲੋਕਾਂ ਦੇ ਜ਼ਖ਼ਮਾਂ ’ਤੇ ਲੂਣ ਰਗੜਨ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਨੇ ਇਕ ਵਾਰ ਫਿਰ ਤੋਂ ਕੇਜਰੀਵਾਲ ਨੂੰ ਨਸ਼ਿਆਂ, ਐਸਵਾਈਐਲ ਸਮੇਤ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ’ਤੇ ਖੁਲ੍ਹੇਆਮ ਕਾਂਗਰਸ ਦੇ ਵਾਅਦੇ ਦੀ ਕਾਪੀ ਕਰਨਾ ਹੀ ਕਾਫੀ ਨਹੀਂ ਹੈ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਕੇਜਰੀਵਾਲ ਮਾਮਲੇ ਵਿੱਚ ਆਪਣੀ ਗੰਭੀਰਤਾ ਤੋਂ ਉਨ੍ਹਾਂ ਨੂੰ ਸਹਿਮਤ ਕਰਨ, ਕਿਉਂਕਿ ਆਪ ਆਗੂ ਦਾ ਇਕ ਦਿਨ ਵਿੱਚ ਦੱਸ ਵਾਰ ਆਪਣੀ ਸੋਚ ਬਦਲਣ ਦਾ ਟਰੈਕ ਰਿਕਾਰਡ ਹੈ। ਉਨ੍ਹਾਂ ਕੇਜਰੀਵਾਲ ਨੂੰ ਨਸ਼ਿਆਂ ’ਤੇ ਆਪਣਾ ਪੱਖ ਸਾਫ ਕਰਨ ਲਈ ਕਿਹਾ ਹੈ, ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਵਰਕਰ ਤੇ ਵਾਲੰਟੀਅਰ ਸੀਨੀਅਰ ਆਗੂਆਂ ’ਤੇ ਨਸ਼ਿਆਂ ਦੀ ਵਰਤੋਂ ਦੇ ਦੋਸ਼ ਲਗਾ ਚੁੱਕੇ ਹਨ। ਉਧਰ, ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਭਰੋਸੇਮੰਦੀ ’ਤੇ ਸਵਾਲ ਖੜੇ ਕਰਨ ਵਾਲੇ ਆਪ ਆਗੂ ਅਰਵਿੰਦ ਕੇਜਰੀਵਾਲ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਕ ਬਾਹਰੀ ਵਿਅਕਤੀ ਹੋਣ ਕਾਰਨ ਕੇਜਰੀਵਾਲ ਪੂਰੀ ਤਰ੍ਹਾਂ ਪੰਜਾਬ ਦੇ ਗੁੰਝਲਦਾਰ ਮਸਲਿਆਂ ਅਤੇ ਲੋਕਾਂ ਦੀਆਂ ਤਕਲੀਫ਼ਾਂ ਤੋਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਕੈਪਟਨ ਦੀ ਇਮਾਨਦਾਰੀ ’ਤੇ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਗੱਲ ਆਉਣ ’ਤੇ ਕੈਪਟਨ ਅਮਰਿੰਦਰ ਨੇ ਹਮੇਸ਼ਾ ਅੱਗੇ ਹੋ ਕੇ ਲੜਾਈ ਲੜੀ ਹੈ। ਉਨ੍ਹਾਂ ਨੇ ਪੰਜਾਬ ਤੇ ਅਸਲੀਅਤ ਵਿੱਚ ਦੇਸ਼ ਦੇ ਲੋਕਾਂ ਦੀ ਰਾਖੀ ਲਈ ਬਹਾਦਰੀ ਨਾਲ ਖੇਮਕਰਨ ਸੈਕਟਰ ਵਿੱਚ ਗੋਲੀਆਂ ਦਾ ਸਾਹਮਣਾ ਕੀਤਾ ਸੀ, ਜਦੋਂ ਕਿ ਇਸ ਦੇ ਉਲਟ ਜਦੋਂ ਵੀ ਲੋਕਾਂ ਨੂੰ ਕੇਜਰੀਵਾਲ ਦੀ ਲੋੜ ਪੈਂਦੀ ਹੈ, ਉਹ ਭੱਜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅਪਰੇਸ਼ਨ ਬਲੂਸਟਾਰ ਤੋਂ ਬਾਅਦ ਕਾਂਗਰਸ ਤੇ ਸੰਸਦ ਤੋਂ ਅਸਤੀਫਾ ਹੋਵੇ, ਜਾਂ ਫਿਰ ਐਸਵਾਈਐਲ ਮੁੱਦੇ ਉੱਤੇ ਮਜ਼ਬੂਤ ਪੱਖ ਲੈਣਾ ਹੋਵੇ ਸਾਬਕਾ ਮੁੱਖ ਮੰਤਰੀ ਨੇ ਹਮੇਸ਼ਾ ਤੋਂ ਸੂਬੇ ਲਈ ਸਿਧਾਂਤਕ ਪੱਖ ਲਿਆ ਹੈ ਜਦੋਂ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੰਭੀਰ ਮੁੱਦਿਆਂ ’ਤੇ ਪਿੱਠ ਦਿਖਾ ਕੇ ਦਿੱਲੀ ਭੱਜ ਜਾਂਦੇ ਰਹੇ ਹਨ। ਮਨਪ੍ਰੀਤ ਬਾਦਲ, ਮਜੀਠਾ ਤੋਂ ਆਪ ਉਮੀਦਵਾਰ ਹਿੰਮਤ ਸਿੰਘ ਸ਼ੇਰਗਿਲ ਉੱਤੇ ਵੀ ਖੂਬ ਵਰ੍ਹੇ ਅਤੇ ਕਿਹਾ ਕਿ ਸ਼ੇਰਗਿਲ ਦੀ ਮੌਜ਼ੂਦਗੀ ਵਿੱਚ ਕੇਜਰੀਵਾਲ ਵੱਲੋਂ ਕੈਪਟਨ ਖ਼ਿਲਾਫ਼ ਅਜਿਹੇ ਝੂਠੇ ਤੇ ਨਿਰਾਧਾਰ ਦੋਸ਼ ਲਗਾਉਣਾ ਆਪ ਉਮੀਦਵਾਰ ਲਈ ਸ਼ਰਮ ਵਾਲੀ ਗੱਲ ਹੈ। ਜਦੋਂ ਕਿ ਕੈਪਟਨ ਅਮਰਿੰਦਰ ਨੇ ਸੰਕਟ ਦੀ ਘੜੀ ਵਿੱਚ ਸ਼ੇਰਗਿੱਲ ਤੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਸੀ, ਜਿਹੜੇ ਹੁਣ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੈਪਟਨ ਦੇ ਅਹਿਸਾਨਾਂ ਨੂੰ ਭੁੱਲ ਗਏ ਪ੍ਰਤੀਤ ਹੁੰਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ