
ਤਾਜਪੋਸ਼ੀ ਸਮਾਗਮ: ਕੈਪਟਨ ਤੇ ਸਿੱਧੂ ਸਟੇਜ ’ਤੇ ਇਕੱਠੇ ਪਰ ਦਿਲੋਂ ਦੂਰ, ਪੜੋ ਪੂਰੀ ਰਿਪੋਰਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਪ੍ਰਘਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਸਟੇਜ ’ਤੇ ਇਕੱਠੇ ਬੇਠੇ ਦਿਖਾਈ ਜ਼ਰੂਰ ਦਿੱਤੇ ਹਲ ਪਰ ਦੋਵੇਂ ਆਗੂਆਂ ਦੇ ਦਿਲਾਂ ਵਿੱਚ ਦੂਰੀਆਂ ਹਾਲੇ ਵੀ ਬਰਕਰਾਰ ਹਨ। ਉਂਜ ਕੈਪਟਨ ਨੇ ਨਵਜੋਤ ਸਮੇਤ ਬਾਕੀ ਕਾਰਜਕਾਰੀ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਪਾਰਟੀ ਦੀ ਮਜਬੂਤੀ ਲਈ ਉਹ ਇਕੱਠੇ ਚੱਲਾਂਗੇ। ਪਰ ਕੈਪਟਨ ਨੇ ਨਵੇਂ ਪ੍ਰਧਾਨ ਨੂੰ ਸ਼ਾਇਦ ਉਹ ਸਤਿਕਾਰ ਨਹੀਂ ਦਿੱਤਾ ਜੋ ਦੇਣਾ ਬਣਦਾ ਸੀ। ਮੁੱਖ ਮੰਤਰੀ ਆਪਣੇ ਭਾਸ਼ਣ ਦੌਰਾਨ ਸਿੱਧੂ ਨੂੰ ਗੱਲਾਂ ਕਰਨ ਤੋਂ ਟੋਕਦੇ ਨਜ਼ਰ ਆਏ ਅਤੇ ਜਦੋਂ ਵੀ ਸਿੱਧੂ ਨੂੰ ਕੁੱਝ ਕਹਿਣਾ ਚਾਹੁੰਦੇ ਸੀ ਕਿ ਉਨ੍ਹਾਂ ਨੇ ਹਰ ਵਾਰੀ ਪ੍ਰਧਾਨ ਸਾਹਿਬ ਜਾਂ ਸਿੱਧੂ ਸਾਹਿਬ ਕਹਿਣੀ ਥਾਂ ਨਵਜੋਤ ਕਹਿ ਕੇ ਬੁਲਾਇਆ ਅਤੇ ਉਮਰਾਂ ਵਿੱਚ ਜ਼ਮੀਨ ਅਸਮਾਨ ਦੇ ਫਰਕ ਸਮਝਾਉਂਦੇ ਹੋਏ ਕੈਪਟਨ ਦਬੀ ਜੁਬਾਨ ਵਿੱਚ ਕਾਫ਼ੀ ਕੁੱਝ ਕਹਿ ਗਏ।
ਕੈਪਟਨ ਨੇ ਕਿਹਾ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਚੋਣਾਂ ਵਿੱਚ ਬਾਦਲਾਂ ਅਤੇ ਮਜੀਠੀਆ ਦਾ ਸਫਾਇਆ ਤੈਅ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਾਂਗਰਸ ਪਰੰਪਰਾਵਾਂ ਨੂੰ ਅੱਗੇ ਲੈ ਕੇ ਜਾਣ ਵਾਲੀ ਪਾਰਟੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਿੱਧੂ ਆਪਣੀ ਨਵੀਂ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਉਣਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ।
ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਨਿਸ਼ਾਨੇ ’ਤੇ ਲੈ ਕੇ ਕਈ ਤੰਦ ਕੱਸੇ। ਉਨ੍ਹਾਂ ਦੇ ਭਾਸ਼ਣ ਵਿੱਚ ਦਰਦ ਸਪੱਸ਼ਅ ਰੂਪ ਵਿੱਚ ਝਲਕ ਰਿਹਾ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਬਰਗਾੜੀ ਅਤੇ ਕੋਟਕਪੂਰਾ ਮਾਮਲਿਆ ਵਿੱਚ ਜਦੋਂ ਤੱਕ ਲੋਕਾਂ ਨੂੰ ਇਨਸਾਫ਼ ਨਹੀਂ ਮਿਲੇਗਾ ਉਦੋਂ ਤੱਕ ਸੱਤਾ ਦੀਆਂ ਪੌੜੀਆਂ ਨਹੀਂ ਚੜੀਆਂ ਜਾ ਸਕਦੀਆਂ।
ਉਧਰ, ਸਥਿਤੀ ਉਦੋਂ ਅਜੀਬੋ ਗਰੀਬ ਜਿਹੀ ਹੋ ਗਈ ਜਦੋਂ ਨਵਜੋਤ ਸਿੱਧੂ ਭਾਸ਼ਣ ਦੇਣ ਲਈ ਆਪਣੀ ਸੀਟ ਤੋਂ ਉੱਠੇ ਤਾਂ ਉਨ੍ਹਾਂ ਨੇ ਬੀਬੀ ਰਜਿੰਦਰ ਕੌਰ ਭੱਠਲ, ਲਾਲ ਸਿੰਘ ਅਤੇ ਹਰੀਸ਼ ਰਾਵਤ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ, ਪਰ ਇਸ ਦੌਰਾਨ ਉਹ (ਨਵਜੋਤ) ਮੰਚ ’ਤੇ ਬਿਰਾਜਮਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਖੋ ਅੋਹਲੇ ਕਰਕੇ ਭਾਸ਼ਨ ਦੇਣ ਤੁਰ ਗਏ। ਇਸ ਤੋਂ ਇਲਾਵਾ ਅਜਿਹੀਆਂ ਕਈ ਹੋਰ ਗੱਲਾਂ ਨੂੰ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਭਾਵੇਂ ਸਟੇਜ ’ਤੇ ਇਕੱਠੇ ਜ਼ਰੂਰ ਬੈਠੇ ਸਨ ਪਰ ਹਾਲੇ ਤੱਕ ਉਨ੍ਹਾਂ ਦੇ ਦਿਨਾਂ ’ਚ ਮਨ ਮੁਟਾ ਬਰਕਰਾਰ ਹੈ। ਆਉਣ ਵਾਲੇ ਸਮੇਂ ਵਿੱਚ ਦਿਲਾਂ ਵਿਚਲੀਆਂ ਦੂਰੀਆਂ ਕਾਂਗਰਸ ਦੇ ਵਿਨਾਸ ਦਾ ਕਾਰਨ ਬਣ ਸਕਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਮੰਚ ਤੋਂ ਇਨ੍ਹਾਂ ਆਗੂਆਂ ਨੇ ਜੋ ਬੋਲਿਆ ਕਿ ਉਹ ਆਪਣੀ ਜ਼ੁਬਾਨ ’ਤੇ ਕਾਇਮ ਰਹਿਣਗੇ ਜਾਂ ਅੰਦਰੋਂ ਇਕ ਦੂਜੇ ਠਿੱਬੀ ਲਗਾਉਣ ਦੀ ਤਾਕ ਵਿੱਚ ਰਹਿਣਗੇ।