92 ਸਾਲਾ ਕੈਪਟਨ ਪ੍ਰਸ਼ੋਤਮ ਸਿੰਘ ਰੋਜ਼ਾਨਾ ਵਾਕਰ ਨਾਲ ਪੈਦਲ ਤੈਅ ਕਰੇਗਾ 50 ਕਿੱਲੋਮੀਟਰ ਦਾ ਪੈਂਡਾ

ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕੱਠੀ ਕਰਕੇ ਦਿੱਤੀ ਜਾਵੇਗੀ ਵਿੱਤੀ ਸਹਾਇਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ:
ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਲਈ 92 ਸਾਲਾ ਕੈਪਟਨ ਪਰਸ਼ੋਤਮ ਸਿੰਘ ਨੇ ਬੀੜਾ ਚੁੱਕਿਆ ਹੈ। ਅੱਜ ਮੁਹਾਲੀ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਪ੍ਰਸ਼ੋਤਮ ਸਿੰਘ ਨੇ ਕਿਹਾ ਕਿ ਉਹ ਇਕ ਫੌਜੀ ਹੋਣ ਤੇ ਗਲਵਾਨ ਘਾਟੀ ਦੇ ਸਹੀਦਾਂ ਦੇ ਪਰਿਵਾਰਾਂ ਲਈ ਸੋਸ਼ਲ ਮੀਡੀਆ ਰਾਹੀਂ ਫੰਡ ਇਕੱਤਰ ਕਰੇਗਾ। ਉਨ੍ਹਾਂ ਕਿਹਾ ਕਿ ਉਹ ਬੀਮਾਰੀਆਂ ਤੋਂ ਪੀੜਤ ਹੋਣ ਦੇ ਬਾਵਜੂਦ ਵਾਕਰ ਦੀ ਸਹਾਇਤ ਨਾਲ ਮੁਹਾਲੀ ਦੀਆਂ ਸੜਕਾਂ ’ਤੇ 50 ਕਿੱਲੋਮੀਟਰ ਪੈਦਲ ਯਾਤਰਾ ਕਰੇਗਾ। ਉਹ ਰੋਜ਼ਾਨਾ ਸਵੇਰ ਸ਼ਾਮ ਤਿੰਨ ਕਿੱਲੋਮੀਟਰ ਪੈਦਲ ਤੁਰੇਗਾ ਅਤੇ 10 ਤੋਂ 15 ਦਿਨਾਂ ਵਿੱਚ ਅਪਣਾ 50 ਕਿੱਲੋਮੀਟਰ ਸਫਰ ਦਾ ਟੀਚਾ ਪੂਰਾ ਕਰੇਗਾ।
ਉਨ੍ਹਾਂ ਦੱਸਿਆ ਕਿ 1945 ਵਿੱਚ ਸਿੱਖ ਰੈਜਮੈਂਟ ਵਿੱਚ ਭਰਤੀ ਹੋਏ ਸਨ ਅਤੇ 1978 ਵਿੱਚ ਬਤੌਰ ਕੈਪਟਨ ਸੇਵਾਮੁਕਤ ਹੋਏ ਸਨ। ਉਨ੍ਹਾਂ ਦੱਸਿਆ ਕਿ ਉਹ ਵੈਸਟਨ ਕਮਾਂਡ ਮੁਕਾਬਲੇ ਵਿੱਚ ਸੂਟਰ ਵਿਜੇਤਾ ਰਿਹਾ ਹੈ ਅਤੇ ਆਰਮੀ ਦੇ ਵੈਪਨ ਟਰੇਨਿੰਗ ਸੈਂਟਰ ਵਿੱਚ ਟਰੈਨਰ ਰਿਹਾ ਹੈ, ਇਸ ਦਾ ਨਾਲ ਹੀ ਉਹ ਇਕ ਬਾਕਸਰ ਵੀ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪੁਤਰ ਤਰਸੇਮ ਸਿੰਘ ਸੇਢਾ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਹਨ। ਉਨ੍ਹਾਂ ਅਪਣੇ ਪਿਤਾ ਦੇ ਹੌਸਲੇ ਨੂੰ ਵੇਖਦੇ ਹੋਏ ਇੰਗਲੈਂਡ ਦੇ ਕੈਪਟਨ ਟੌਮ ਵੱਲੋਂ ਰੋਜ਼ਾਨਾ ਲੰਬਾ ਸਫਰ ਤਹਿ ਕਰਕੇ ਕੌਮੀ ਸਿਹਤ ਸੇਵਾਵਾਂ ਐਨ.ਐਸ.ਐਚ ਲਈ 34 ਕਰੋੜ ਰੁਪਏ ਸਹਇਤਾ ਇਕੱਤਰ ਕੀਤਾ ਸੀ ਤੋਂ ਪ੍ਰੇਰਨਾ ਲੈ ਕੇ ਗਲਵਾਨ ਘਾਟੀ ਦੇ ਸ਼ਹੀਦ ਪਰਿਵਾਰਾਂ ਲਈ ਸ਼ੋਸਲ ਮੀਡੀਆ ਰਾਹੀ ਫੰਡ ਇਕੱਤਰ ਕਰਨਗੇ। ਸ਼ਹੀਦ ਪਰਿਵਾਰਾਂ ਦੀ ਸਹਾਇਤਾ ਲਈ ਫੇਸ ਬੁੱਕ ਰਾਹੀਂ ਫੰਡ ਇਕੱਤਰ ਜਮਾਂ ਹੋਵੇਗਾ ਤੇ ਸਿੱਧਾ ਸ਼ਹੀਦ ਪਰਿਵਾਰਾਂ ਨੂੰ ਦਿੱਤਾ ਜਾਵੇਗਾ। ਇਸ ਮੌਕੇ ਕੈਪਟਨ ਪ੍ਰਸ਼ੋਤਮ ਸਿੰਘ ਨੇ ਐਲਾਨ ਕੀਤਾ ਕਿ ਇਸ ਫੰਡ ਲਈ 5 ਹਜ਼ਾਰ ਰੁਪਏ ਅਪਣੇ ਵੱਲੋਂ ਅਤੇ 5 ਹਜ਼ਾਰ ਰੁਪਏ ਅਪਣੀ ਪਤਨੀ ਦੀ ਯਾਦ ਵਿੱਚਂ ਦੇਵੇਗਾ। ਇਸ ਬਾਰੇ ਇਨ੍ਹਾਂ ਦੀ ਫੇਸ ਬੁਕ ਆਈਡੀ ਕੈਪਟਨ ਪ੍ਰਸ਼ੋਤਮ ਸਿੰਘ ਤੋਂ ਵੀ ਜਾਣਕਾਰੀ ਲਈ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…