Share on Facebook Share on Twitter Share on Google+ Share on Pinterest Share on Linkedin ਕੈਪਟਨ ਨੂੰ ਅਰੂਸਾ ਤੋਂ ਹੀ ਵਿਹਲ ਨਹੀਂ, ਰੱਬ ਆਸਰੇ ਚੱਲ ਰਹੀ ਹੈ ਸਰਕਾਰ: ਬੀਰਦਵਿੰਦਰ ਸਿੰਘ ਇੱਕ ਪਾਕਿਸਤਾਨੀ ਅੌਰਤ ਚਲਾ ਰਹੀ ਹੈ ਪੰਜਾਬ ਦੀ ਕਾਂਗਰਸ ਸਰਕਾਰ ਸ਼ਬਦ ਗੁਰੂ ਤੇ ਹਮਲਾ ਕਰਨ ਅਤੇ ਕਰਵਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਬਾਦਲ ਪਰਿਵਾਰ: ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਆਪਣੀ ਮਹਿਲਾ ਮਿੱਤਰ ਅਰੂਸਾ ਆਲਮ ਦੀ ਮਹਿਮਾਨ ਨਿਵਾਜਗੀ\ਖ਼ਾਤਰਦਾਰੀ ਤੋਂ ਹੀ ਵਿਹਲ ਨਹੀਂ ਹੈ ਜਦੋਂਕਿ ਸੂਬਾ ਸਰਕਾਰ ਰੱਬ ਆਸਰੇ ਚੱਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਅੱਜ ਪਿੰਡ ਕੰਬਾਲਾ ਸਥਿਤ ਅੰਮ੍ਰਿਤ ਪੈਲੇਸ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਵੱਡੀ ਉਮਰੇ ਇਸ਼ਕ ਮਜਾਜ਼ੀ ਦਾ ਅਵੱਲਾ ਰੋਗ ਹੈ ਅਤੇ ਪੰਜਾਬ ਸਰਕਾਰ ਨੂੰ ਇੱਕ ਪਾਕਿਸਤਾਨੀ ਅੌਰਤ ਚਲਾ ਰਹੀ ਹੈ। ਇਸ ਤੋਂ ਵੱਧ ਨਮੋਸ਼ੀਜਨਕ ਸਥਿਤੀ ਲੋਕਾਂ ਲਈ ਹੋਰ ਕੀ ਹੋ ਸਕਦੀ ਹੈ? ਇਸ ਅਧਰੰਗੀ ਸਥਿਤੀ ਨੇ ਸਰਕਾਰ ਦੇ ਸਮੁੱਚੇ ਕੰਮਕਾਰ ਨੂੰ ਗਤੀ ਹੀਣ ਕਰ ਰੱਖਿਆ ਹੈ। ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਬਹੁਤ ਠੰਢੀ ਚੱਲ ਰਹੀ ਹੈ ਅਤੇ ਮੁੱਖ ਮੰਤਰੀ ਦੀ ਸਹਿ ’ਤੇ ਜ਼ਿੰਮੇਵਾਰ ਲੋਕ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਸ਼ਬਦ ਗੁਰੂ ਤੇ ਹਮਲਾ ਕਰਨ ਅਤੇ ਕਰਵਾਉਣ ਦੀ ਸਾਜ਼ਿਸ਼ ਵਿੱਚ ਇੱਕ ਸਿਆਸੀ ਪਰਿਵਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਇਸ ਘੋਰ ਪਾਪ ਲਈ ਉਨ੍ਹਾਂ ਨੂੰ ਹਰ ਹਾਲਤ ਵਿੱਚ ਖ਼ਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਅਕਾਲੀਆਂ ’ਤੇ ਵਰ੍ਹਦਿਆਂ ਕਿਹਾ ਕਿ ਇਸ ਪਾਰਟੀ ਦੇ ਆਗੂਆਂ ਨੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਿੱਖ ਪੰਥ ਦੀਆਂ ਸਾਰੀਆਂ ਸ਼ਾਨਾਂ-ਮੱਤੀਆਂ ਸੰਸਥਾਵਾਂ ਅਤੇ ਸਿੱਖ ਤਖ਼ਤਾਂ ਦੀ ਮਰਿਆਦਾ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ। ਜਿਸ ਨੂੰ ਸਿੱਖ ਕੌਮ ਕਦੇ ਮੁਆਫ਼ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋ ਤੁਰੰਤ ਪਿੱਛੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਚੁੰਗਲ ’ਚੋਂ ਮੁਕਤ ਕਰਵਾਉਣ ਲਈ ਲਾਮਬੰਦੀ ਸ਼ੁਰੂ ਕਰੇਗਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨ ਲਈ, ਯੋਗ ਗੁਰਸਿੱਖ ਉਮੀਦਵਾਰਾਂ ਦੀ ਨਿਸ਼ਾਨਦੇਹੀ ਕਰਨ ਲਈ, ਵਿਧੀਵਤ ਪ੍ਰਕਿਰਿਆ ਸ਼ੁਰੂ ਕਰੇਗਾ। ਪੱਤਰਕਾਰਾਂ ਵੱਲੋਂ ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਜਾਣ ’ਤੇ ਬੀਰਦਵਿੰਦਰ ਨੇ ਇਹ ਆਖਕੇ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ‘ਇਸ ਦਾ ਫੈਸਲਾ ਤਾਂ ਹੁਣ ਲੋਕਾਂ ਨੇ ਕਰ ਹੀ ਦੇਣਾ ਹੈ, ਇਸ ਲਈ ਉਨ੍ਹਾਂ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਹੈ। ਮੀਟਿੰਗ ਨੂੰ ਟਕਸਾਲੀ ਦਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਟਕਸਾਲੀ ਆਗੂ ਗੁਰਸੇਵ ਸਿੰਘ ਹਰਪਾਲਪੁਰ, ਡਾ. ਜਸਮੇਰ ਸਿੰਘ ਕੰਬਾਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਵਰਨ ਸਿੰਘ ਬੱਗਾ, ਜਗੀਰ ਸਿੰਘ ਸਾਬਕਾ ਸਰਪੰਚ ਕੰਬਾਲਾ, ਹਰਜੀਤ ਸਿੰਘ ਕੰਬਾਲਾ, ਹਰਦੀਪ ਸਿੰਘ ਕੰਬਾਲਾ, ਅਜਾਇਬ ਸਿੰਘ ਸਾਬਕਾ ਸਰਪੰਚ ਚਿੱਲਾ, ਮੇਵਾ ਸਿੰਘ ਚਿੱਲਾ, ਜੀਪੀਐਸ ਗਿੱਲ, ਅਨੰਤ ਬੀਰ ਸਿੰਘ ਸਰਾਓ, ਅਨਹਦਬੀਰ ਸਿੰਘ ਸਰਾਓ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਜਗਤਾਰ ਸਿੰਘ ਮੁਹਾਲੀ, ਗੁਰਪਾਲ ਸਿੰਘ ਬੈਦਵਾਨ, ਗੁਰਜੀਤ ਸਿੰਘ ਗਿੱਲ, ਧਰਮ ਸਿੰਘ ਚਾਓ ਮਾਜਰਾ, ਦਰੋਗਾ ਰਾਮ ਚਾਂਦੀਪੁਰ, ਦਰਸ਼ਨ ਸਿੰਘ ਬੈਂਸ, ਜਗਦੀਸ਼ ਸਿੰਘ ਸੇਖੋਂ, ਮਾਲਵਿੰਦਰ ਸਿੰਘ ਮੱਲ੍ਹੀ ਗੀਗੇਮਾਜਰਾ, ਪਵਿੱਤਰ ਸਿੰਘ ਗੀਗੇਮਾਜਰਾ, ਕੁਲਦੀਪ ਸਿੰਘ ਰੁੜਕਾ, ਬਲਜੀਤ ਸਿੰਘ ਰੁੜਕਾ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ