ਖਰੜ-ਬੱਸੀ ਪਠਾਣਾ ਸੜਕ ’ਤੇ ਚਲਦੀ ਕਾਰ ਨੂੰ ਲੱਗੀ ਭਿਆੜਕ ਅੱਗ, ਵੱਡਾ ਦੁਖਾਂਤ ਵਾਪਰਨ ਤੋਂ ਬਚਾਅ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਅਕਤੂਬਰ:
ਖਰੜ-ਬੱਸੀ ਪਠਾਣਾ (ਬਡਾਲਾ ਰੋਡ) ਉੱਤੇ ਪਿੰਡ ਮਲਕਪੁਰ ਅਤੇ ਪਿੰਡ ਸੋਤਲ ਦਰਮਿਆਨ ਲੰਘ ਰਹੀ ਐਸਵਾਈਐਲ ਨਹਿਰ ਦੇ ਨੇੜੇ ਇੱਕ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਵਿਚ ਸਵਾਰ ਦੋ ਵਿਅਕਤੀ ਬਚ ਗਏ ਤੇ ਕਾਰ ਬੂਰੀ ਤਰ੍ਹਾਂ ਸੜ ਗਈ। ਇਹ ਘਟਨਾ ਅੱਜ ਸਵੇਰੇ ਉਦੋ ਵਾਪਰੀ ਜਦੋ ਕਾਰ ਚਾਲਕ ਸਰਬਜੀਤ ਸਿੰਘ ਆਪਣੇ ਦੋਸਤ ਓਂਕਾਰ ਸਿੰਘ ਨਾਲ ਪਿੰਡ ਰਾਏਪੁਰ ਤੋਂ ਪਿੰਡ ਨੋਗਾਵਾਂ ਵਿੱਚ ਕਿਸੇ ਕੰਮ ਲਈ ਜਾ ਰਹੇ ਸਨ ਕਿ ਜਦੋ ਨੇ ਐਸਵਾਈਐਲ ਨਹਿਰ ਪਾਰ ਕੀਤੀ ਤਾਂ ਕਾਰ ਵਿਚੋ ਅੱਗੋ ਇੰਜਨ ਵਾਲੇ ਪਾਸੇ ਤੋਂ ਧੂੰਆਂ ਨਿਕਲਿਆ ਅਤੇ ਕਾਰ ਨੂੰ ਅੱਗ ਨੇ ਲਪੇਟ ਵਿਚ ਲੈ ਲਿਆ। ਉਨ੍ਹਾਂ ਦੋਵਾਂ ਨੇ ਕਾਰ ਨੂੰ ਰੋਕ ਕੇ ਸੜਕ ਤੋਂ ਇੱਕ ਸਾਇਡ ਨੂੰ ਲਾਇਆ, ਦੇਖਦੇ ਦੇਖਦੇ ਹੀ ਕਾਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਗਈ। ਥਾਣਾ ਸਦਰ ਖਰੜ ਦੇ ਕਰਮਚਾਰੀ ਕੁਲਵਿੰਦਰ ਸਿੰਘ ਜੋ ਆਪਣੀ ਡਿਊਟੀ ਕਰਕੇ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ ਸਮੇਤ ਬਹੁਤ ਸਾਰੇ ਰਾਹਗੀਰ ਇਕੱਠੇ ਹੋ ਕੇ ਅਤੇ ਮਿੱਟੀ ਪਾ ਕੇ ਅੱਗ ਵਜਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਗ ਦੀ ਲਪੇਟ ਵਿਚ ਆਈ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ।

Load More Related Articles

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…