Share on Facebook Share on Twitter Share on Google+ Share on Pinterest Share on Linkedin ਮੁਹਾਲੀ ਵੇਰਕਾ ਚੌਂਕ ਵਿੱਚ ਵਾਪਰਿਆ ਖਤਰਨਾਕ ਹਾਦਸਾ, ਕਾਰ ਚਾਲਕ ਤੇ ਐਨਆਰਆਈ ਲੜਕੀ ਜ਼ਖ਼ਮੀ ਸੜਕ ’ਤੇ ਗਾਂ ਕਾਰ ਦੇ ਅੱਗੇ ਆਉਣ ਕਾਰਨ ਵਾਪਰਿਆ ਹਾਦਸਾ, ਬੇਕਾਬੂ ਹੋਈ ਅਪਟਰਾ ਕਾਰ ਚੁੰਗੀ ਦੇ ਕਮਰੇ ਉੱਤੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ: ਖਰੜ-ਬਲੌਂਗੀ ਤੋਂ ਮੁਹਾਲੀ ਵੱਲ ਆਉਂਦੀ ਸੜਕ ਉੱਤੇ ਵੇਰਕਾ ਚੌਂਕ ਵਿੱਚ ਅੱਜ ਸਵੇਰੇ 4 ਵਜੇ ਦੇ ਕਰੀਬ ਵਾਪਰੇ ਇੱਕ ਸੜਕ ਹਾਦਸੇ ਵਿੱਚ ਜਲੰਧਰ ਦਾ ਇੱਕ ਨੌਜਵਾਨ ਅਤੇ ਥਾਈਲੈਂਡ ਦੀ ਇੱਕ ਲੜਕੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਖਰੜ ਵੱਲੋਂ ਆ ਰਹੀ ਸ਼ੇਵਰਲੈਟ ਅਪਟਰਾ ਕਾਰ ਸਵੇਰੇ 4 ਵਜੇ ਦੇ ਕਰੀਬ ਵੇਰਕਾ ਚੌਂਕ ਵਿੱਚ ਆ ਕੇ ਬੇਕਾਬੂ ਹੋ ਗਈ ਅਤੇ ਕਈ ਪਲਟੀਆਂ ਖਾਣ ਤੋਂ ਬਾਅਦ ਇਹ ਕਾਰ ਚੌਂਕ ਉਪਰ ਚੜ੍ਹ ਕੇ ਉਥੇ ਬਣੇ ਇਕ ਕਮਰੇ ਉਪਰ ਜਾ ਚੜੀ। ਇਸ ਹਾਦਸੇ ਵਿੱਚ ਕਾਰ ਚਲਾ ਰਿਹਾ ਨੌਜਵਾਨ ਸਖਮਦੀਪ ਸਿੰਘ ਵਾਸੀ ਮਕਸੂਦਾਂ ਜਲੰਧਰ ਅਤੇ ਉਸਦੇ ਨਾਲ ਸੀਟ ’ਤੇ ਬੈਠੀ ਹੋਈ ਥਾਈਲੈਂਡ ਦੀ ਇੱਕ ਨੌਜਵਾਨ ਲੜਕੀ ਜ਼ਖ਼ਮੀ ਹੋ ਗਏ। ਇੱਥੋਂ ਦੇ ਫੇਜ਼-6 ਪੁਲੀਸ ਚੌਂਕੀ ਦੇ ਜਾਂਚ ਅਧਿਕਾਰੀ ਰਾਮ ਸੰਜੀਵਨ ਨੇ ਦੱਸਿਆ ਕਿ ਪੁਲੀਸ ਨੂੰ ਕਾਰ ਚਾਲਕ ਸੁਖਮਦੀਪ ਸਿੰਘ ਨੇ ਦੱਸਿਆ ਹੈ ਕਿ ਸਵੇਰੇ ਚਾਰ ਵਜੇ ਜਦੋਂ ਉਹਨਾਂ ਦੀ ਕਾਰ ਵੇਰਕਾ ਚੌਂਕ ਨੇੜੇ ਪਹੁੰਚੀ ਤਾਂ ਕਾਰ ਦੇ ਅੱਗੇ ਇੱਕ ਗਾਂ ਆ ਗਈ। ਜਿਸ ਕਾਰਨ ਉਹ ਇਕਦਮ ਘਬਰਾ ਗਿਆ ਅਤੇ ਘਬਰਾਹਟ ਵਿੱਚ ਹੀ ਉਸਨੇ ਕਾਰ ਦੀ ਬਰੇਕ ਲਾਉਣ ਦੀ ਥਾਂ ਐਕਸੀਲੇਟਰ ਦੱਬ ਦਿੱਤਾ। ਜਿਸ ਕਾਰਨ ਕਾਰ ਇਕਦਮ ਬੇਕਾਬੂ ਹੋ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਜ਼ਖ਼ਮੀਆਂ ਨੂੰ ਪਹਿਲਾਂ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਉਹਨਾਂ ਨੂੰ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਜਦੋਂ ਪੁਲੀਸ ਜ਼ਖ਼ਮੀਆਂ ਦੇ ਬਿਆਨ ਲੈਣ ਚੰਡੀਗੜ੍ਹ ਦੇ ਹਸਪਤਾਲ ਵਿੱਚ ਪੁੱਜੀ ਤਾਂ ਉੱਥੇ ਉਹਨਾਂ ਨੂੰ ਜ਼ਖ਼ਮੀ ਨਹੀਂ ਮਿਲੇ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਹਾਦਸਾ ਗ੍ਰਸਤ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ