ਲੋਕਾਂ ਨਾਲ ਚੋਣਾਂ ਵਿੱਚ ਕੀਤੇ ਵਾਅਦੇ ਤੁਰੰਤ ਪੂਰੇ ਕਰੇ ਕੈਪਟਨ ਸਰਕਾਰ: ਭਾਜਪਾ ਆਗੂ

ਭਾਜਪਾ ਆਗੂਆਂ ਨੇ ਡੀਸੀ ਮੁਹਾਲੀ ਨੂੰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਗਿਆ ਮੰਗ ਪੱਤਰ, ਚੋਣ ਵਾਅਦੇ ਚੇਤੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸ਼ੁਸ਼ੀਲ ਰਾਣਾ ਦੀ ਅਗਵਾਈ ਵਿਚ ਅੱਜ ਭਾਜਪਾ ਆਗੂਆਂ ਨੇ ਡੀ ਸੀ ਮੁਹਾਲੀ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਕੈਪਟਨ ਸਰਕਾਰ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਵੱਖ-ਵੱਖ ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਸਰਕਾਰ ਬਣੀ ਨੂੰ ਦੋ ਮਹੀਨੇ ਹੋ ਗਏ ਹਨ ਪਰ ਇਸ ਸਰਕਾਰ ਵਲੋੱ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ। ਇਹ ਸਰਕਾਰ ਸਿਰਫ ਪ੍ਰੈਸ ਬਿਆਨਾਂ ਤੱਕ ਹੀ ਸੀਮਿਤ ਹੋ ਗਈ ਹੈ ਅਤੇ ਕੋਈ ਵੀ ਠੋਸ ਕੰਮ ਨਹੀਂ ਕੀਤਾ ਜਾ ਰਿਹਾ।
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਇਹਨਾਂ ਦੋ ਮਹੀਨਿਆਂ ਵਿਚ ਹਰ ਫਰੰਟ ਉਪਰ ਫੇਲ ਹੋ ਗਈ ਹੈ, ਇਸ ਦੌਰਾਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੱਧ ਗਈਆਂ ਹਨ, ਲਗਾਤਾਰ ਧਾਰਮਿਕ ਗਰੰਥਾਂ ਦੀ ਬੇਅਦਬੀ ਹੋ ਰਹੀ ਹੈ, ਕਾਂਗਰਸੀ ਵਰਕਰਾਂ ਦੀ ਗੁੰਡਾਗਰਦੀ ਤੇਜੀ ਨਾਲ ਵੱਧ ਰਹੀ ਹੈ, ਦਲਿਤਾਂ ਤੇ ਅਤਿਆਚਾਰ ਵੱਧ ਗਏ ਹਨ, ਗੈਂਗਵਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਹਨ, ਸ਼ਰਾਬ ਦੇ ਠੇਕਿਆਂ ਦੇ ਵਿਰੋਧ ਵਿਚ ਪ੍ਰਦਰਸ਼ਨ ਹੋ ਰਹੇ ਹਨ, ਮੀਡੀਆ ਕਰਮੀਆਂ ਤੇ ਹਮਲੇ ਹੋ ਰਹੇ ਹਨ, ਵੀ ਆਈ ਪੀ ਕਲਚਰ ਨਿਰੰਤਰ ਜਾਰੀ ਹੈ, ਰੇਤ ਬਜਰੀ ਦੀਆਂ ਕੀਮਤਾਂ ਆਸਮਾਨ ਨੂੰ ਛੂ ਰਹੀਆਂ ਹਨ, ਨਸ਼ਾ ਲਗਾਤਾਰ ਵਿਕ ਰਿਹਾ ਹੈ, ਨਿਜੀ ਸਕੂਲਾਂ ਦੀ ਮਨਮਾਨੀ ਫੀਸ ਵਸੂਲੀ ਦੇ ਵਿਰੋਧ ਵਿਚ ਮਾਪੇ ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ, ਚੁਣੇ ਹੋਏ ਮਿਉਂਸਪਲ ਪ੍ਰਧਾਨਾਂ, ਪੰਚਾਂ, ਸਰਪੰਚਾਂ, ਨੂੰ ਧਮਕਾ ਕੇ ਹਟਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਅਜੇ ਤੱਕ ਆਪਣਾ ਇਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ, ਕਿਸਾਨਾਂ ਦਾ ਕਰਜਾ ਹੋਰ ਵੱਧ ਗਿਆ ਹੈ, ਕਾਂਗਰਸ ਸਰਕਾਰ ਬਣਨ ਤੋੱ ਬਾਅਦ ਹੁਣ ਤੱਕ 40 ਕਿਸਾਨ ਪੰਜਾਬ ਵਿੱਚ ਖੁਦਕੁਸ਼ੀ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਈ ਪੀ ਕਲਚਰ ਖਤਮ ਕਰਨ ਦੇ ਨਾਮ ਉਪਰ ਸਿਰਫ ਲਾਲ ਬੱਤੀ ਹੀ ਉਤਾਰੀ ਹੈ ਪਰ ਹੈਲੀਕਾਪਟਰ ਵਿੱਚ ਝੂਟੇ ਲਏ ਜਾ ਰਹੇ ਹਨ, ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਹੈਲੀਕਾਪਟਰ ਦੀ ਵਰਤੋੱ ਕਰਨੀ ਬੰਦ ਕਰਨ ਉਹਨਾਂ ਮੰਗ ਕੀਤੀ ਕਿ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ, ਰੇਤੇ ਬਜਰੀ ਦੀ ਕਾਲਾ ਬਾਜਾਰੀ ਰੋਕੀ ਜਾਵੇ, ਕਿਸਾਨਾਂ ਦਾ ਕਰਜਾ ਮਾਫ ਕੀਤਾ ਜਾਵੇ, ਵੀ ਆਈ ਪੀ ਕਲਚਰ ਨੂ ੰਖਤਮ ਕੀਤਾ ਜਾਵੇ, ਗਊਸ਼ਾਲਾਵਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਮੁੜ ਸ਼ੁਰੂ ਕੀਤੀ ਜਾਵੇ।
ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਜਨਰਲ ਸਕੱਤਰ ਸੰਜੀਵ ਗੋਇਲ, ਮੀਤ ਪ੍ਰਧਾਨ ਸੋਮ ਚੰਦ ਗੋਇਲ, ਭਾਜਪਾ ਕੌਂਸਲਰ ਅਰੁਣ ਸ਼ਰਮਾ ਤੇ ਅਸ਼ੋਕ ਝਾਅ, ਤੁਲਿਕਾ ਤ੍ਰਿਪਾਠੀ, ਜਿਲਾ ਕਿਸਾਨ ਮੋਰਚਾ ਪ੍ਰਧਾਨ ਜਤਿੰਦਰ ਰਾਣਾ, ਜਿਲਾ ਯੁਵਾ ਮੋਰਚਾ ਪ੍ਰਧਾਨ ਸ਼ਾਮ ਲਾਲ ਗੁੱਜਰ, ਲਾਲੜੂ ਮੰਡਲ ਦੇ ਪ੍ਰਧਾਨ ਰਾਜਪਾਲ ਰਾਣਾ, ਡੇਰਾ ਬਸੀ ਮੰਡਲ ਪ੍ਰਧਾਨ ਰਜਨੀਸ ਬਹਿਲ, ਖਰੜ ਮੰਡਲ ਪ੍ਰਧਾਨ ਨਰਿੰਦਰ ਰਾਣਾ, ਮੁਹਾਲੀ ਵਨ ਮੰਡਲ ਪ੍ਰਧਾਨ ਸੋਹਣ ਸਿੰਘ ਮੁਹਾਲੀ-2 ਮੰਡਲ ਪ੍ਰਧਾਨ ਦਿਨੇਸ਼ ਸ਼ਰਮਾ, ਮੁਹਾਲੀ-3 ਮੰਡਲ ਪ੍ਰਧਾਨ ਪਵਨ ਮਨੋਚਾ, ਜੀਰਕਪੁਰ ਮੰਡਲ ਪ੍ਰਧਾਨ ਭੁਪਿੰਦਰ ਸਿੰਘ, ਹਰਚਰਨ ਸਿੰਘ ਸੈਣੀ, ਰਵਿੰਦਰ ਸੈਣੀ, ਜਸਬੀਰ ਮਹਿਤਾ, ਰਾਜੀਵ ਸ਼ਰਮਾ, ਸ਼ਸ਼ੀ ਭੂਸ਼ਨ, ਹਰਭਜਨ ਸਿੰਘ, ਕਵਰ ਜੋਗਿੰਦਰ ਪਾਲ, ਮਦਨ ਗੋਇਲ ਦੀ ਮੌਜੂਦ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…