Nabaz-e-punjab.com

ਕੈਪਟਨ ਸਰਕਾਰ ‘ਚ ਅਨੁਸੂਚਿਤ ਜਾਤਾਂ ਦੇ ਪੀੜਤ ਪਰਿਵਾਰ ਬਣੇ ਸ਼ਰਨਾਰਥੀ – ਕੈਂਥ

ਅਨੁਸੂਚਿਤ ਜਾਤੀਆਂ ਦਾ ਕੈਪਟਨ ਅਮਰਿੰਦਰ ਸਰਕਾਰ ਤੋਂ ਉਠਿੱਆ ਭਰੋਸਾ – ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ

“ਪੀੜਤ ਪਰਿਵਾਰਾਂ ਨੂੰ ਨਿਆਂ ਅਤੇ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਕਰੇ ਕੈਪਟਨ ਸਰਕਾਰ”

ਅਨੁਸੂਚਿਤ ਜਾਤੀ ਦੇ ਪੀੜਤ ਪ੍ਰੀਵਾਰਾਂ ਦੇ ਖਿਲਾਫ਼ ਝੂਠੀਆਂ ਐਫਆਈਆਰ ਦਰਜ ਰੱਦ ਕਰੇ ਕੈਪਟਨ ਸਰਕਾਰ -ਕੈਂਥ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, ਦਸੰਬਰ 21-
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਦਾ ਭਰੋਸਾ ਉਠ ਗਿਆ ਹੈ, ਅੱਜ ਇਥੇ ਪਿੰਡ ਅਤਾਲਾਂ ਅਤੇ ਸ਼ੇਰਗੜ੍ਹ ਵਿਚੋਂ ਸੈਕੜੇ ਪੀੜਤ ਪਰਿਵਾਰਾਂ ਨੇ ਜ਼ਿਮੀਂਦਾਰਾਂ ਦੀ ਦਹਿਸ਼ਤ ਅਤੇ ਗੁੰਡਾਗਰਦੀ ਦੇ ਡਰ-ਸਹਿਮ ਕਾਰਨ ਚੰਡੀਗੜ੍ਹ ਵਿਖੇ ਸ਼ਰਨਾਰਥੀਆਂ ਦੀ ਜਿੰਦਗੀ ਜੀਊਣ ਲਈ ਮਜਬੂਰ ਹੋ ਗਏ ਹਨ।
ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜਿਲ੍ਹੇ ਵਿਚੋਂ ਇਨ੍ਹਾਂ ਪੀੜਤ ਗਰੀਬ ਪਰਿਵਾਰਾਂ ਨਾਲ ਪਿਛਲੇ ਕਈ ਮਹੀਨਿਆਂ ਤੋਂ ਰਾਜਨੀਤਕ ਆਗੂਆਂ ਦੀ ਸਹਿ ਪ੍ਰਾਪਤ ਜਿਮੀਂਦਾਰਾਂ ਵੱਲੋਂ ਦਹਿਸ਼ਤ ਫੈਲਾਉਣ ਤੇ ਗੁੰਡਾਗਰਦੀ ਅਤੇ ਪੁਲਿਸ ਦੀ ਮਿਲੀਭੁਗਤ ਕਾਰਨ ਝੂਠੇ ਕੇਸ ਦਰਜ ਹੋਣ ਕਰਕੇ ਪੁਲਿਸ ਦਾ ਇਸਤੇਮਾਲ ਕਰਕੇ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਨੂੰ ਜਾਤੀ ਵਿਤਕਰੇ, ਸ਼ੋਸ਼ਣ,, ਅਨਿਆਂ, ਅੱਤਿਆਚਾਰ, ਧੱਕੇਸ਼ਾਹੀ ਅਤੇ ਗੁੰਡਾਗਰਦੀ ਦਾ ਸ਼ਿਕਾਰ ਬਣਾਇਆ ਗਿਆ ਜਾ ਰਿਹਾ ਹੈ, ਇਨ੍ਹਾਂ ਸਬੰਧਤ ਪਰਿਵਾਰਾਂ ਨੂੰ ਪੁਲਿਸ ਝੂਠੇ ਕੇਸ ਦਰਜ ਕਰਕੇ ਡਰਾਉਣ ਧਮਕਾਉਣ ਤੇ ਦਹਿਸ਼ਤ ਵਿੱਚ ਜਿੰਦਗੀ ਗੁਜਰ ਕਰਨ ਲਈ ਮਜਬੂਰ ਕੀਤਾ ਹੈ।
ਸ੍ ਕੈਂਥ ਨੇ ਦੋਸ਼ ਲਗਾਇਆ ਕਿ ਸ਼ਤਰਾਣਾ ਤੋ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਦੇ ਇਸ਼ਾਰੇ ਉਤੇ ਇਨ੍ਹਾਂ ਨਿਰਦੋਸ਼ ਪਰਿਵਾਰਾਂ ਤੇ ਝੂਠੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਪੁਲਿਸ ਕੋਲ ਵਾਰ ਵਾਰ ਫਰਿਆਦ ਕਰਨ ਦੇ ਬਾਵਜੂਦ ਨਿਆਂ ਨਹੀਂ ਮਿਲ ਰਿਹਾ ਸਗੋਂ ਇਨ੍ਹਾਂ ਨੂੰ ਪਿੰਡੋਂ ਉਜੜਨ ਲਈ ਮਜਬੂਰ ਕੀਤਾ ਗਿਆ ਹੈ, ਹੁਣ ਇਨਸਾਫ਼ ਲਈ ਚੰਡੀਗੜ੍ਹ ਵਿਚ ਸ਼ਰਨਾਰਥੀਆਂ ਦਾ ਜੀਵਨ ਗੁਜਰ ਕਰਨ ਲਈ ਮਜਬੂਰ ਹਨ। ਸ੍ਰ ਕੈਂਥ ਨੇ ਦੱਸਿਆ ਕਿ ਜਦੋਂ ਤੱਕ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਨਿਆਂ ਅਤੇ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਣਮਿੱਥੇ ਸਮੇਂ ਦਾ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਕੀਤੀ ਜਾ ਰਹੀ ਹੈ,ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਨੁਸੂਚਿਤ ਜਾਤੀਆਂ ਨੂੰ ਨਿਆਂ ਦਿਵਾਉਣ ਵਿੱਚ ਬੁਰੀ ਤਰ੍ਹਾ ਫੇਲ੍ਹ ਹੋ ਗਈ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…