Nabaz-e-punjab.com

ਕੈਪਟਨ ਨੇ ਸੁਖਬੀਰ ਤੇ ਮਜੀਠੀਆ ਪਿੱਛੇ ਲੱਗ ਕੇ ਆਪਣਾ ਵਜੂਦ ਗਵਾਇਆ: ਬੱਬੀ ਬਾਦਲ

ਨਬਜ਼-ਏ-ਪੰਜਾਬ, ਮੁਹਾਲੀ 18 ਸਤੰਬਰ:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਰਨਲ ਸਕੱਤਰ ਅਤੇ ਨੌਜਵਾਨ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਮਜੀਠੀਆ ਪਿੱਛੇ ਲੱਗ ਕੇ ਆਪਣਾ ਵਜੂਦ ਖਤਮ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਦੋਂ 2017 ਵਿੱਚ ਵੋਟਾਂ ਪਾਈਆਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਚੁਣਿਆ ਤਾਂ ਉਹ 2002 ਵਾਲੇ ਕੈਪਟਨ ਨੂੰ ਚੁਣ ਰਹੇ ਸੀ। ਲੇਕਿਨ 2002 ਵਾਲਾ ਕੈਪਟਨ ਬੁਨਿਆਦੀ ਤੌਰ ਤੇ ਬਦਲ ਚੁੱਕਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਨੇ 2017 ਵਿਚ ਪੰਜਾਬ ਦੇ ਲੋਕਾਂ ਨਾਲ ਸੰਹੁ ਚੁੱਕ ਕੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸੀਆਂ ਨੂੰ ਸਖ਼ਤ ਸਜ਼ਾਵਾਂ ਦੇਣ, ਨਸ਼ਿਆ ਨੂੰ ਖਤਮ ਕਰ ਕੇ ਵੱਡੇ ਮਗਰਮੱਛਾਂ ਨੂੰ ਜੇਲ੍ਹ ਵਿੱਚ ਦੇਣਾ, ਨੋਜਵਾਨਾਂ ਨੂੰ ਰੁਜ਼ਗਾਰ ਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਕੰਮ ਕਰਨ ਦੇ ਨਾਲ-ਨਾਲ ਅਨੇਕਾਂ ਵਾਅਦੇ ਕੀਤੇ ਪਰ ਇਕ ਵੀ ਵਾਆਦਾ ਵਫਾ ਨਹੀਂ ਹੋਇਆ ਕਿਉਂਕਿ ਉਨ੍ਹਾਂ ਦੀ ਸੁਖਬੀਰ ਸਿੰਘ ਬਾਦਲ ‘ਤੇ ਮਜੀਠੀਆ ਪਰਿਵਾਰ ਨਾਲ ਸੰਧੀ ਹੋ ਚੁੱਕੀ ਸੀ। ਇਹ ਯਾਰੀ ਬਾਦਲ ਤੇ ਮਜੀਠੀਆ ਪਰਿਵਾਰ ਨੂੰ ਖੂਬ ਰਾਸ ਆਈ ਪਰ ਕੈਪਟਨ ਨੂੰ ਇਸ ਯਾਰੀ ਦੀ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇ ਕੇ ਭਾਰੀ ਕੀਮਤ ਚੁਕਾਉਣੀ ਪਈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਨਾ ਸਿਰਫ ਅਪਣੀ ਪਾਰਟੀ ਵਿੱਚ ਸਤਿਕਾਰ ਗੁਆਇਆ ਬਲਕਿ ਕੈਪਟਨ ਨੇ ਲੋਕਾਂ ਵਿੱਚ ਆਪਣਾ ਵਜੂਦ ਵੀ ਗਵਾ ਲਿਆ ਹੈ।

Load More Related Articles

Check Also

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’ ਨਬਜ਼-ਏ-ਪੰਜਾਬ, ਮੁਹਾਲੀ, 29 ਅਪਰ…