ਗੋਆ ਜਾ ਰਹੇ ਦੋਸਤਾਂ ਦੀ ਕਾਰ ਰੁੱਖ ਨਾਲ ਟਕਰਾਈ, 7 ਜਣਿਆਂ ਦੀ ਦਰਦਨਾਕ ਮੌਤ
ਨਬਜ਼-ਏ-ਪੰਜਾਬ ਬਿਊਰੋ, ਮੁੰਬਈ, 9 ਫਰਵਰੀ:
ਮੁੰਬਈ ਤੋਂ ਗੋਆ ਘੁੰਮਣ ਨਿਕਲੇ ਦੋਸਤਾਂ ਦੀ ਕਾਰ ਬੁੱਧਵਾਰ ਰਾਤ ਮੁੰਬਈ-ਗੋਆ ਹਾਈਵੇਅ ਤੇ ਇਕ ਦਰੱਖਤ ਨਾਲ ਟਕਰਾਅ ਗਈ। ਇਨ੍ਹਾਂ ਵਿੱਚ ਜਿੱਥੇ 7 ਦੀ ਮੌਤ ਹੋ ਗਈ, ਉੱਥੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ 8 ਦੋਸਤਾਂ ਦੇ ਇਲਾਵਾ ਇਕ ਹੋਰ ਦੋਸਤ ਵੀ ਸੀ ਜੋ ਇਸ ਹਾਦਸੇ ਵਿੱਚ ਸਿਰਫ ਇਸ ਲਈ ਬਚ ਗਿਆ, ਕਿਉਂਕਿ ਉਸ ਨੇ ਕਾਰ ਦੀ ਥਾਂ ਟ੍ਰੇਨ ਤੋਂ ਗੋਆ ਜਾਣ ਦਾ ਫੈਸਲਾ ਲਿਆ ਸੀ। ਖਬਰ ਮੁਤਾਬਕ ਇਹ ਸਾਰੇ ਦੋਸਤ ਬੁੱਧਵਾਰ ਨੂੰ ਬੀਤੀ ਰਾਤ 12.30 ਵਜੇ ਮੁੰਬਈ ਤੋਂ ਨਿਕਲੇ ਅਤੇ 7 ਘੰਟੇ ਦੇ ਸਫਰ ਦੇ ਬਾਅਦ ਇਨ੍ਹਾਂ ਦੀ ਕਾਰ ਰਤਨਾਗਿਰੀ ਵਿੱਚ ਪਾਲੀ ਪਿੰਡ ਦੇ ਕੋਲ ਖਾਨੁ ਵਿੱਚ ਇਕ ਦਰੱਖਤ ਵਿੱਚ ਵੱਜ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਕਾਰ ਵਿੱਚ ਸਵਾਰ ਸਾਰੇ ਦੋਸਤਾਂ ਦੀ ਮੌਤ ਹੋ ਗਈ।
ਸੂਚਨਾ ਦੇ ਬਾਅਦ ਮੌਕੇ ਤੇ ਪਹੁੰਚੇ ਇੰਸਪੈਕਟਰ ਅਨਿਲ ਵਿਭੂਤੇ ਨੇ ਕਿਹਾ ਕਿ ਇਸ ਗੱਲ ਦਾ ਸ਼ੱਕ ਹੈ ਕਿ ਕਾਰ ਚਲਾ ਰਹੇ ਗੌਰਵ ਨੂੰ ਨੀਂਦ ਆ ਗਈ ਹੋਵੇਗੀ ਅਤੇ ਇਸ ਦੇ ਚੱਲਦੇ ਇਹ ਹਾਦਸਾ ਹੋਇਆ। ਇੰਸਪੈਕਟਰ ਵਿਭੂਤੀ ਦੇ ਮੁਤਾਬਕ ਮ੍ਰਿਤਕਾਂ ਦੇ 9ਵੇਂ ਦੋਸਤ ਤੋਂ ਪੁੱਛਗਿਛ ਕੀਤੀ ਜਾਵੇਗੀ। ਕਾਰ ਵਿੱਚ ਥਾਂ ਨਾ ਹੋਣ ਦੇ ਕਾਰਨ ਉਹ ਟ੍ਰੇਨ ਵਿੱਚ ਗਿਆ ਸੀ ਅਤੇ ਗੋਆ ਵਿੱਚ ਆਪਣੇ ਦੋਸਤਾਂ ਨੂੰ ਮਿਲਣ ਵਾਲਾ ਸੀ।