Share on Facebook Share on Twitter Share on Google+ Share on Pinterest Share on Linkedin ਕੈਪਟਨ ਸਰਕਾਰ ਨੇ ਪੰਜਾਬ ਨੂੰ ਅਣਐਲਾਨੀ ਵਿੱਤੀ ਐਮਰਜੈਂਸੀ ਵਿੱਚ ਝੌਂਕਿਆ: ਆਪ ਸਰਕਾਰ ਦੇ ਮਾੜੇ ਵਿੱਤੀ ਪ੍ਰੰਬਧਾਂ ਕਾਰਨ ਹਰ ਵਰਗ ਚੁਕਾਣੀ ਪੈ ਰਹੀ ਹੈ ਭਾਰੀ ਕੀਮਤ: ਅਮਨ ਅਰੋੜਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਦਸੰਬਰ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਨੂੰ ਵਿੱਤੀ ਐਮਰਜੇਂਸੀ ਵਿਚ ਝੋਕ ਦਿੱਤਾ ਹੈ। ‘ਆਪ‘ ਵਲੋਂ ਜਾਰੀ ਬਿਆਨ ਵਿੱਚ ਪਾਰਟੀ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਪੰਜਾਬ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਦੇ ਵਾਅਦੇ ਕੀਤੇ ਸਨ ਪ੍ਰੰਤੂ ਆਪਣੇ 10 ਮਹੀਨਿਆਂ ਦੇ ਨਖਿਧੱ ਕਾਰਜਕਾਲ ਕਾਰਨ ਅੱਜ ਪੰਜਾਬ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਹੈ, ਜਿਸਦਾ ਮੁੱਲ ਸੂਬੇ ਦੇ ਹਰ ਇਕ ਵਰਗ ਨੂੰ ਚੁਕਾਉਣਾ ਪੈ ਰਿਹਾ ਹੈ । ਅਮਨ ਅਰੋੜਾ ਨੇ ਕਿਹਾ ਕਿ ਵਿੱਤੀ ਐਮਰਜੇਂਸੀ ਦੀ ਬਦੌਲਤ ਸਰਕਾਰੀ ਸਕੂਲਾਂ ਵਿੱਚ ਜਰੂਰਤਮੰਦ ਬੱਚਿਆਂ ਨੂੰ ਨਾ ਤਾਂ ਸਰਦੀ ਦੀ ਵਰਦੀ ਅਤੇ ਨਾ ਹੀ ਕਿਤਾਬਾਂ ਮਿਲੀਆਂ ਹਨ, ਜਦਕਿ ਹੁਣ ਕੜਾਕੇ ਦੀ ਸਰਦੀ ਪੈ ਰਹੀ ਹੈ ਅਤੇ ਚਾਲੂ ਅਕਾਦਮਿਕ ਸ਼ੈਸਨ ਖਤਮ ਹੋਣ ਕਿਨਾਰੇ ਹੈ। ਚੋਣਾਂ ਵਿੱਚ 2500 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਂਸ਼ਨ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਬਜੁਰਗਾਂ, ਅਪਾਹਿਜਾਂ ਅਤੇ ਵਿਧਾਵਾਵਾਂ ਨੂੰ ਪਿਛਲੇ 8 ਮਹੀਨਿਆਂ ਤੋਂ 500 ਰੁਪਏ ਮਹੀਨਾਵਰ ਪੈਂਸ਼ਨ ਵੀ ਨਹੀਂ ਦਿੱਤੀ। ਸਰਕਾਰੀ ਅਤੇ ਅਰਧ-ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ, ਅਧਿਆਪਕਾਂ ਅਤੇ ਸਿਹਤ ਵਿਭਾਗ ਨਾਲ ਸਬੰਧਤ ਕਈ ਸ਼੍ਰੇਣੀਆਂ ਦੇ ਕਰਮਚਾਰੀਆਂ ਨੂੰ ਕਈ-ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ। ਯੂਨੀਵਰਸਿਟੀਆਂ ਲੈ ਕੇ ਰਾਸ਼ਟਰੀ ਮਿਡਲ ਸਕੂਲ ਸਿੱਖਿਆ ਅਭਿਆਨ ਦੇ ਅਧਿਆਪਕਾਂ ਅਤੇ ਸਿਹਤ ਵਿਭਾਗ ਨਾਲ ਸੰਬੰਧਤ ਕਈ ਵਰਗਾਂ ਦੇ ਕਮਰਚਾਰੀਆਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ। ਤਕਨੀਕੀ ਸਿੱਖਿਆ ਵਿਭਾਗ ਦੇ ਕਰਮਚਾਰੀ ਅਤੇ ਅਧਿਆਪਕਾਂ ਨੂੰ ਤਨਖਾਹ ਨਾ ਮਿਲਣ ਕਾਰਨ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕਰ ਚੁੱਕੇ ਹਨ। ਹੋਰ ਤਾਂ ਹੋਰ ਕਰਮਚਾਰੀਆਂ ਨੂੰ ਤਨਖਾਹ ਲੈਣ ਲਈ ਅਦਾਲਤਾਂ ਵਿੱਚ ਗੁਹਾਰ ਲਗਾਉਣੀ ਪੈ ਰਹੀ ਹੈ। ਸਭ ਤੋਂ ਘੱਟ ਤਨਖਾਹ ਲੈਣ ਵਾਲੇ ਮਿਡ-ਡੇ-ਮੀਲ ਕੁਕ ਸਟਾਫ ਨੂੰ ਵੀ 2-3 ਮਹੀਨਿਆਂ ਤੋਂ ਕੋਈ ਪੈਸਾ ਨਹੀਂ ਮਿਲ ਰਿਹਾ, ਜਦੋਂ ਕਿ ਆਪਣੇ ਮਿਹਨਤਾਨੇ ਵਿੱਚ ਵਾਧੇ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਸੇਵਾਮੁਕਤ ਕਰਮਚਾਰੀਆਂ ਦੀ ਨੂੰ ਸੇਵਾਮੁਕਤੀ ਲਾਭ ਅਤੇ ਪੈਂਸ਼ਨ ਪੰਜ-ਪੰਜ ਮਹੀਨੀਆਂ ਤੋਂ ਲਟਕੀ ਹੋਈ ਹੈ। ਸੁਵਿਧਾ ਅਤੇ ਸਾਂਝ ਕੇਂਦਰਾਂ ਦਾ ਸਟਾਫ ਤਨਖਾਹ ਲਈ ਸਰਕਾਰ ਅਤੇ ਠੇਕੇਦਾਰਾਂ ਦੇ ਵਿੱਚ ਮਹੀਨਿਆਂ ਤੋਂ ਭਟਕ ਰਿਹਾ ਹੈ। ਇੰਨਾਂ ਹੀ ਨਹੀਂ ਕੈਪਟਨ ਸਰਕਾਰ ਦੇ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕਰਕੇ ਆਪਣੇ ਵਿਭਾਗੀ ਮੁਖੀਆਂ ਨੂੰ ਅਗਲੇ ਵਿੱਤੀ ਸਾਲ ਨਾਲ ਸਬੰਧਤ ਨਵੇਂ ਵਿਕਾਸ ਕਾਰਜ ਉੱਤੇ ਰੋਕ ਦੇ ਨਾਲ-ਨਾਲ ਅਨੁਮਾਨ ਭੇਜਣ ਉੱਤੇ ਵੀ ਪਬੰਦੀ ਲਗਾ ਦਿੱਤੀ ਗਈ ਹੈ। ਸੂਬੇ ਦੀਆਂ ਲਿੰਕ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਹੈ ਜਿਸ ਕਾਰਨ ਆਏ ਦਿਨ ਸੜਕ ਹਾਦਸੇ ਹੋ ਰਹੇ ਹਨ। ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਵਿੱਤੀ ਤੌਰ ਉੱਤੇ ਕੰਗਾਲ ਕਰਨ ਲਈ ਸੂਬੇ ਦੀ ਜਨਤਾ ਅਕਾਲੀ-ਭਾਜਪਾ ਗੱਠਜੋੜ ਨੂੰ ਕਦੇ ਮੁਆਫ਼ ਨਹੀਂ ਕਰੇਗੀ, ਪਰੰਤੂ ਕੈਪਟਨ ਅਮਰਿੰਦਰ ਸਿੰਘ ਵਰਤਮਾਨ ਵਿੱਤੀ ਸੰਕਟ ਲਈ ਸਿਰਫ ਬਾਦਲਾਂ ਨੂੰ ਕੋਸਕੇ ਆਪਣੀ ਜਿੰਮੇਦਾਰੀ ਅਤੇ ਜਬਾਵਦੇਹੀ ਤੋਂ ਨਹੀਂ ਭੱਜ ਸਕਦੇ। ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੰਜਾਬ ਦੇ ਇਤਹਾਸ ਦੀ ਸਭ ਤੋਂ ਬੇਕਾਰ ਅਤੇ ਧੋਖੇਬਾਜ ਸਰਕਾਰ ਸਾਬਤ ਹੋਈ ਹੈ, ਕਿਉਂਕਿ ਕੈਪਟਨ ਸਰਕਾਰ ਨੇ ਕਿਸਾਨਾਂ-ਖੇਤ ਮਜਦੂਰਾਂ, ਬੇਰੋਜਗਾਰਾਂ ਅਤੇ ਬਜੁਰਗਾਂ ਨਾਲ ਚੋਣਾਂ ਦੌਰਾਨ ਕੀਤੇ ਹੋਏ ਵਾਅਦੇ ਨੂੰ ਲਾਗੂ ਕਰਨ ਤੋਂ ਮੁੱਕਰ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ