
ਦਿੱਲੀ ਦੀ ਸੱਭ ਤੋਂ ਵੱਡੀ ਨਿਗਮ ਚੋਣ ਵਿੱਚ ਕੈਪਟਨ ਅਮਰਿੰਦਰ ਦਾ ਸ਼ਾਨਦਾਰ ਸਵਾਗਤ
ਲੋਕਾਂ ਨੂੰ ਆਪ ਜਾਂ ਭਾਜਪਾ ਨੂੰ ਨਹੀਂ, ਸਗੋਂ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਇਨ੍ਹਾਂ ਦੇ ਘਟੀਆ ਵਿਚਾਰਾਂ ਨੂੰ ਹਰਾਉਣ ਦੀ ਅਪੀਲ ਕੀਤੀ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 30 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਲੋਕਾਂ ਨੂੰ ਦਿੱਲੀ ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣ ਖਿਲਾਫ ਚੇਤਾਵਨੀ ਦਿੰਦਿਆਂ, ਵੀਰਵਾਰ ਨੂੰ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਲਈ ਅੱਖਾਂ ਖੋਲ੍ਹਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ।ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੱਛਮੀ ਦਿੱਲੀ ਵਿੱਚ ਵੁਡਲੈਂਡ ਪਾਰਕ, ਸੁਭਾਸ਼ ਨਗਰ ’ਚ ਅਯੋਜਿਤ ਸ਼ਾਨਦਾਰ ਪ੍ਰੋਗਰਾਮ ’ਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਲੋਕਾਂ ਦਾ ਉਨ੍ਹਾਂ ਵੱਲੋਂ ਕੀਤੇ ਗਏ ਅਦਭੁਤ ਸਵਾਗਤ ਲਈ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਵੱਲੋਂ ਕੀਤੇ ਗਏ ਅਦਭੁਤ ਸਵਾਗਤ ਤੇ ਪੰਜਾਬ ਦੀਆਂ ਚੋਣਾਂ ’ਚ ਕਾਂਗਰਸ ਨੂੰ ਦਿੱਤੇ ਭਾਰੀ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦਾ ਦੌਰਾ ਕਰਕੇ ਉਹ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈ ਮਾਕਨ ਨੂੰ ਪੰਜਾਬ ਚੋਣਾਂ ’ਚ ਜਿੱਤ ’ਤੇ ਕੌਮੀ ਰਾਜਧਾਨੀ ਦੇ ਲੋਕਾਂ ਦੇ ਨਾਲ ਸਿਵਿਕ ਰਿਸੈਪਸ਼ਨ ਸਬੰਧੀ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਆਏ ਹਨ।
ਕੈਪਟਨ ਅਮਰਿੰਦਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਲੋਕਾਂ ਨੂੰ ਲੜਨ ਦੀ ਅਪੀਲ ਕੀਤੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਆਪ ਆਗੂ ਇਥੇ ਦੇ ਲੋਕਾਂ ਨਾਲ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਕਰਨ ’ਚ ਨਾਕਾਮ ਰਹੇ ਹਨ। ਇਥੋਂ ਤੱਕ ਕਿ ਕੈਗ ਦੀ ਰਿਪੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਪੰਜਾਬ ’ਚ ਆਪਣੀਆਂ ਉਮੀਦਾਂ ਨੂੰ ਪੂਰਾ ਕਰਨ ਵਾਸਤੇ ਦਿੱਲੀ ਦੇ ਲੋਕਾਂ ਦਾ ਪੈਸਾ ਖਰਚ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੇ ਘਟੀਆ ਵਿਚਾਰਾਂ ਨੂੰ ਹਰਾ ਦਿੱਤਾ ਹੈ ਤੇ ਹੁਣ ਦਿੱਲੀ ਦੇ ਲੋਕਾਂ ਦੀ ਵਾਰੀ ਹੈ ਕਿ ਉਹ ਆਉਂਦੀਆਂ ਐਮ.ਸੀ.ਡੀ ਚੋਣਾਂ ’ਚ ਦਿੱਲੀ ਦੇ ਆਗੂ ਲਈ ਜੋ ਵੀ ਬੱਚਿਆ ਹੈ, ਉਸਨੂੰ ਖਤਮ ਕਰ ਦੇਣ। ਪੰਜਾਬ ਦੇ ਮੁੱਖ ਮੰਤਰੀ ਨੇ ਦਿੱਲੀ ਦੇ ਲੋਕਾਂ ਨੂੰ ਭਾਜਪਾ ’ਤੇ ਵੀ ਉਨ੍ਹਾਂ ਉਪਰ ਵੋਟਾਂ ਨਾਲ ਭਰੋਸਾ ਕਰਨ ਖਿਲਾਫ ਚੇਤਾਵਨੀ ਦਿੱਤੀ ਤੇ ਖੁਲਾਸਾ ਕੀਤਾ ਕਿ ਪੰਜਾਬ ’ਚ ਭਾਜਪ, ਸ੍ਰੋਮਣੀ ਅਕਾਲੀ ਦਲ ਦੀ ਭਾਈਵਾਲ ਹੈ ਤੇ ਇਨ੍ਹਾਂ ਨੇ ਮਿੱਲ ਕੇ ਇਸ ਛੋਟੇ ਜਿਹੇ ਸੂਬੇ ਨੂੰ ਲੁੱਟਿਆ ਹੈ ਅਤੇ 182000 ਕਰੋੜ ਰੁਪਏ ਦਾ ਇਕ ਵੱਡਾ ਘਾਟਾ ਛੱਡ ਗਏ।
ਜਿਸ ’ਤੇ, ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਦਿੱਲੀ ਨੂੰ ਇਨ੍ਹਾਂ ਦੇ ਕੁਸ਼ਾਸਨ ਤੋਂ ਬਚਾਉਣ ਵਾਸਤੇ ਦੋਨਾਂ ਕੇਜਰੀਵਾਲ ਤੇ ਮਨਜਿੰਦਰ ਸਿੰਘ ਸਿਰਸਾ (ਸੁਭਾਸ਼ ਨਗਰ ਤੋਂ ਭਾਜਪਾ ਉਮੀਦਵਾਰ) ਨੂੰ ਐਮ.ਸੀ.ਡੀ ਚੋਣਾਂ ’ਚ ਹਰਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਐਮ.ਸੀ.ਡੀ ਦੀ ਜਿੱਤ ਕਾਂਗਰਸ ਲਈ ਇਕ ਹੋਰ ਜਸ਼ਨ ਦਾ ਮੌਕਾ ਹੋਣਾ ਚਾਹੀਦਾ ਹੈ, ਜਿਸ ਨੂੰ ਉਸ ਦੇ ਪੁਰਾਣੇ ਮਾਣ ’ਤੇ ਪਹੁੰਚਾਇਆ ਜਾਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਖੁਸ਼ ਹਨ ਕਿ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਪੰਜਾਬ ’ਚ ਪਾਰਟੀ ਦਾ ਝੰਡਾ ਉਚਾ ਚੁੱਕਣ ਦਾ ਵਾਅਦਾ ਪੂਰਾ ਕੀਤਾ ਹੈ।
ਜਿਸ ’ਤੇ, ਕੈਪਟਨ ਅਮਰਿੰਦਰ ਨੇ ਭਰੋਸਾ ਪ੍ਰਗਟਾਇਆ ਕਿ ਕਾਂਗਰਸ ਐਮ.ਸੀ.ਡੀ ਚੋਣਾਂ ’ਚ ਅਜੈ ਮਾਕਨ ਦੀ ਅਗਵਾਈ ਹੇਠ ਵਿਰੋਧੀਆਂ ਨੂੰ ਬਾਹਰ ਦਾ ਰਸਤਾ ਦਿਖਾ ਦੇਵੇਗੀ।
ਇਸ ਤੋਂ ਪਹਿਲਾਂ, ਪੰਜਾਬ ਕਾਂਗਰਸ ਪ੍ਰਧਾਨ ਦਾ ਸਵਾਗਤ ਕਰਦਿਆਂ, ਮਾਕਨ ਨੇ ਉਨ੍ਹਾਂ ਨੂੰ ਪੰਜਾਬ ਸਮੇਤ ਕਾਂਗਰਸ ਪਾਰਟੀ ਦਾ ਹੀਰੋ ਦੱਸਿਆ।
ਆਪ ’ਤੇ ਵਰ੍ਹਦਿਆਂ, ਮਾਕਨ ਨੇ ਕਿਹਾ ਕਿ ਦਿੱਲੀ ਦੇ ਲੋਕ ਕੇਜਰੀਵਾਲ ਦੇ ਕੁਸ਼ਾਸਨ ਕਾਰਨ ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਬਹੁਤ ਖੁਸ਼ ਹਨ। ਕੇਜਰੀਵਾ ਨੇ ਦਿੱਲੀ ਦੇ ਨਾਗਰਿਕਾਂ ਦੇ ਕਰੋੜਾਂ ਰੁਪਏ ਕੌਮੀ ਰਾਜਧਾਨੀ ਦੇ ਨਾਲ ਨਾਲ ਪੰਜਾਬ ਤੇ ਹੋਰ ਸੂਬਿਆਂ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਬਰਬਾਦ ਕੀਤੇ ਹਨ।
ਮਾਕਨ ਕੇਜਰੀਵਾਲ ਸਰਕਾਰ ਵੱਲੋਂ ਸਿਸਟਮ ਦੀ ਬਰਬਾਦੀ ਕਰਨ ਨੂੰ ਲੈ ਕੇ ਵੀ ਵਰ੍ਹੇ ਤੇ ਖੁਲਾਸਾ ਕੀਤਾ ਕਿ ਵਿਦਿਆਰਥੀ ਸਰਕਾਰੀ ਸਕੂਲਾਂ ਨੂੰ ਛੱਡ ਕੇ ਨਿਜੀ ਸਕੂਲਾਂ ’ਚ ਦਾਖਲਾ ਲੈ ਰਹੇ ਹਨ। ਭਾਜਪਾ ਸ਼ਾਸਤ ਐਮ.ਸੀ.ਡੀ ਨੇ ਕੁਝ ਵੀ ਚੰਗਾ ਨਹੀਂ ਕੀਤਾ ਹੈ ਤੇ ਇਸ ਦਿਸ਼ਾ ’ਚ, ਦਿੱਲੀ ਦੇ ਸਫਾਈ ਮੁਲਾਜ਼ਮ ਤੇ ਰੇਹੜੀ ਫੜੀ ਵਾਲੇ ਇਨ੍ਹਾਂ ਦੇ ਸ਼ਾਸਨ ’ਚ ਮਾੜÎੀ ਹਾਲਤ ਦਾ ਸਾਹਮਣਾ ਕਰ ਰਹੇ ਹਨ। ਮਾਕਨ ਨੇ ਕੈਪਟਨ ਅਮਰਿੰਦਰ ਵੱਲੋਂ ਪੰਜਾਬ ਅੰਦਰ ਸ਼ੁਰੂ ਕੀਤੀ ਲੜਾਈ ਨੂੰ ਦਿੱਲੀ ਵਿੱਚ ਵੀ ਅੱਗੇ ਵਧਾਉਣ ਦਾ ਵਾਅਦਾ ਕੀਤਾ, ਅਤੇ ਆਪ ਤੇ ਭਾਜਪਾ ਕੁਸ਼ਾਸਨ ’ਚ ਜੀਰੋ ਬਣ ਚੁੱਕੀ ਕੌਮੀ ਰਾਜਧਾਨੀ ਨੂੰ ਇਨ੍ਹਾਂ ਤੋਂ ਅਜਾਦੀ ਦਿਲਾਉਣ ਦਾ ਐਲਾਨ ਕੀਤਾ।