
ਤੇਜ਼ ਰਫ਼ਤਾਰ ਕਾਰ ਨੇ ਸਬਜ਼ੀ ਵਾਲੇ ਮੋਟਰ ਠੇਲੇ ਨੂੰ ਮਾਰੀ ਟੱਕਰ ,ਦੋ ਗੰਭੀਰ ਜ਼ਖਮੀ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੀ 18 ਫ਼ਰਵਰੀ (ਕੁਲਜੀਤ ਸਿੰਘ )
ਅੱਜ ਸ਼ਾਮ ਕਰੀਬ 4.30ਵੱਜੇ ਜੀ ਟੀ ਰੋਡ ਜੰਡਿਆਲਾ ਗੁਰੂ ਨਜ਼ਦੀਕ ਤਰਨਤਾਰਨ ਬਾਈਪਾਸ ਟੀ ਪੁਆਇੰਟ ਤੇ ਇੱਕ ਕਾਰ ਨੰਬਰ ਪੀ ਬੀ ਜੀ ਬੀ 10 5316 ਜਿਸਨੂੰ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਡਾਂਗੀਆਂ ਤਹਿਸੀਲ ਜਗਰਾਉਂ ਜਿਲ੍ਹਾ ਲੁਧਿਆਣਾ ਚਲਾ ਰਿਹਾ ਸੀ ।ਜਦੋਂ ਇਹ ਕਾਰ ਜੀ ਟੀ ਰੋਡ ਤਰਨਤਾਰਨ ਬਾਈਪਾਸ ਤੇ ਟੀ ਪੁਆਇੰਟ ਤੇ ਪਹੁੰਚਿਆ ਅੰਮ੍ਰਿਤਸਰ ਵੱਲੋ ਆ ਰਹੇ ਇੱਕ ਮੋਟਰ ਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਜ਼ੋਰ ਨਾਲ ਬ੍ਰੇਕ ਮਾਰੀ ਜੋ ਕਾਰ ਨੂੰ ਘਸੀਟਦੇ ਹੋਏ ਕਰੀਬ 50 ਮੀਟਰ ਦੀ ਦਿਰੀ4 ਤੱਕ ਲੈ ਗਈ।ਇਸੇ ਬਚਾਅ ਦੌਰਾਨ ਇਹ ਕਾਰ ਇੱਕ ਮੋਟਰ ਠੇਲਾ ਜਿਸ ਤੇ ਸਬਜ਼ੀ ਲਦੀ ਹੋਈ ਸੀ ਜੋ ਅੰਮ੍ਰਿਤਸਰ ਤੋਂ ਆ ਰਿਹਾ ਸੀ ਨਾਲ ਟੱਕਰ ਹੋ ਗਈ। ਜਿਸ ਨਾਲ ਇਸ ਤੇ ਸਵਾਰ ਚਾਲਕ ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਜਿਨ੍ਹਾਂ ਨੂੰ ਇਲਾਜ ਵਾਸਤੇ ਸਰਕਾਰੀ ਹਸਪਤਾਲ ਮਾਨਾਵਾਲਾ ਵਿਖੇ ਦਾਖਿਲ ਕਰਵਾਇਆ ਗਿਆ।ਇਨ੍ਹਾਂ ਦੀ ਪਛਾਣ ਚਾਲਕ ਸੋਨੂੰ ਪੁੱਤਰ ਸ਼ਿਵ ਕੁਮਾਰ, ਮਹਾਦੇਵ ਪੁੱਤਰ ਸ਼ਿਵ ਕੁਮਾਰ ਨਿਵਾਸੀ ਯੂ ਪੀ ਹਾਲ ਵਾਸੀ ਜੰਡਿਆਲਾ ਗੁਰੂ ਦੇ ਰੂਪ ਵਿੱਚ ਹੋਈ ।ਇਸ ਮਾਮਲੇ ਦੀ ਜਾਂਚ ਕਰ ਰਹੇ ਏ ਐੱਸ ਆਈ ਧਨਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।