ਹਲਕਾ ਇੰਚਾਰਜ ਕੈਪਟਨ ਸਿੱਧੂ ਦੀ ਅਗਵਾਈ ਵਿੱਚ ਮੁਹਾਲੀ ਤੋਂ ਅਕਾਲੀ ਵਰਕਰਾਂ ਦਾ ਵੱਡਾ ਕਾਫ਼ਲਾ ਸ਼ਾਹਕੋਟ ਹੋਇਆ ਰਵਾਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰ ਪਾਲ ਸਿੰਘ ਸਿੰਧੂ ਦੀ ਅਗਵਾਈ ਵਿੱਚ ਮੁਹਾਲੀ ਤੋਂ 50 ਗੱਡੀਆਂ ਦਾ ਕਾਫਲਾ ਸ਼ਾਹਕੋਟ ਲਈ ਰਵਾਨਾ ਹੋਇਆ। ਇਸ ਮੌਕੇ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਸ਼ਾਹਕੋਟ ਵਿੱਚ ਅਕਾਲੀ ਦਲ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੂਬੇ ਦੇ ਲੋਕ ਸੰਤੁਸ਼ਟ ਨਹੀਂ ਹਨ ਅਤੇ ਲੋਕਾਂ ਦਾ ਇਸ ਝੂਠੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸੀਆਂ ਨੇ ਰਾਜ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਲੇਕਿਨ ਸੱਤਾ ਹੱਥ ਆਉਣ ਤੋਂ ਹੁਕਮਰਾਨਾਂ ਨੇ ਸਾਰੇ ਵਾਅਦੇ ਭੁਲਾ ਦਿੱਤੇ ਹਨ। ਘਰ-ਘਰ ਰੁਜ਼ਗਾਰ ਦੀ ਯੋਜਨਾ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਇਸ ਕਾਫ਼ਲੇ ਵਿੱਚ ਬੀਬੀ ਕੁਲਦੀਪ ਕੌਰ ਕੰਗ ਜਿਲ੍ਹਾ ਪ੍ਰਧਾਨ (ਇਸਤਰੀ ਅਕਾਲੀ ਦਲ ਸ਼ਹਿਰੀ ਮੁਹਾਲੀ, ਪਰਵਿੰਦਰ ਸਿੰਘ ਸੋਹਾਣਾ ਐਮ.ਡੀ ਲੇਬਰਫੈਡ, ਸੁਖਦੇਵ ਸਿੰਘ ਪਟਵਾਰੀ, ਅਮਨਦੀਪ ਸਿੰਘ ਅਬਿਆਣਾ, ਪਰਮਿੰਦਰ ਸਿੰਘ ਤਸਿੰਬਲੀ, ਸੁਰਿੰਦਰ ਸਿੰਘ ਸੋਹਾਣਾ, ਹਰਸੰਗਤ ਸਿੰਘ ਸੋਹਾਣਾ, ਪ੍ਰਭਜੋਤ ਸਿੰਘ ਕਲੇਰ, ਗੁਰਮੀਤ ਸਿੰਘ ਬਾਕਰਪੁਰ, ਬਲਵਿੰਦਰ ਸਿਘ ਮੋਟੇਮਾਜਰਾ, ਬਲਜਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਲਖਨੌਰ, ਅਵਤਾਰ ਸਿੰਘ ਦਾਊਂ, ਹਰਮਿੰਦਰ ਸਿੰਘ ਪੱਤੋਂ, ਡਾ ਮੇਜਰ ਸਿੰਘ, ਹਰਪਾਲ ਸਿੰਘ ਬਰਾੜ, ਬਲਜੀਤ ਸਿੰਘ ਜਗਤਪੁਰਾ, ਬਿਕਰਮ ਸਿੰਘ ਗੀਗੇਮਾਜਰਾ, ਹਰਜਿੰਦਰ ਸਿੰਘ ਬਲੌਂਗੀ, ਨਵਜੋਤ ਸਿੰਘ ਚੱਪੜਚਿੜੀ, ਪ੍ਰੀਤਮ ਸਿੰਘ ਫੇਜ਼-1, ਬਲਜੀਤ ਸਿੰਘ ਦੈੜੀ, ਕਰਮਜੀਤ ਸਿੰਘ ਮੌਲੀ, ਹਰਮਿੰਦਰ ਸਿੰਘ ਕੈਲੋਂ, ਗੁਰਮੀਤ ਸਿੰਘ ਬਡਮਾਜਰਾ, ਜੋਰਾ ਸਿੰਘ ਮਨੋਲੀ, ਨਿਰਮਲ ਸਿੰਘ, ਨੀਲਮ ਚੌਧਰੀ, ਪਿੰਕੀ ਸੋਨੀ, ਰਿੰਕੂ ਵਰਮਾ,ਪਰਮਜੀਤ ਕੌਰ, ਨਿਰਮਲ ਕੌਰ ਸੇਖੋਂ ਅਤੇ ਮਨਜੀਤ ਸਿੰਘ ਲੁਬਾਣਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …