Share on Facebook Share on Twitter Share on Google+ Share on Pinterest Share on Linkedin ਕੈਪਟਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਸ਼ਰ੍ਹੇਆਮ ਲੋਕਤੰਤਰ ਦਾ ਕਤਲ ਕੀਤਾ: ਬ੍ਰਹਮਪੁਰਾ ਨਬਜ਼-ਏ-ਪੰਜਾਬ ਬਿਊਰੋ, ਤਰਨਤਾਰਨ\ਚੰਡੀਗੜ੍ਹ, 23 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਹੋਈ ਗੁੰਡਾਗਰਦੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਧੱਕੇਸ਼ਾਹੀਆਂ ਦੀਆਂ ਸਾਰੀਆਂ ਹੱਦਾ ਪਾਰ ਕਰਦਿਆਂ ਸ਼ਰ੍ਹੇਆਮ ਲੋਕਤੰਤਰ ਦਾ ਘਾਣ ਕੀਤਾ ਹੈ। ਆਪ ਵਿਧਾਇਕ ਦੀ ਦਸਤਾਰ ਨੂੰ ਜ਼ਮੀਨ ਤੇ ਸੁੱਟ ਕੇ ਬੇਅਦਬੀ ਕੀਤੀ ਗਈ ਅਤੇ ਮਹਿਲਾ ਆਪ ਵਿਧਾਇਕਾ ਦੀਆਂ ਚੁੰਨੀਆ ਲਾਹ ਕੇ ਸੁੱਟਿਆ ਗਈਆ ਅਤੇ ਇਹ ਸਾਰੀ ਮੰਦਭਾਗੀ ਘਟਨਾ ਕਾਂਗਰਸ ਸਰਕਾਰ ਦੇ ਸਪੀਕਰ ਰਾਣਾ ਕੇ.ਪੀ ਵਲੋ ਮਾਰਸ਼ਲਾਂ ਨੂੰ ਦਿੱਤੀਆਂ ਗਈਆਂ ਹਦਾਇਤਾਂ ਕਾਰਨ ਹੋਈ। ਸ੍ਰ. ਰਣਜੀਤ ਸਿੰਘ ਬ੍ਰਹਮਪੂਰਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ 52 ਸਾਲ ਦੇ ਲੰਬੇ ਸਿਆਸੀ ਜੀਵਨ ਕਾਲ ਦੋਰਾਨ ਅਜਿਹੀ ਮੰਦਭਾਗੀ ਘਅਨਾ ਅਸੈਂਬਲੀ ਵਿੱਚ ਕਦੇ ਵੀ ਨਹੀ ਦੇਖੀ ਗਈ। ਉਨ੍ਹਾਂ ਨੇ ਸਿੱਖ ਨੋਜਵਾਨਾਂ ਅਤੇ ਸਿੱਖ ਧਰਮ ਦੇ ਸਾਰੇ ਮੰਨਣ ਵਾਲਿਆ ਨੂੰ ਇਹ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਬਣਾਏ ਰੱਖਣ ਅਤੇ ਇਸ ਦਸਤਾਰ ਬੇਦਬੀ ਦੀ ਘਟਨਾ ਤੇ ਕੋਈ ਵੀ ਤਲਖੀ ਨਾ ਦਿਖਾਉਣ ਅਤੇ ਸ਼ਾਂਤੀ ਰੱਖਣ ਤਾਂ ਜੋ ਪੰਜਾਬ ਦਾ ਮਾਹੋਲ ਸੁਖਾਵਾ ਬਣਿਆ ਰਹੇ। ਉਨ੍ਹਾਂ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਨੇਤਾ ਜਿਵੇਂ ਕਿ ਸ੍ਰ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਅਤੇ ਦੂਜੇ ਅਕਾਲੀ ਦਲ ਦੇ ਵਧਾਇਕਾਂ ਨੇ ਕਿਹਾ ਹੈ ਕਿ ਇਹ ਬੜੀ ਸ਼ਰਮਨਾਕ ਘਟਨਾ ਹੈ ਅਤੇ ਇਸ ਦੁਖ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਸਿਆਸਤ ਤੋ ਉਪਰ ਉਠ ਕੇ ਇਸ ਕੋਝੀ ਹਰਕਤ ਵਿਰੁੱਧ ਹਮਦਰਦੀ ਜਤਾਉਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਰਾਣਾ ਕੇ.ਪੀ. ਸਪੀਕਰ ਦੀ ਹਦਾਹਿਤਾ ਤੇ ਮਾਰਸ਼ਲਾਂ ਵੱਲੋ ਦਸਤਾਰ ਦੀ ਜ਼ਮੀਨ ਤੇ ਸੁੱਟ ਕੇ ਬੇਦਬੀ ਕੀਤੀ ਗਈ ਅਤੇ ਉਸ ਦਸਤਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋ ਆਦਰ-ਸਤਿਕਾਰ ਨਾਲ ਚੁੱਕ ਕੇ ਉਸ ਦੇ ਮਾਲਕ ਨੂੰ ਦੇ ਦਿੱਤੀ ਗਈ। ਉਨ੍ਹਾਂ ਨੇ ਅੱਗੇ ਕਿਹਾ ਕਿ ਐਮ.ਐਲ.ਏਜ਼ (ਵਿਧਾਇਕ) ਜਨਤਾ ਦੇ ਵੋਟ ਨਾਲ ਚੂਣੇ ਹੋਏ ਹੁੰਦੇ ਹਨ ਅਤੇ ਉਨ੍ਹਾਂ ਨੂੰ ਪੂਰੀ ਯੋਗਤਾ ਅਤੇ ਅਧਿਕਾਰ ਹੈ ਕਿ ਉਹ ਅਸੈਂਬਲੀ ਵਿਚ ਪ੍ਰਵੇਸ਼ ਕਰ ਸਕਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਵੀ ਇੱਥੇ ਦੱਸਣ ਯੋਗ ਹੈ ਕਿ ਅਸੈਂਬਲੀ ਭਵਨ ਦੇ ਅੰਦਰ ਲਾਇਬਰੇਰੀ ਵੀ ਹੁੰਦੀ ਹੈ। ਇਥੇ ਉਹ ਜਾ ਕੇ ਆਪਣਾ ਅਕਰੋਸ਼ ਸ਼ਾਂਤ ਕਰ ਸਕਦੇ ਹਨ ਪਰ ਉਹਨਾਂ ਪ੍ਰਵੇਸ਼ ਕਰਨ ਤੋ ਵੀ ਰੋਕ ਦਿੱਤਾ ਗਿਆ ਜੋ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਇਸ ਗੱਲ ਦਾ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੂਰਾ ਵੱਲੋ ਸਪੀਕਰ ਦੀ ਅਜਿਹੀ ਮੰਦਭਾਗੀ ਘਟਨਾ ਤੇ ਪੂਰਜੋਰ ਸ਼ਬਦਾ ਨਾਲ ਉਨ੍ਹਾਂ ਨੇ ਨਿਖੇਦੀ ਕੀਤੀ ਹੈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਇਹ ਉਹੀ ਕਾਂਗਰਸ ਸਰਕਾਰ ਹੈ ਜਿਸ ਨੇ ਪਵਿੱਤਰ ਗੁਰੂ ਘਰ ਸ੍ਰੀ ਹਰਿਮੰਦਰ ਸਾਹਿਬ ਉੱਤੇ ਟੈਂਕਾਂ-ਤੋਪਾ ਨਾਲ ਹਮਲਾ ਕਰਵਾਇਆ ਸੀ ਅਤੇ ਹੁਣ ਵੀ ਉਹੀ ਕਾਂਗਰਸ ਸਰਕਾਰ ਦਸਤਾਰ ਦੀ ਬੇਅਦਬੀ ਅਤੇ ਅੋਰਤਾ ਨਾਲ ਬਤਮੀਜੀ ਕਰ ਰਹੀ ਹੈ ਜੋ ਬਹੁਤ ਹੀ ਮੰਦਭਾਗੀ ਘਟਨਾ ਹੈ। ਕਾਂਗਰਸ ਆਪਣੀ ਅਜਿਹੀ ਕੋਜਿਆ ਹਰਕਤਾਂ ਤੋ ਬਾਜ ਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਵਿੱਤ ਮੰਤਰੀ ਮਣਪ੍ਰੀਤ ਸਿੰਘ ਬਾਦਲ ਅੰਨਦਾਤਾ ਕਿਸਾਨਾਂ ਦੀ ਤੁਲਨਾ ਮੰਗਤਿਆ ਨਾਲ ਕਰਕੇ ਕਿਸਾਨਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਬਹੁਤ ਡੂੰਗੀ ਠੇਸ ਪਹੁੰਚਾਈ ਹੈ ਅਤੇ ਉਨ੍ਰਾਂ ਨੇ ਇਹ ਵੀ ਮੰਗ ਕੀਤੀ ਕਿ ਮਨਪ੍ਰੀਤ ਸਿੰਘ ਬਾਦਲ ਆਪਣੇ ਇਹ ਸ਼ਬਦ ਵਾਪਿਸ ਲੈਣ ਨਹੀ ਤਾ ਪੰਜਾਬ ਦੇ ਕਿਸਾਨ ਮਨਪ੍ਰੀਤ ਬਾਦਲ ਵੱਲੋ ਕੀਤੀ ਅਜਿਹੀ ਮੰਦਭਾਗੀ ਟਿੱਂਪਣੀ ਲਈ ਕਦੀ ਵੀ ਮੁਆਫ਼ ਨਹੀਂ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ